ਸਾਲ 2018 ਗਣਤੰਤਰ ਦਿਵਸ ਮੌਕੇ ਪੰਜਾਬ ਦੀ ਝਾਕੀ
ਨਵੀਂ ਦਿੱਲੀ, 22 ਜਨਵਰੀ 2019 - ਇਸ ਸਾਲ ਗਣਤੰਤਣ ਦਿਵਸ ਮੌਕੇ ਹੋਣ ਵਾਲੀਆਂ ਝਾਕੀਆਂ ਦਾ ਮਹਾਤਮਾ ਗਾਂਧੀ ਥੀਮ ਰੱਖਿਆ ਗਿਆ ਹੈ। ੧੬ ਸੂਬਿਆਂ ਦੁਆਰਾ ਝਾਕੀਆਂ ਦਿਖਾਈਆਂ ਜਾਣਗੀਆਂ।
ਮੀਡੀਆ ਰਿਪੋਰਟਾਂ ਮੁਤਾਬਕ ਪੰਜਾਬ ਇਸ ਵਾਰ ਜਲ੍ਹਿਆਂਵਾਲਾ ਬਾਗ ਦੀ ਝਾਕੀ ਪੇਸ਼ ਕਰੇਗਾ। ਗਣਤੰਤਰ ਦਿਵਸ ਸਮਾਰੋਹ ਵਿਚ 616 ਮੁੰਡੇ-ਕੁੜੀਆਂ ਹਿੱਸਾ ਲੈਣਗੇ। ਇਨ੍ਹਾਂ ਪ੍ਰਦਰਸ਼ਨਾਂ ਦੀ ਤਿਆਰੀ ਤਿੰਨ ਮਹੀਨਿਆਂ ਤੋਂ ਚੱਲ ਰਹੀਆਂ ਹਨ। ਦੱਸਦੇਈਏ ਕਿ ਪਿਛਲੇ ਸਾਲ 2018 'ਚ ਪੰਜਾਬ ਨੇ ਧਰਮ 'ਤੇ ਝਾਕੀ ਪੇਸ਼ ਕੀਤੀ ਸੀ। ਜਿਸ 'ਚ ਪੰਜਾਬ ਨੂੰ ਧਾਰਮਿਕ ਸੂਬੇ ਵਜੋਂ ਦਰਸਾਇਆ ਗਿਆ ਸੀ।