ਸਮਾਗਮ ਸਬµਧੀ ਜਾਣਕਾਰੀ ਦਿµਦੇ ਹੋਏ ਵਿਧਾਇਕ ਮਦਨ ਲਾਲ ਜਲਾਲਪੁਰ।
ਘਨੌਰ 20 ਜਨਵਰੀ (ਕੁਲਵੰਤ ਸਿੰਘ ਬੱਬੂ ): ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਦਾ ਕਰਜ਼ਾ ਮਾਫ਼ ਕਰਕੇ ਸਾਬਤ ਕਰ ਦਿੱਤਾ ਹੈ ਕਿ ਕਾਂਗਰਸ ਸਰਕਾਰ ਹੀ ਕਿਸਾਨਾਂ ਦੀ ਅਸਲ ਹਿਤੈਸ਼ੀ ਹੈ। ਇਹ ਪ੍ਰਗਟਾਵਾ ਹਲਕਾ ਘਨੌਰ ਦੇ ਵਿਧਾਇਕ ਮਦਨ ਲਾਲ ਜਲਾਲਪੁਰ ਨੇ ਕਾਂਗਰਸੀ ਆਗੂਆਂ ਤੇ ਵਰਕਰਾਂ ਦੀ ਮੀਟਿµਗ ਨµੂ ਸµਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਦੂਜੇ ਗੇੜ੍ਹ ਤਹਿਤ ਹਲਕਾ ਘਨੌਰ ਦੇ 1309 ਕਿਸਾਨਾਂ ਦਾ 12 ਕਰੌੜ 16 ਲੱਖ ਦਾ ਕਰਜ਼ਾ ਮੁਆਫ਼ ਕੀਤਾ ਗਿਆ ਹੈ।ਜਿਸ ਤਹਿਤ 24 ਜਨਵਰੀ ਨੂੰ ਮਾਰਕੀਟ ਕਮੇਟੀ ਘਨੌਰ ਦਫ਼ਤਰ ਵਿਖੇ ਕਰਵਾਏ ਜਾ ਰਹੇ ਵਿਸ਼ੇਸ਼ ਸਮਾਗਮ ਦੌਰਾਨ ਕਿਸਾਨਾਂ ਨੂੰ ਕਾਰਜ਼ਾ
ਰਾਹਤ ਸਰਟੀਫਿਕੇਟ ਪ੍ਰਦਾਨ ਕੀਤੇ ਜਾਣਗੇ। ਵਿਧਾਇਕ ਮਦਨ ਲਾਲ ਜਲਾਲਪੁਰ ਨੇ ਦੱਸਿਆ ਕਿ ਪਹਿਲੇ ਗੇੜ੍ਹ ਤਹਿਤ ਹਲਕਾ ਘਨੌਰ ਦੇ ਢਾਈ ਏਕੜ ਵਾਲੇ 3410 ਛੋਟੇ ਕਿਸਾਨਾਂ ਦਾ 28
ਕਰੌੜ ਦਾ ਕਰਜ਼ਾ ਮੁਆਫ਼ ਕੀਤਾ ਗਿਆ ਸੀ ਜਦੋਂ ਕਿ ਹੁਣ ਵੱਡੇ ਤਹਿਤ 1331 ਪੰਜ ਏਕੜ੍ਹ ਜ਼ਮੀਨ ਵਾਲੇ ਕਿਸਾਨਾਂ ਨੂੰ ਕਰਜ਼ਾ ਮੁਆਫ਼ੀ ਸਕੀਮ ਦਾ ਲਾਭ ਦਿੱਤਾ ਜਾ ਰਿਹਾ ਹੈ। ਵਿਧਾਇਕ ਜਲਾਲਪੁਰ ਨੇ ਇਹ ਵੀ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਟੀਚਾ ਹੈ ਕਿ ਪੰਜ ਏਕੜ ਤੱਕ ਦੇ ਹਰ ਕਰਜ਼ਈ ਕਿਸਾਨ ਦਾ 2 ਲੱਖ ਤੱਕ ਦਾ ਕਰਜ਼ਾ ਮੁਆਫ਼ ਕੀਤਾ ਜਾਵੇ, ਜੋ ਲੜੀਵਾਰ ਵਿਧੀਬੱਧ ਤਰੀਕੇ ਨਾਲ ਮੁਆਫ਼ ਕੀਤਾ ਜਾ ਰਿਹਾ ਹੈ। ਜਲਾਲਪੁਰ ਨੇ ਇਹ ਵੀ ਦੱਸਿਆ ਕਿ ਕਿਸਾਨਾਂ ਤੋਂ ਇਲਾਵਾ ਐਸHਸੀH$ਬੀHਸੀH ਕਾਰਪੋਰੇਸ਼ਨ ਵਲੋਂ ਹਲਕਾ ਘਨੌਰ ਨਾਲ ਸਬੰਧਤ 52 ਗਰੀਬ ਪਰਿਵਾਰਾਂ ਦਾ 17 ਲੱਖ 13 ਹਜ਼ਾਰ ਦਾ ਕਰਜ਼ਾ ਵੀ ਮੁਆਫ਼ ਕੀਤਾ ਜਾ
ਚੁੱਕਾ ਹੈ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿµਘ ਉਂਟਸਰ, ਧਰਮਪਾਲ, ਪਰਮਿµਦਰ ਸਿµਘ ਲਾਲੀ, ਅਮਰੀਕ ਖਾਨਪੁਰ ਤਿµਨੋਂ ਮੈਂਬਰ ਜ਼ਿਲ੍ਹਾ ਪਰਿਸ਼ਦ, ਬਲਾਕ ਪ੍ਰਧਾਨ ਜਗਰੂਪ ਸਿµਘ ਹੈਪੀ ਸੇਹਰਾ, ਬਲਾਕ ਸµਮਤੀ ਮੈਂਬਰ ਬਲਜੀਤ ਸਿµਘ ਗਿੱਲ, ਸਾH ਚੇਅਰਮੈਨ ਹਰਵਿµਦਰ ਸਿµਘ ਕਾਮੀਂ, ਪਵਿੱਤਰ ਸਿµਘ ਕਮਾਲਪੁਰ, ਘਣਸ਼ਾਮ ਭਾਰਦਵਾਜ਼, ਕਮਲ ਸ਼ਰਮਾ ਘਨੌਰ, ਰਾਹੁਲ ਗੋਇਲ ਸਮੇਤ ਹੋਰ ਵੀ ਹਾਜ਼ਰ ਸਨ।