ਬਠਿੰਡਾ, 21 ਜਨਵਰੀ 2019: ਐਸ.ਪੀ. (ਡੀ) ਸ਼੍ਰੀ ਸਵਰਨ ਸਿੰਘ ਖੰਨਾ ਨੇ ਅੱਜ ਪ੍ਰੈਸ ਨੂੰ ਜਾਰੀ ਇੱਕ ਬਿਆਨ ਵਿਚ ਦੱਸਿਆ ਕਿ ਪੁਲਿਸ ਦੇ ਹੱਥ ਇੱਕ ਵੱਡੀ ਕਾਮਯਾਬੀ ਲੱਗੀ ਹੈ, ਜਿਨਾਂ ਵਿਚ ਪੁਲਿਸ ਵਲੋਂ ਕੁਝ ਨਸ਼ੀਲੇ ਪਦਾਰਥ ਅਤੇ ਵੱਖ-ਵੱਖ ਤਰਾਂ ਦੇ ਹਥਿਆਰ ਬਰਾਮਦ ਕੀਤੇ।
ਇਸ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦੇ ਹੋਏ ਸ਼੍ਰੀ ਖੰਨਾ ਨੇ ਦੱਸਿਆ ਕਿ ਜਸਵੀਰ ਸਿੰਘ, ਵਾਸੀ ਭੈਣੀ ਜੋ ਕਿ 9 ਜਨਵਰੀ ਨੂੰ ਆਪਣੀ ਪਤਨੀ ਕਿਰਨਦੀਪ ਕੌਰ ਨਾਲ ਆਪਣੇ ਮੋਟਰ ਸਾਈਕਲ ਹੀਰੋ ਡੀਲਕਸ 'ਤੇ ਭੈਣੀ ਤੋਂ ਭਾਈਰੂਪਾ ਨੂੰ ਜਾ ਰਿਹਾ ਸੀ। ਮਹਿਰਾਜ ਤੋਂ ਕਰੀਬ 1 ਕਿਲੋਮੀਟਰ ਅੱਗੇ ਇੱਕ ਵਿਅਕਤੀ ਖਤਾਣਾ ਵਿੱਚੋ ਨਿਕਲ ਕੇ ਪੱਟੜੀ 'ਤੇ ਆ ਕੇ ਪਿਸਤੋਲ ਦਿਖਾ ਕੇ ਉਨਾਂ ਨੂੰ ਰੋਕਿਆ ਅਤੇ ਦੋ ਹੋਰ ਵਿਅਕਤੀ ਆ ਗਏ ਜਿੰਨਾ ਨੇ ਪਿਸਤੌਲ ਦੀ ਨੋਕ 'ਤੇ ਮੁਦੱਈ ਦਾ ਜੇਬ ਵਿਚੋਂ ਬਟੂਆ ਕੱਢ ਲਿਆ, ਜਿਸ ਵਿੱਚੋਂ 2 ਹਜ਼ਾਰ ਰੁਪਏ ਸਨ, ਇੱਕ ਛਾਂਪ ਮਰਦਾਨਾ, ਇੱਕ ਟੌਪਸ ਘਰ ਵਾਲੀ ਦੇ ਕੰਨਾਂ ਵਿੱਚੋਂ ਉਤਾਰ ਲਏ 'ਤੇ ਮੋਬਾਈਲ ਸੈਮਸੰਗ ਰੰਗ ਕਾਲਾ ਖੋਹ ਕੇ ਭੱਜ ਗਏ। ਜਿਸ 'ਤੇ ਅ/ਧ- 392,34 ਆਈ.ਪੀ.ਸੀ 25/54/59 ਅਸਲਾ ਐਕਟ ਥਾਣਾ ਸਿਟੀ ਰਾਮਪੁਰਾ ਵਿਖੇ ਕੇਸ ਦਰਜ ਦਰਜ ਕੀਤਾ ਗਿਆ। ਜੋ ਇਸ ਵਾਰਦਾਤ ਨੂੰ ਟਰੇਸ ਕਰਨ ਲਈ ਦਿਸ਼ਾ ਨਿਰਦੇਸ਼ ਸੀਨੀਅਰ ਕਪਤਾਨ ਪੁਲਿਸ ਬਠਿੰਡਾ ਡਾ.