ਫਿਰੋਜ਼ਪੁਰ 21 ਜਨਵਰੀ (ਗੁਰਿੰਦਰ ਸਿੰਘ): ਬਲਵਿੰਦਰ ਸਿੰਘ ਧਾਰੀਵਾਲ ਆਈਏਐੱਸ ਡਿਪਟੀ ਕਮਿਸ਼ਨਰ ਜ਼ਿਲ੍ਹਾ ਚੋਣ ਅਫਸਰ ਫਿਰੋਜ਼ਪੁਰ ਵੱਲੋਂ ਪ੍ਰਾਪਤ ਹਦਾਇਤਾਂ ਅਨੁਸਾਰ ਅੱੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਫਿਰੋਜ਼ਪੁਰ ਵਿਖੇ ਪ੍ਰਿੰਸੀਪਲ ਜਗਦੀਪਪਾਲ ਸਿੰਘ ਦੀ ਅਗਵਾਈ ਵਿਚ ਕੌਮੀ ਸੇਵਾ ਯੂਨਿਟ ਦੇ ਵਲੰਟੀਅਰਜ਼ ਅਤੇ ਵਿਦਿਆਰਥੀ ਦੇ ਸਵੀਪ ਪ੍ਰੋਗਰਾਮ ਅਧੀਨ ਵਿਦਿਆਰਥੀਆਂ ਨੂੰ ਵੋਟ ਦੇ ਅਧਿਕਾਰ ਸਬੰਧੀ ਜਾਗਰੂਕ ਕਰਨ ਲਈ ਵੱਖ ਵੱਖ ਮੁਕਬਲੇ ਕਰਵਾਏ ਗਏ, ਸਵੇਰ ਦੀ ਸਭਾ ਵਿਚ 1 ਜਨਵਰੀ 2019 ਨੂੰ ਜਿਨ੍ਹਾਂ ਵਿਦਿਆਰਥੀਆਂ ਦੀ ਉਮਰ 18 ਸਾਲ ਤੋਂ ਵੱਧ ਹੈ ਨੂੰ ਵੋਟ ਬਣਾਉਣ ਅਤੇ ਵੋਟ ਪਾਉਣ ਸਬੰਧੀ ਮਹਿੰਦਰਪਾਲ ਸਿੰਘ, ਸਕੂਲ ਸਵੀਪ ਇੰਚਾਰਜ਼ ਪ੍ਰੋਗਰਾਮ ਅਫਸਰ ਮਨਜੀਤ ਸਿੰਘ ਵੱਲੋਂ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਕਰਵਾਏ ਗਏ ਮੁਕਾਬਲਿਆਂ ਵਿਚ ਭਾਸ਼ਣ, ਲੇਖ, ਕਵਿਤਾ ਉਚਾਰਨ ਅਤੇ ਚਾਰਟ ਮੇਕਿੰਗ ਮੁਕਾਬਲਿਆਂ ਵਿਚ 135 ਵਲੰਟੀਅਰਜ਼ ਅਤੇ ਵਿਦਿਆਰਥੀ ਸ਼ਾਮਲ ਹੋਏ। ਇਨ੍ਹਾਂ ਮੁਕਬਲਿਆਂ ਲਈ ਮਨਜੀਤ ਸਿੰਘ, ਰਜੇਸ਼ ਗਰੋਵਰ ਅਤੇ ਸ਼੍ਰੀਮਤੀ ਹਰਲੀਨ ਕੌਰ ਵਲੋਂ ਜੱਜ ਦੀ ਭੁਮਿਕਾ ਨਿਭਾਈ ਗਈ। ਇਨ੍ਹਾਂ ਮੁਕਾਬਲਿਆਂ ਵਿਚ ਭਾਸ਼ਣ ਪ੍ਰਤੀਯੋਗਤਾ ਵਿਚ ਈਸ਼ਵਰ ਬਜਾਜ ਨੇਪਹਿਲੀ ਅਤੇ ਅਭੀਜੀਤ ਕੁਮਾਰ ਨੇ ਦੂਜੀ ਪੁਜੀਸ਼ਨ ਹਾਸਲ ਕੀਤੀ। ਕਵਿਤਾ ਉਚਾਰਨ ਵਿਚ ਸ਼ਾਮੂ ਪਹਿਲੇ ਸਥਾਨ ਤੇ ਆਇਆ, ਚਾਰਟ ਮੇਕਿੰਗ ਵਿਚ ਦਿਵਾਂਸੂ ਅਤੇ ਵਿਸ਼ਾਲ ਨੇ ਪਹਿਲੀ ਪੁਜੀਸ਼ਨ ਅਤੇ ਜਸ਼ਨਦੀਪ ਸਿੰਘ ਨੇ ਦੂਜੀ ਪੁਜ਼ੀਸਨ ਹਾਸਲ ਕੀਤੀ। ਲੇਖ ਮੁਕਾਬਲਿਆਂ ਵਿਚ ਨਿਤਿਨ ਪਹਿਲੇ ਸਥਾਨ 'ਤੇ ਰਿਹਾ। ਇਸ ਮੌਕੇ ਧਰਿੰਦਰ ਸਚਦੇਵਾ ਸਹਾਇਕ ਪ੍ਰੋਗਰਾਮ ਅਫਸਰ ਅਤੇ ਰਾਜੀਵ ਮੈਣੀ ਨੇ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਮਹੱਤਵਪੂਰਨ ਯੋਗਦਾਨ ਪਾਇਆ ਸਕੂਲ ਦੇ ਪ੍ਰਿੰਸੀਪਲ ਜਗਦੀਪ ਪਾਲ ਸਿੰਘ ਨੇ ਇਕ ਪ੍ਰਭਾਵਸ਼ਾਲੀ ਸਮਾਗਮ ਵਿਚ ਇਨ੍ਹਾਂ ਵਿਦਿਆਰਥੀਆਂ ਨੂੰ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ। ਇਸ ਮੌਕੇ ਸਮੂਹ ਸਟਾਫ ਮੈਂਬਰ ਵੀ ਹਾਜ਼ਰ ਸਨ ਅਤੇ ਜ਼ਿਲ੍ਹਾ ਪੱਧਰ ਤੇ ਮਨਾਏ ਜਾ ਰਹੇ ਵੋਟਰ ਦਿਵਸ ਵਿਚ ਹੋਰ ਵੀ ਚੰਗੀ ਕਾਰਗੁਜ਼ਾਰੀ ਦਿਖਾਉਣ ਲਈ ਪ੍ਰੇਰਿਤ ਕੀਤਾ।