← ਪਿਛੇ ਪਰਤੋ
ਜਗਦੀਸ ਥਿੰਦ ਗੁਰੂਹਰਸਹਾਏ /ਫਿਰੋਜ਼ਪੁਰ 22 ਜਨਵਰੀ ਪਿੰਡ ਮੋਹਨ ਕੇ ਹਿਠਾੜ ( ਰੁਕਨਾ ਬਸਤੀ ) ਨਿਵਾਸੀ ਛਾਬੜਾ ਪਰਿਵਾਰ ਨੂੰ ਉਸ ਵਕਤ ਗਹਿਰਾ ਸਦਮਾ ਲੱਗਿਆ ਜਦੋਂ ਨੰਬਰਦਾਰ ਚਰਨਜੀਤ ਸਿੰਘ ਛਾਬੜਾ ਦਿਲ ਦੀ ਧੜਕਨ ਰੁਕਣ ਨਾਲ ਅਕਾਲ ਚਲਾਣਾ ਕਰ ਗਏ । ਉਨ੍ਹਾਂ ਨੂੰ ਇਲਾਜ ਲਈ ਲੁਧਿਆਣਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ ਜਿੱਥੇ ਉਨ੍ਹਾਂ ਇਲਾਜ ਦੌਰਾਨ ਹੀ ਆਖਰੀ ਸਾਹ ਲਿਆ । ਉਹ ਪਿੰਡ ਮੋਹਣ ਕੇ ਹਿਠਾੜ ਦੇ ਨੰਬਰਦਾਰ , ਪ੍ਰਮੁੱਖ ਧਾਰਮਿਕ ਸਥਾਨ ਡੇਰਾ ਭਜਨਗੜ੍ਹ ਗੋਲੂ ਕਾ ਮੋੜ ਦੀ ਪ੍ਰਬੰਧਕੀ ਕਮੇਟੀ ਦੇ ਟਰੱਸਟੀ ਸਨ । ਮਿਲਣਸਾਰ ਸੁਭਾਅ ਦੇ ਮਾਲਕ ਹੋਣ ਕਾਰਨ ਉਹ ਇਲਾਕੇ ਭਰ ਵਿੱਚ ਹਰਮਨ ਪਿਆਰੇ ਸਨ । ਇਸ ਅਚਾਨਕ ਵਾਪਰੇ ਭਾਣੇ ਉੱਪਰ ਵੱਖ ਵੱਖ ਧਾਰਮਿਕ , ਰਾਜਨੀਤਿਕ ਅਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਨੇ ਪਰਿਵਾਰ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ ।
Total Responses : 260