ਕੈਲੀਫੋਰਨੀਆ, 22 ਜਨਵਰੀ 2019 - ਕੈਲੀਫੋਰਨੀਆ ਦੇ ਡੈਮੋਕ੍ਰੇਟਿਕ ਸੈਨੇਟਰ ਕਮਲਾ ਹੈਰਿਸ ਜਿਸਨੇ ਮੌਜੂਦਾ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦੀ ਇਮੀਗ੍ਰੇਸ਼ਨ ਨੀਤੀਆਂ ਖਿਲਾਫ ਆਪਣੀ ਅਵਾਜ਼ ਬੁਲੰਦ ਕੀਤੀ, ਨੇ ਸੋਮਵਾਰ ਨੂੰ ਵਿਦੇਸ਼ੀ ਮੀਡੀਆ ਏਬੀਸੀ ਚੈਨਲ ਦੇ "ਗੁੱਡ ਮਾਰਨਿੰਗ ਅਮੈਰਿਕਾ" ਸ਼ੋਅ ਤੋਂ ਆਪਣੀ 2020 ਲਈ ਵ੍ਹਾਈਟ ਹਾਊਸ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ। ਹੈਰਿਸ ਨੇ ਕਿਹਾ ਕਿ ਆਪਣੇ ਅਤੇ ਬੱਚਿਆਂ ਦੇ ਭਵਿੱਖ ਨੂੰ ਬਚਾਉਣ ਲਈ ਇੱਕ ਮੰਚ 'ਤੇ ਆਉਣਾ ਬਹੁਤ ਹੀ ਲਾਜ਼ਮੀ ਹੈ।
54 ਸਾਲਾ ਕਮਲਾ ਦੇਵੀ ਹੈਰਿਸ ਓਕਲੈਂਡ, ਕੈਲੀਫੋਰਨੀਆ ਵਿਚ ਤਮਿਲ, ਭਾਰਤੀ ਮਾਂ ਦੀ ਕੁੱਖੋਂ ਅਤੇ ਜਮਾਇਕਨ ਪਿਤਾ ਦੇ ਘਰ ਪੈਦਾ ਹੋਈ ਅਤੇ ਹੌਵਰਡ ਯੂਨੀਵਰਸਿਟੀ ਅਤੇ ਯੂਨੀਵਰਸਿਟੀ ਆਫ਼ ਕੈਲੀਫੋਰਨੀਆ, ਹੇਸਟਿੰਗਜ਼ ਕਾਲਜ ਆਫ ਲਾਅ ਤੋਂ ਗ੍ਰੈਜੂਏਟ ਹੈ। ਹੈਰਿਸ ਇੱਕ ਅਮਰੀਕਨ ਵਕੀਲ ਅਤੇ ਸਿਆਸਤਦਾਨ ਹੈ ਜੋ 2017 ਤੋਂ ਕੈਲੀਫੋਰਨੀਆ ਲਈ ਜੂਨੀਅਰ ਯੂਨਾਈਟਿਡ ਸਟੇਟ ਸੈਨੇਟਰ ਵਜੋਂ ਸੇਵਾ ਕਰ ਰਹੀ ਹੈ। ਡੈਮੋਕਰੇਟਿਕ ਪਾਰਟੀ ਦੇ ਇੱਕ ਮੈਂਬਰ ਵਜੋਂ ਉਨ੍ਹਾਂ ਪਹਿਲਾਂ 2011 ਤੋਂ 2017 ਤਕ ਕੈਲੀਫੋਰਨੀਆ ਦੇ 32 ਵੇਂ ਅਟਾਰਨੀ ਜਨਰਲ ਦੇ ਤੌਰ ਤੇ ਸੇਵਾ ਨਿਭਾਈ ਅਤੇ ਸੈਨਫਰਾਂਸਿਸਕੋ ਦੀ ਡਿਸਟ੍ਰਿਕਟ ਅਟਾਰਨੀ ਵਜੋਂ 2004 ਤੋਂ 2010 ਤੱਕ ਸੇਵਾ ਨਿਭਾਈ।