ਬਲਾਚੌਰ, 22 ਜਨਵਰੀ, 2019: ਕੰਢੀ ਬੀਤ ਦੇ ਲੋਕਾਂ ਨੂੰ ਉੱਚ ਪੱਧਰੀ ਸਿਹਤ ਸੇਵਾਵਾਂ ਦੇ ਰਹੇ ਗੁਰੁ ਨਾਨਕ ਮਿਸ਼ਨ ਚੈਰੀਟੇਬਲ ਹਸਪਤਾਲ ਕੁੱਕੜਮਾਜਰਾ ਵਿਖੇ ਇਲਾਕੇ ਦੀ ਲੋੜ ਨੂੰ ਸਮਝਦਿਆਂ ਬੱਚਿਆਂ ਦਾ ਵਿਭਾਗ ਵੀ ਸ਼ੁਰੂ ਕੀਤਾ ਗਿਆ ਹੈ। ਜਿਸਦੇ ਲਈ ਬੱਚਿਆਂ ਦੇ ਮਾਹਿਰ ਡਾਕਟਰ ਆਰ ਕੇ ਬੈਂਸ (ਐਮ ਡੀ) ਨੇ ਸੇਵਾਵਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਹਨ। ਗੁਰੁ ਨਾਨਕ ਮਿਸ਼ਨ ਇੰਟਰਨੈਸ਼ਨਲ ਚੈਰੀਟੇਬਲ ਟਰੱਸਟ ਦੇ ਪ੍ਰਧਾਨ ਬੀਬੀ ਸੁਸ਼ੀਲ ਕੌਰ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਬਾਬਾ ਬੁੱਧ ਸਿੰਘ ਜੀ ਢਾਹਾਂ ਵਲੋਂ ਦੇਸ਼ ਵਿਦੇਸ਼ ਬੈਠੀਆਂ ਇਲਾਕੇ ਦੀਆਂ ਸੰਗਤਾਂ ਦਾ ਸਹਿਯੋਗ ਨਾਲ ਬਣਾਏ ਚੈਰੀਟੇਬਲ ਹਸਪਤਾਲ ਵਿੱਚ ਸਮੇਂ ਸਮੇਂ ਤੇ ਜਿੱਥੇ ਇਲਾਕੇ ਦੇ ਲੋਕਾਂ ਦੀਆਂ ਲੋੜਾਂ ਨੂੰ ਸਮਝਦੇ ਹੋਏ ਹਰ ਤਰਾਂ੍ਹ ਦੇ ਮਾਹਿਰ ਡਾਕਟਰਾਂ ਦੀਆਂ ਸੇਵਾਵਾਂ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ। ਬੀਬੀ ਸੁਸ਼ੀਲ ਕੌਰ ਨੇ ਦੱਸਿਆ ਕਿ ਚੈਰੀਟੇਬਲ ਹਸਪਤਾਲ ਵਿੱਚ ਪਹਿਲਾਂ ਜਿੱਥੇ ਮੈਡੀਸਨ ਦੇ ਮਾਹਿਰ, ਗਾਇਨੀ, ਅੱਖਾਂ,ਦੰਦ ਰੋਗਾਂ ਦੇ ਮਾਹਿਰ, ਜਨਰਲ ਅਤੇ ਦੂਰਬੀਨ ਨਾਲ ਹਰ ਤਰਾਂ੍ਹ ਦੀ ਸਰਜਰੀ ਤੋਂ ਇਲਾਵਾ ਬਹੁਤ ਘੱਟ ਖਰਚੇ ਤੇ ਕਿਡਨੀ ਰੋਗਾਂ ਨਾਲ ਪੀੜੀਤ ਰੋਗੀਆਂ ਦਾ ਡਾਇਲਸੈਸ ਕੀਤਾ ਜਾਂਦਾਂ ਹੈ।ਉੱਥੇ ਹੁਣ ਬੱਚਿਆਂ ਦਾ ਨਵਾਂ ਵਿਭਾਗ ਬਣਾ ਕੇ ਹਰ ਰੋਜ਼ ਸਵੇਰੇ 9ਵਜੇ ਤੋਂ 3 ਵਜੇ ਤੱਕ ਓ ਪੀ ਡੀ, ਐਮਰਜੈਂਸੀ 24 ਘੰਟੇ, ਬੱਚਿਆਂ ਦੀ ਹਰ ਤਰਾਂ੍ਹ ਦੀ ਬਿਮਾਰੀ ਤੋਂ ਨਿਜਾਤ ਦਿਵਾਉਣ ਲਈ ਮਾਹਿਰ ਡਾਕਟਰ ਦੀਆਂ ਸੇਵਾਵਾਂ, ਬੱਚਿਆਂ ਦਾ ਹਰ ਤਰਾਂ੍ਹ ਦਾ ਟੀਕਾਕਰਣ, ਐਨ ਆਈ ਸੀ ਯੂ ਦੀ ਸੁਵਿਧਾ,ਫੋਟੋਥਰੈਪੀ, ਵਾਰਮਰ ਆਦਿ ਸਮੇਤ ਬੱਚਿਆਂ ਲਈ ਬਹੁਤ ਘੱਟ ਖਰਚ ਤੇ ਹਰ ਤਰਾਂ੍ਹ ਦੀ ਸਹੂਲਤ ਮਹੁੱਈਆ ਕਰਵਾਈ ਗਈ ਹੈ। ਜਿਸਦਾ ਕੰਢੀ ਬੀਤ ਦੇ ਲੋਕਾਂ ਨੂੰ ਵਧੇਰੇ ਲਾਭ ਲੈਣਾ ਚਾਹੀਦਾ ਹੈ।