ਚੰਡੀਗੜ੍ਹ, 22 ਜਨਵਰੀ 2019 - ਮਨਾਲੀ ਤੋਂ ਚੰਡੀਗੜ੍ਹ ਜਾ ਰਹੀ ਵਾਲਵੋ ਬੱਸ ਹਿਮਾਚਲ ਦੇ ਬਿਲਾਸਪੁਰ 'ਚ ਪਹਾੜੀ ਤੋਂ 50 ਫੁੱਟ ਡੂੰਘੀ ਖੱਡ 'ਚ ਡਿੱਗ ਗਈ। ਜਾਣਕਾਰੀ ਮੁਤਾਬਕ ਹਾਦਸੇ ਵਿੱਚ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਹੈ ਪਰ 24 ਲੋਕ ਜ਼ਖਮੀ ਹੋ ਗਏ ਜਿਨ੍ਹਾਂ ਵਿੱਚੋਂ 8 ਗੰਭੀਰ ਜ਼ਖਮੀ ਦੱਸੇ ਜਾ ਰਹੇ ਹਨ।
ਹਾਦਸੇ ਵਾਲੀ ਬੱਸ ਪੰਜਾਬ ਨੰਬਰ ਦੀ ਦੱਸੀ ਜਾ ਰਹੀ ਹੈ। ਇਹ ਬੱਸ ਮੁਸ਼ਾਫਿਰਾਂ ਨੂੰ ਮਨਾਲੀ ਤੋਂ ਚੰਡੀਗੜ੍ਹ ਲੈ ਕੇ ਜਾ ਰਹੀ ਸੀ। ਹਾਦਸੇ ਵੇਲੇ ਬੱਸ ਵਿੱਚ ਕਰੀਬ 40 ਸਵਾਰੀਆਂ ਸਨ। ਬੱਸ ਦਾ ਨੰਬਰ 'PB-01-B-5636' ਹੈ। ਗੰਭੀਰ ਜ਼ਖਮੀ 8 ਲੋਕਾਂ ਨੂੰ ਚੰਡੀਗੜ੍ਹ ਦੇ ਪੀ.ਜੀ.ਆਈ.ਐਮ.ਈ.ਆਰ. 'ਚ ਰੈਫ਼ਰ ਕਰ ਦਿੱਤਾ ਗਿਆ ਹੈ, ਜਦਕਿ ਜ਼ਖਮੀਆਂ ਨੂੰ ਸੋਲਨ ਜ਼ਿਲ੍ਹੇ 'ਚ ਸਥਿਤ ਹਸਪਤਾਲ 'ਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ।