← ਪਿਛੇ ਪਰਤੋ
ਅੰਮ੍ਰਿਤਸਰ, 22 ਜਨਵਰੀ (ਆਸ਼ੀਸ਼ ਕੋਛੜ)-ਸੂਬਾ ਸਰਕਾਰ ਵਲੋਂ 31 ਮਾਰਚ ਤੱਕ 5000 ਸਕੂਲਾਂ ਨੂੰ ਸਮਾਰਟ ਸਕੂਲ ਵਜੋਂ ਵਿਕਸਤ ਜਾਵੇਗਾ ਅਤੇ ਹੁਣ ਤੱਕ 3000 ਦੇ ਕਰੀਬ ਸਕੂਲ ਸਮਾਰਟ ਸਕੂਲ ਬਣ ਚੁੱਕੇ ਹਨ। ਇਨ•ਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਸਿਖਿਆ ਮੰਤਰੀ ਸ੍ਰੀ ਓਮ ਪ੍ਰਕਾਸ਼ ਸੋਨੀ ਨੇ ਕਰਦਿਆਂ ਕਿਹਾ ਕਿ ਸਰਕਾਰ ਸਿਖਿਆ ਦਾ ਪੱਧਰ ਉਚਾ ਚੁੱਕਣ ਲਈ ਵਚਨਬੱਧ ਹੈ ਅਤੇ ਆਉਂਦੇ 2 ਮਹੀਨਿਆਂ 'ਚ ਬਾਕੀ ਰਹਿੰਦੇ 2000 ਸਕੂਲਾਂ ਨੂੰ ਸਮਾਰਟ ਸਕੂਲ ਵਜੋਂ ਵਿਕਸਤ ਕਰ ਦਿੱਤਾ ਜਾਵੇਗਾ। ਸ੍ਰੀ ਸੋਨੀ ਨੇ ਕਿਹਾ ਕਿ ਇਸ ਵਾਰ ਜਿੰਨਾਂ ਸਕੂਲਾਂ ਦੇ ਰਿਜ਼ਲਟ ਵਧੀਆ ਆਉਣਗੇ ਉਨ•ਾਂ ਦੇ ਪ੍ਰਿੰਸੀਪਲਾਂ ਨੂੰ ਸਨਮਾਨਿਤ ਕੀਤਾ ਜਾਵੇਗਾ ਅਤੇ ਮਾੜੇ ਨਤੀਜੇ ਆਉਣ ਦੀ ਸੂਰਤ 'ਚ ਸਕੂਲਾਂ ਦੇ ਪ੍ਰਿੰਸੀਪਲਾਂ ਦੀ ਜ਼ਿੰਮੇਵਾਰੀ ਨਿਸ਼ਚਤ ਕੀਤੀ ਜਾਵੇਗੀ। ਸਿਖਿਆ ਮੰਤਰੀ ਨੇ ਦੱਸਿਆ ਕਿ ਬਾਰਡਰ ਏਰੀਆ ਦੇ ਸਕੂਲਾਂ 'ਚ ਅਧਿਆਪਕਾਂ ਦੀਆਂ ਖਾਲੀ ਪਈਆਂ ਅਸਾਮੀਆਂ ਪੁਰ ਕਰ ਦਿੱਤੀਆਂ ਗਈਆਂ ਹਨ ਅਤੇ ਕਿਸੇ ਵੀ ਸਰਕਾਰੀ ਸਕੂਲਾਂ 'ਚ ਫ਼ਰਨੀਚਰ ਅਤੇ ਕਿਤਾਬਾਂ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਉਨ•ਾਂ ਨੇ ਦੱਸਿਆ ਕਿ ਬੱਚਿਆਂ ਨੂੰ ਚੰਗੇਰੀ ਸਿਖਿਆ ਦੇਣ ਲਈ ਹੁਣ ਸਰਕਾਰੀ ਸਕੂਲਾਂ ਵਿਚ ਪ੍ਰੀ ਪ੍ਰਾਇਮਰੀ ਤੋਂ ਹੀ ਅੰਗਰੇਜ਼ੀ ਵਿਸ਼ੇ ਨੂੰ ਲਾਜ਼ਮੀ ਕਰ ਦਿੱਤਾ ਗਿਆ ਹੈ। ਸਿਖਿਆ ਮੰਤਰੀ ਨੇ ਕਿਹਾ ਕਿ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੀ ਯੋਗਤਾ ਬਹੁਤ ਵਧੀਆ ਹੈ ਅਤੇ ਆਪਣੀ ਮਿਹਨਤ ਨਾਲ ਬੱਚਿਆਂ ਨੂੰ ਪੜਾ ਰਹੇ ਹਨ। ਜੇਕਰ ਅਧਿਆਪਕ ਹੋਰ ਮਿਹਨਤ ਕਰਨ ਤਾਂ ਸੂਬੇ ਦੇ ਸਕੂਲ ਦੇਸ਼ 'ਚੋਂ ਇਕ ਨੰਬਰ 'ਤੇ ਹੋਣਗੇ। ਉਨ•ਾਂ ਨੇ ਕਿਹਾ ਕਿ ਬੱਚਿਆਂ ਦੀ ਸਿਖਿਆ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ ਅਤੇ ਸਾਡਾ ਫ਼ਰਜ਼ ਬਣਦਾ ਹੈ ਕਿ ਅਸੀਂ ਬੱਚਿਆਂ ਨੂੰ ਨੇਕ ਨੀਤੀ ਅਤੇ ਇਮਾਨਦਾਰੀ ਨਾਲ ਪੜਾਈਏ ਤਾਂ ਜੋ ਬੱਚੇ ਆਪਣੇ ਮਾਂ-ਪਿਉ, ਸਕੂਲ ਅਤੇ ਦੇਸ਼ ਦਾ ਨਾਂ ਰੌਸ਼ਨ ਕਰ ਸਕਣ। ਯੂਨੀਅਨ ਲੀਡਰਾਂ ਬਾਰੇ ਉਨ•ਾਂ ਕਿਹਾ ਕਿ ਉਹ ਆਪਣੀ ਮੁਫ਼ਾਦ ਲਈ ਧਰਨੇ, ਮੁਜ਼ਾਹਰੇ ਕਰ ਰਹੇ ਹਨ। ਜਦਕਿ ਸਰਕਾਰ ਵਲੋਂ ਇਨ•ਾਂ ਦੀਆਂ ਜਾਇਜ਼ ਮੰਗਾਂ ਪੂਰੀਆਂ ਕਰ ਲਈਆਂ ਗਈਆਂ ਹਨ ਅਤੇ ਜਿਹੜੇ ਯੂਨੀਅਨ ਲੀਡਰ ਬੱਚਿਆਂ ਦੀ ਪੜ•ਾਈ ਨੂੰ ਛੱਡ ਕੇ ਧਰਨੇ ਦੇਣਗੇ ਉਨ•ਾਂ 'ਤੇ ਕਾਨੂੰਨ ਆਪਣਾ ਕੰਮ ਕਰੇਗਾ।
Total Responses : 933