← ਪਿਛੇ ਪਰਤੋ
ਐੱਸ.ਏ.ਐੱਸ ਨਗਰ 21 ਜਨਵਰੀ 2019: ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਸਬੰਧਤ ਰਾਜ ਦੇ ਸਮੂਹ ਸਕੂਲ ਨੂੰ ਸੈਸ਼ਨ 2018-19 ਵਿੱਚ ਨੌਵੀਂ/ ਗਿਆਰਵੀਂ ਸ਼੍ਰੇਣੀ ਦੀ ਆਨ-ਲਾਈਨ ਰਜਿਸਟਰੇਸ਼ਨ/ ਕੰਟੀਨਿਊਏਸ਼ਨ ਭਰਨ ਸਮੇਂ ਵੇਰਵਿਆਂ ਵਿੱਚ ਹੋਈਆਂ ਤਰੁੱਟੀਆਂ 21-01-2019 ਤੋਂ 21-02-2019 ਤੱਕ (ਕੇਵਲ ਰਜਿਸਟਰੇਸ਼ਨ ਨੰਬਰ ਦੀ ਸੋਧ ਨੂੰ ਛੱਡ ਕੇ) ਦੀ ਸੋਧ ਸਕੂਲ ਵੱਲੋਂ ਸੋਧ ਪ੍ਰੋਫਾਰਮਾ ਜਨਰੇਟ ਕਰਨ ਉਪਰੰਤ ਬਿਨ੍ਹਾਂ ਫੀਸ ਜ਼ਿਲ੍ਹਾ ਖੇਤਰੀ ਦਫਤਰ ਤੋਂ ਆਨ-ਲਾਈਨ ਵੈਰੀਫਾਈ ਕਰਵਾਏ ਜਾਣ ਦਾ ਮੌਕਾ ਦਿੱਤਾ ਗਿਆ ਹੈ| ਬੋਰਡ ਵੱਲੋਂ ਸਕੱਤਰ ਦੇ ਹਸਤਾਖਰ ਹੇਠ ਅੱਜ ਜਾਰੀ ਕੀਤੀ ਗਈ ਸੂਚਨਾ ਅਨੁਸਾਰ 21 ਫਰਵਰੀ ਤੋਂ ਉਪਰੰਤ ਮਿੱਥੀ ਮਿਤੀ ਤੋਂ ਬਾਅਦ ਸੋਧ ਪ੍ਰੋਫਾਰਮਾ+150/- ਰੁਪਏ ਪ੍ਰਤੀ ਤਰੁੱਟੀ ਫੀਸ ਲੈ ਕੇ ਨੌਵੀਂ/ ਗਿਆਰਵੀਂ ਸ਼੍ਰੇਣੀ ਦੀਆਂ ਸਾਰੀਆਂ ਸੋਧਾਂ (ਕੇਵਲ ਰਜਿਸਟਰੇਸ਼ਨ ਨੰਬਰ ਦੀ ਸੋਧ ਨੂੰ ਛੱਡ ਕੇ) ਜ਼ਿਲ੍ਹਾ ਖੇਤਰੀ ਦਫਤਰ ਵੱਲੋਂ ਮਿਤੀ 20-08-2019 ਤੱਕ ਵੈਰੀਫਾਈ ਕੀਤੀਆਂ ਜਾਣਗੀਆਂ| ਵਿਦਿਆਰਥੀਆਂ ਦੇ ਵੇਰਵਿਆਂ ਦੀ ਸੋਧ ਲਈ ਦਾਖਲਾ ਖਾਰਜ ਰਜਿਸਟਰ ਦੀ ਤਸਦੀਕਸ਼ੁਦਾ ਕਾਪੀ ਅਤੇ ਜਨਮ ਮਿਤੀ ਦੀ ਸੋਧ ਲਈ ਜਨਮ ਸਰਟੀਫਿਕੇਟ ਦੀ ਤਸਦੀਕਸ਼ੁਦਾ ਕਾਪੀ ਜ਼ਿਲ੍ਹਾ ਖੇਤਰੀ ਦਫਤਰ ਵਿੱਚ ਜਮ੍ਹਾਂ ਕਰਵਾਉਣ ਉਪਰੰਤ ਹੀ ਇਹ ਸੋਧਾਂ ਵੈਰੀਫਾਈ ਹੋਣਗੀਆਂ| ਉਪਰੋਕਤ ਤੋਂ ਇਲਾਵਾ ਰਜਿਸਟਰੇਸ਼ਨ ਨੰਬਰ ਦੀ ਸੋਧ ਮਿਤੀ 21-01-2019 ਤੋਂ 21-02-2019 ਤੱਕ ਬਿਨਾਂ ਫੀਸ ਮੁੱਖ ਦਫਤਰ, ਰਜਿਸਟਰੇਸ਼ਨ ਸ਼ਾਖਾ ਵੱਲੋਂ ਕੀਤੀ ਜਾਵੇਗੀ ਅਤੇ ਮਿੱਥੀ ਮਿਤੀ ਤੋਂ ਬਾਅਦ 150/- ਪ੍ਰਤੀ ਤਰੁੱਟੀ ਫੀਸ ਲੈਣ ਉਪਰੰਤ ਹੀ ਮਿਤੀ 20-08-2019 ਤੱਕ ਰਜਿਸਟਰੇਸ਼ਨ ਨੰਬਰ ਦੀ ਸੋਧ ਹੋਵੇਗੀ| ਰਜਿਸਟਰੇਸ਼ਨ ਨੰਬਰ ਦੀ ਸੋਧ ਕਰਵਾਉਣ ਲਈ ਕੋਈ ਵੱਖਰਾ ਸੋਧ ਪ੍ਰੋਫਾਰਮਾ ਜਨਰੇਟ ਨਹੀਂ ਹੋਵੇਗਾ| ਸਕੂਲ ਪ੍ਰਿੰਸੀਪਲ ਵੱਲੋਂ ਲੈਟਰ ਪੈਡ ਅਤੇ ਹੇਠਲੀ ਸ਼੍ਰੇਣੀ ਦੀ ਰਜਿਸਟਰੇਸ਼ਨ ਰਿਟਰਨ ਦੀ ਕਾਪੀ (ਜਿਸ ਵਿੱਚ ਵਿਦਿਆਰਥੀ ਨੂੰ ਪਹਿਲੀ ਵਾਰ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਰਜਿਸਟਰੇਸ਼ਨ ਨੰਬਰ ਜਾਰੀ ਹੋਇਆ ਹੈ) ਰਜਿਸਟਰੇਸ਼ਨ ਸ਼ਾਖਾ ਵਿੱਚ ਜਮ੍ਹਾਂ ਕਰਵਾਉਣ ਉਪਰੰਤ ਹੀ ਰਜਿਸਟਰੇਸ਼ਨ ਨੰਬਰ ਦੀ ਸੋਧ ਕੀਤੀ ਜਾਵੇਗੀ| ਸਕੂਲਾਂ ਨੂੰੰ ਆਨ-ਲਾਈਨ ਜਨਰੇਟ ਕੀਤੇ ਸੋਧ ਪ੍ਰੋਫਾਰਮੇ ਨੂੰ ਜ਼ਿਲ੍ਹਾ ਖੇਤਰੀ ਦਫਤਰ ਵਿਖੇ ਜਮ੍ਹਾਂ ਕਰਵਾ ਕੇ ਸੋਧਾਂ ਨੂੰ ਵੈਰੀਫਾਈ ਕਰਵਾਉਣਾ ਯਕੀਨੀ ਬਣਾਉਣ ਜ਼ਰੂਰੀ ਹੋਵੇਗਾ ਕਿਉਂਕਿ ਜ਼ਿਲ੍ਹਾ ਖੇਤਰੀ ਦਫਤਰ ਤੋਂ ਵੈਰੀਫਾਈ ਨਾ ਹੋਣ ਦੀ ਸੂਰਤ ਵਿੱਚ ਸੋਧ ਮੰਨਣ ਯੋਗ ਨਹੀਂ ਹੋਵੇਗੀ| ਉਪਰੋਕਕਤ ਤੋਂ ਇਲਾਵਾ ਸਾਲ 2018-19 ਲਈ ਨੌਵੀਂ ਤੇ ਗਿਆਰ੍ਹਵੀਂ ਦੇ ਜ਼ਿਲ੍ਹਾਂ ਵਿਦਿਆਰਥੀਆਂ ਤੇ ਟ-2 ਤੇ ਥ-2 ਫਾਰਮਾਂ ਵਿੱਚ ਤਰੁੱਟੀਆਂ ਰਹਿ ਗਈਆਂ ਹਨ, ਉਹ ਆਪਣੇ ਰਜਿਸਟਰੇਸ਼ਨ ਨੰਬਰ ਦੀ ਤਰੁਟੀ 500 ਰੁਪਏ ਪ੍ਰਤੀ ਵਿਦਿਆਰਥੀ ਲੇਟ ਫੀਸ ਭਰ ਕੇ 25 ਜਨਵਰੀ ਤੱਕ ਆਪਣਾ ਦਸਤਾਵੇਜ਼ ਸਹੀ ਕਰਵਾ ਸਕਦੇ ਹਨ|
Total Responses : 189