ਚੰਡੀਗੜ੍ਹ, 22 ਜਨਵਰੀ 2019 - ਪੰਜਾਬ ਵਿਚ ਬਾਬਿਆਂ ਨੂੰ ਮਿਲੀ ਸਰਕਾਰੀ ਸੁਰੱਖਿਆ ਨੂੰ ਰੀਵਿਊ ਕਰਨ ਸਬੰਧੀ ਪੰਜਾਬ ਹਰਿਆਣਾ ਹਾਈਕੋਰਟ ਵੱਲੋਂ ਹੁਕਮ ਜਾਰੀ ਹੋਏ ਹਨ। ਰਣਜੀਤ ਸਿੰਘ ਢੱਡਰੀਆਂਵਾਲੇ ਨੂੰ ਮੰਗਲਵਾਰ ਨੂੰ ਦਿੱਤੀ ਰਾਹਤ ਤੋਂ ਬਾਅਦ ਕੋਰਟ ਨੇ ਸੂਬੇ 'ਚ ਹੋਰਨਾਂ ਬਾਬਿਆਂ ਤੇ ਸੰਤਾਂ ਨੂੰ ਮਿਲੀ ਸੁਰੱਖਿਆ ਰਿਵਿਊ ਕਰਨ ਦੇ ਨਿਰਦੇਸ਼ ਦਿੱਤੇ ਹਨ।
ਅਜੇ ਇਹ ਮੁਕੰਮਲ ਹੁਕਮ ਆਉਣ 'ਤੇ ਹੀ ਪਤਾ ਲੱਗੇਗਾ ਕਿ ਕਿਸ ਦੀ ਸੁਰੱਖਿਆ ਵਿਚ ਕਟੌਤੀ ਹੁੰਦੀ ਹੈ ਤੇ ਕਿਸ ਦੀ ਨਹੀ ਪਰ ਹਾਈਕੋਰਟ ਨੇ ਸਰਕਾਰ ਨੂੰ ਸੁਰੱਖਿਆ ਰੀਵਿਊ ਕਰ ਕੇ ਹਾਈਕੋਰਟ ਵਿਚ ਰਿਪੋਰਟ ਦਾਖਲ ਕਰਨ ਦਾ ਹੁਕਮ ਦਿਤਾ ਹੈ।
ਹਾਈਕੋਰਟ 'ਚ ਸੁਰੱਖਿਆ ਸਬੰਧੀ ਪਟੀਸ਼ਨ ਪਾਉਣ ਵਾਲੇ ਪਟੀਸ਼ਨਰ ਦੇ ਵਕੀਲ ਕਿਹਾ ਕਿ ਕਈ ਬਾਬਿਆਂ ਤ ਸੰਤਾਂ ਨੂੰ ਇੱਕ ਸੌ ਤੋਂ ਲੈ ਕੇ ਦੋ ਸੌ ਤੱਕ ਸੁਰੱਖਿਆ ਮੁਲਾਜ਼ਮ ਦਿੱਤੇ ਹੋਏ ਹਨ। ਦੂਜੇ ਪਾਸੇ ਸਰਕਾਰ ਨੇ ਦੱਸਿਆ ਕਿ ਪਟੀਸ਼ਨਕਰਤਾ ਨੂੰ ਢੁਕਵੀਂ ਸੁਰੱਖਿਆ ਦੇ ਦਿੱਤੀ ਗਈ ਹੈ ਤੇ ਬੈਂਚ ਨੇ ਇਹ ਮਾਮਲਾ ਨਿਪਟਾ ਦਿੱਤਾ ਹੈ ਪਰ ਹੋਰ ਬਾਬਿਆਂ ਦੀ ਸੁਰੱਖਿਆ ਰੀਵਿਊ ਕਰਨ ਲਈ ਕਿਹਾ ਹੈ।