ਨਾਨਕ ਸਿੰਘ ਹੇਠ ਜੇਰ ਨਿਗਰਾਨੀ ਸ਼੍ਰੀ ਜਸਵੀਰ ਸਿੰਘ ਪੀ.ਪੀ.ਐਸ. ਉਪ ਕਪਤਾਨ ਪੁਲਿਸ (ਇਨਵੈ) ਵੱਖ-ਵੱਖ ਟੀਮਾਂ ਤਿਆਰ ਕੀਤੀਆਂ ਗਈਆ।
ਇੰਚਾਰਜ ਸੀ.ਆਈ.ਏ ਸਟਾਫ-2 ਬਠਿੰਡਾ ਐਸ.ਆਈ. ਤਰਜਿੰਦਰ ਸਿੰਘ ਵੱਲੋਂ ਤਿਆਰ ਕੀਤੀ ਟੀਮ ਏ.ਐਸ. ਆਈ ਜੱਗਾ ਸਿੰਘ ਨੇ 17 ਜਨਵਰੀ 2019 ਨੂੰ ਮੁਕੱਦਮਾ ਹਜਾ ਵਿੱਚ ਲਵਪ੍ਰੀਤ ਸਿੰਘ ਉਰਫ ਲੱਬੀ, ਸੰਦੀਪ ਸਿੰਘ ਉਰਫ਼ ਸੰਨੀ ਅਤੇ ਗੁਰਪ੍ਰੀਤ ਸਿੰਘ ਵਾਸੀ ਸੌਂਲ ਪੱਤੀ ਪਿੰਡ ਮਹਿਰਾਜ ਥਾਣਾ ਸਿਟੀ ਰਾਮਪੁਰਾ ਜ਼ਿਲਾ ਬਠਿੰਡਾ ਨੂੰ ਮੁਕੱਦਮਾ ਹਜਾ ਵਿੱਚ ਦੋਸ਼ੀ ਨਾਮਜਦ ਕੀਤਾ ਗਿਆ ਅਤੇ 20 ਜਨਵਰੀ 2019 ਨੂੰ ਕਾਰਵਾਈ ਕਰਦੇ ਹੋਏ ਏ.ਐਸ.ਆਈ ਜੱਗਾ ਸਿੰਘ ਵੱਲੋਂ ਦੋਸ਼ੀਆਨ ਉੱਕਤਾਨ ਕਾਬੂ ਕੀਤੇ। ਉਨਾਂ ਕਿਹਾ ਕਿ ਦੋਸ਼ੀਆਨ ਪਾਸੋਂ 10 ਮੋਬਾਈਲ ਫੋਨ ਵੱਖ-ਵੱਖ ਕੰਪਨੀਆਂ ਦੇ, 16 ਗ੍ਰਾਮ 119 ਮਿਲੀ ਗ੍ਰਾਮ ਸੋਨਾ ਜੇਵਰਾਤ, ਇੱਕ ਪਿਸਤੌਲ 315 ਬੋਰ ਇੱਕ ਕਾਰਤੂਸ ਜਿੰਦਾ 315 ਬੋਰ, ਇੱਕ ਮੋਟਰ ਸਾਈਕਲ ਪਲਟੀਨਾ ਅਤੇ ਇੱਕ ਲੱਕੜ ਦਾ ਬੇਸਵਾਲ ਬਰਾਮਦ ਕੀਤਾ ਅਤੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਉਪਰੰਤ ਵੱਖ-ਵੱਖ ਧਾਰਾਵਾਂ ਤਹਿਤ ਅਪਰਾਧਿਕ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।