ਚੰਡੀਗੜ੍ਹ, 22 ਜਨਵਰੀ 2019 - ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਸ੍ਰੀ ਹਜ਼ੂਰ ਸਾਹਿਬ ਪ੍ਰਬੰਧ ਐਕਟ, 1956 ਦੀ ਧਾਰਾ 11 ਵਿਚ ਸੋਧ ਕਰਨ ਲਈ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੂੰ ਅਪੀਲ ਕੀਤੀ। ਹਰਸਿਮਰਤ ਨੇ ਟਵੀਟ ਕੀਤਾ ਕਿ ਸ਼੍ਰੀ ਹਜ਼ੂਰ ਸਾਹਿਬ ਦੀ ਪ੍ਰਧਾਨਗੀ ਸਿੱਖ ਕੌਮ ਕੋਲ ਹੀ ਹੋਣੀ ਚਾਹੀਦੀ ਹੈ ਤੇ ਪਹਿਲਾਂ ਤੋਂ ਚੱਲੀ ਆ ਰਹੀ ਹਜ਼ੂਰ ਸਾਹਿਬ ਦੀ 17 ਮੈਂਬਰੀ ਕਮੇਟੀ ਕੋਲ ਹੀ ਪ੍ਰਧਾਨ ਚੁਣਨ ਦਾ ਫੈਸਲਾ ਛੱਡਿਆ ਜਾਣਾ ਚਾਹੀਦਾ ਹੈ। ਜਿਸ 'ਚ ਸੂਬਾ ਸਰਕਾਰ ਦਾ ਕੋਈ ਵੀ ਤੁਅੱਲਕ ਨਹੀਂ ਹੋਣਾ ਚਾਹੀਦਾ।
ਦਰਅਸਲ ਗੁਰਦੁਆਰਾ ਸ਼੍ਰੀ ਹਜ਼ੂਰ ਸਾਹਿਬ ਦਾ 1956 ਦਾ ਐਕਟ ਬਣਿਆ ਹੈ ਜਿਸ ਅਧੀਨ ਗੁਰਦੁਆਰਾ ਸਾਹਿਬ ਦਾ ਸਾਰਾ ਪ੍ਰਬੰਧ ਚੱਲਦਾ ਹੈ। ਪਰ ਪਿਛਲੇ ਦਿਨੀਂ ਮਹਾਰਾਸ਼ਟਰ ਸਰਕਾਰ ਨੇ ਇਸ ਐਕਟ ਦੀ ਧਾਰ 11 'ਚ ਤਬਦੀਲੀ ਕਰਕੇ ਗੁਰਦੁਆਰਾ ਸਾਹਿਬ ਦਾ ਪ੍ਰਧਾਨ 17 ਮੈਂਬਰੀ ਕਮੇਟੀ ਵੱਲੋਂ ਚੁਣੇ ਜਾਣ ਦੀ ਬਜਾਏ ਆਪਣੇ ਹੱਥ ਲੈਣ ਦੀ ਤਬਦੀਲੀ ਕੀਤੀ ਹੈ। ਜਿਸਦੇ ਵਿਰੋਧ ਵਜੋਂ ਹਜ਼ੂਰ ਸਾਹਿਬ ਗੁਰਦੁਆਰਾ ਕਮੇਟੀ ਮੈਂਬਰਾਂ ਵੱਲੋਂ ਰੋਸ ਮਾਰਚ ਵੀ ਕੱਢਿਆ ਜਾ ਰਿਹਾ ਹੈ ਤਾਂ ਜੋ ਉਨ੍ਹਾਂ ਦੇ ਧਾਰਮਿਕ ਸਥਾਨਾਂ 'ਚ ਸੂਬਾ ਸਰਕਾਰ ਆਪਣੀ ਦਖਲ ਅੰਦਾਜ਼ੀ ਨਾ ਕਰ ਸਕੇ।
ਬੀਬੀ ਹਰਸਿਮਰਤ ਬਾਦਲ ਨੇ ਕਿਹਾ ਕਿ ਸਿੱਖ ਭਾਈਚਾਰੇ ਨੂੰ ਸਰਕਾਰ ਦੇ ਦਖਲ ਤੋਂ ਬਿਨਾਂ ਆਪਣੇ ਮਾਮਲਿਆਂ ਨੂੰ ਚਲਾਉਣ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ"
ਸਬੰਧਤ ਜਾਣਕਾਰੀ ਹੇਠ ਦੇਖੋ :-
Harsimrat Kaur Badal@HarsimratBadal_
I request @Dev_Fadnavis ji to review amendment of Section 11 of Sri Hazoor Sahib Mgt Act, 1956 giving govt power to appoint Chairman of its Mgt Board. This should be left to 17 member comm as before. Sikh community should be allowed to run its affairs without govt interference.
https://twitter.com/HarsimratBadal_/status/1087592302384635904