ਚੰਡੀਗੜ੍ਹ, 22 ਜਨਵਰੀ 2019 - ਸੰਸਥਾ ਹੈਲਪਿੰਗ ਹੈਪਲੈਸ ਦੀ ਸੰਚਾਲਕ ਤੇ ਜ਼ਿਲ੍ਹਾ ਯੋਜਨਾ ਕਮੇਟੀ ਮੋਹਾਲੀ ਦੀ ਸਾਬਕਾ ਚੇਅਰਪਰਸਨ ਬੀਬੀ ਅਮਨਜੋਤ ਕੋਰ ਰਾਮੂਵਾਲੀਆ ਨੇ ਅੱਜ ਜਾਣਕਾਰੀ ਦਿੰਦੇ ਦੱਸਿਆ ਕਿ ਸਾਡੀ ਸੰਸਥਾ ਪਿਛਲੇ ਤਿੰਨ ਸਾਲਾ ਤੋ ਵਿਦੇਸ਼ਾਂ ਵਿਚ ਫਸੇ ਪੰਜਾਬੀ ਨੌਜਵਾਨਾ ਨੂੰ ਵਾਪਸ ਲੈ ਕਿ ਆਉਣ ਲਈ ਕੰਮ ਕਰਦੀ ਆ ਰਹੀ ਹੈ। ਜਿਸ ਦੇ ਤਹਿਤ ਅਸੀਂ ਅੱਜ ਇੱਕ ਜਲੰਧਰ ਦੇ ਵਾਸੀ ਨੌਜਵਾਨ ਮਲਕੀਤ ਸਿੰਘ ਜੋ ਕਿ ਸਾਉਦੀ ਅਰਬ ਕੰਮ ਕਰਨ ਲਈ ਗਿਆ ਸੀ। ਅਚਾਨਕ ਉੱਥੇ ਫਸ ਗਿਆ ਉਸ ਦਾ ਭਰਾ ਸਾਡੇ ਕੋਲ ਮਦਦ ਲੈਣ ਲਈ ਆਇਆ ਸੀ। ਜਿਸ ਦੇ ਸਦਕਾ ਅਸੀਂ ਕੁਝ ਦਿਨ ਪਹਿਲਾ ਹੀ ਮਲਕੀਤ ਸਿੰਘ ਨੂੰ ਵਾਪਸ ਲੈ ਕਿ ਆਉਣ ਵਿਚ ਸਫਲ ਹੋਏ ਹਾਂ।
ਮਲਕੀਤ ਸਿੰਘ ਨੇ ਦੱਸਿਆ ਕਿ ਉਹ 2017 ਵਿਚ ਸਾਉਦੀ ਅਰਬ ਕੰਮ ਕਰਨ ਲਈ ਗਿਆ ਸੀ। ਤਿੰਨ ਮਹੀਨੇ ਉਸ ਤੋ ਸ਼ੇਖ਼ ਨੇ ਕੰਮ ਕਰਵਾਇਆ ਉਸ ਤੋ ਬਾਅਦ ਉਸੇ ਕੰਪਨੀ ਵਿਚ ਹੋਰ ਵੀ ਪੰਜਾਬੀ ਕੰਮ ਕਰਦੇ ਸਨ। ਜਿਨ੍ਹਾਂ ਨਾਲ ਮਾਰ ਕੁੱਟ ਵੀ ਕੀਤੀ ਜਾਂਦੀ ਸੀ ਤੇ ਪੈਸੇ ਵੀ ਨਹੀਂ ਸੀ ਦਿੱਤੇ ਜਾਂਦੇ। ਜਿਸ ਨੂੰ ਦੇਖ ਕਿ ਮੈ ਕੰਮ ਦੇ ਪੈਸੇ ਮੰਗੇ ਤਾਂ ਸ਼ੇਖ਼ ਨੇ ਦੇਣ ਤੋ ਮਨ੍ਹਾ ਕਰ ਦਿੱਤਾ ਮੈ ਉੱਥੇ ਡਰਾਈਵਰੀ ਕਰਦਾ ਸੀ। ਫਿਰ ਇਕ ਦਿਨ ਜਦੋਂ ਮੈ ਟਰੱਕ ਲੈ ਕਿ ਆਇਆ ਤਾਂ ਉਹਨਾ ਨੇ ਟਰੱਕ ਦੀ ਚਾਬੀ ਮੇਰੇ ਤੋ ਲੈ ਲਈ ਤੇ ਮੈਨੂੰ ਕਮਰੇ ਵਿਚ ਭੇਜ ਦਿੱਤਾ। ਅਗਲੇ ਹੀ ਦਿਨ ਪੁਲੀਸ ਮੈਨੂੰ ਫੜ ਕਿ ਲੈ ਗਈ ਸ਼ੇਖ਼ ਨੇ ਮੇਰੇ ਉੱਤੇ ਟਰੱਕ ਚੋਰੀ ਕਰਨ ਦਾ ਕੇਸ ਪਾ ਦਿੱਤਾ ਉੱਥੇ ਮੇਰੀ ਕੋਈ ਵੀ ਸੁਣਵਾਈ ਨਹੀਂ ਸੀ। ਫਿਰ ਮੈ ਆਪਣੇ ਘਰ ਦੱਸਿਆ ਤਾਂ ਮੇਰੇ ਭਰਾ ਨੇ ਸੰਸਥਾ ਹੈਲਪਿੰਗ ਹੈਪਲੈਸ ਤੋ ਮਦਦ ਮੰਗੀ ਬੀਬੀ ਰਾਮੂਵਾਲੀਆ ਨੇ ਕੁਝ ਦਿਨਾ ਵਿਚ ਹੀ ਮੈਨੂੰ ਜੇਲ੍ਹ ਵਿਚੋਂ ਬਾਹਰ ਕੱਢ ਦਿੱਤਾ। ਇਸ ਦੌਰਾਨ ਮੇਰੀ ਸਿਹਤ ਬਹੁਤ ਖ਼ਰਾਬ ਹੋ ਚੁੱਕੀ ਸੀ। ਮੈਨੂੰ ਖ਼ੂਨ ਦੀਆ ਉਲਟੀਆਂ ਆਉਣ ਲੱਗੀਆਂ ਸਨ। ਉਸ ਤੋ ਬਾਅਦ ਬੀਬੀ ਰਾਮੂਵਾਲੀਆ ਨੇ ਲਗਾਤਾਰ ਮੇਰੇ ਨਾਲ ਫ਼ੋਨ ਤੇ ਰਾਬਤਾ ਕਾਇਮ ਰੱਖਿਆ ਤੇ ਜਲਦ ਹੀ ਮੈਨੂੰ ਪੰਜਾਬ ਵਾਪਸ ਲੈ ਆਏ। ਜੇਕਰ ਬੀਬੀ ਰਾਮੂਵਾਲੀਆ ਮੇਰੀ ਮਦਦ ਨਾ ਕਰਦੇ ਤਾਂ ਮੈ ਜਿਊਂਦਾ ਨਹੀਂ ਸੀ ਰਹਿ ਸਕਣਾ ਅਸੀਂ ਬੀਬੀ ਰਾਮੂਵਾਲੀਆ ਦਾ ਸਾਡੀ ਮਦਦ ਕਰਨ ਤੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਮੈ ਸਮੂਹ ਪੰਜਾਬੀ ਨੌਜਵਾਨ ਨੂੰ ਬੇਨਤੀ ਕਰਦਾ ਹਾਂ ਕਿ ਸਾਉਦੀ ਅਰਬ ਵਰਗੇ ਦੇਸਾਂ ਵਿਚ ਨਾ ਜਾਊ ਉੱਥੇ ਆਪਣੇ ਲਈ ਕੋਈ ਕਾਨੂੰਨ ਨਹੀਂ ਹੈ।
ਬੀਬੀ ਰਾਮੂਵਾਲੀਆ ਨੇ ਦੱਸਿਆ ਮਲਕੀਤ ਸਿੰਘ ਦਾ ਭਰਾ ਸਾਡੇ ਕੋਲ ਆਇਆ ਸੀ। ਜਿਸ ਤੋ ਬਾਅਦ ਅਸੀਂ ਮਲਕੀਤ ਨਾਲ ਫ਼ੋਨ ਤੇ ਗੱਲ ਕੀਤੀ। ਉਸ ਤੋ ਬਾਅਦ ਅਸੀਂ ਭਾਰਤੀ ਰਾਜਦੂਤ ਨੂੰ ਚਿੱਠੀ ਲਿਖੀ ਜਿਸ ਦੇ ਤਹਿਤ ਸੀਨੀਅਰ ਅਫ਼ਸਰ ਰਾਜ ਕੁਮਾਰ ਨੇ ਮਲਕੀਤ ਸਿੰਘ ਨੂੰ ਜੇਲ੍ਹ ਵਿਚੋਂ ਰਿਹਾਅ ਕਰਵਾਇਆ ਤੇ ਪੰਜਾਬ ਵਾਪਸ ਭੇਜਣ ਲਈ ਸਾਰੀ ਕਾਰਵਾਈ ਪੂਰੀ ਕੀਤੀ। ਭਾਰਤੀ ਦੂਤਾਵਾਸ ਨੇ ਸਾਡੀ ਪੂਰੀ ਮਦਦ ਕੀਤੀ। ਜਿਸ ਤੇ ਸਦਕਾ ਹੀ ਮਲਕੀਤ ਸਿੰਘ ਪੰਜਾਬ ਵਾਪਸ ਆ ਸਕਿਆ ਹੈ। ਮਲਕੀਤ ਸਿੰਘ ਨੂੰ ਵਾਪਸ ਆ ਕਿ ਪੂਰੀ ਤਰ੍ਹਾਂ ਨਾਲ ਠੀਕ ਹੋਣ ਨੂੰ ਦੋ ਮਹੀਨੇ ਲੱਗ ਗਏ। ਇਸ ਮੌਕੇ ਸੰਸਥਾ ਦੇ ਸਕੱਤਰ ਸ: ਕੁਲਦੀਪ ਸਿੰਘ ਬੈਰੋਪੁਰ, ਸ਼ਿਵ ਕੁਮਾਰ ਅਗਰਵਾਲ ਸਲਾਹਕਾਰ ਹਾਜ਼ਰ ਸਨ।