ਐਸ.ਏ.ਐਸ ਨਗਰ, 22 ਜਨਵਰੀ 2019:ਜ਼ਿਲਾ ਮੈਜਿਸਟਰੇਟ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਲੋਂ ਪ੍ਰੈਸ ਦੇ ਨਾਂ ਜਾਰੀ ਬਿਆਨ ਵਿਚ ਅਸਲਾ ਲਾਇਸੰਸ ਧਾਰਕ ਅਤੇ ਬਾਹਰਲੇ ਜ਼ਿਲਿਖ਼ਆਂ/ਰਾਜਾਂ ਤੋਂ ਇਸ ਜ਼ਿਲਖ਼੍ਹੇ ਵਿਚ ਪਤਾ ਤਬਦੀਲ ਕਰਵਾ ਕੇ ਆਏ ਲਾਇਸੰਸ ਧਾਰਕਾਂ ਨੂੰ ਇਹ ਸੂਚਿਤ ਕੀਤਾ ਗਿਆ ਹੈ ਕਿ ਭਾਰਤ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜਿਨ੍ਹਖ਼ਾਂ ਅਸਲਾ ਲਾਇਸੰਸ ਤੇ ਅਜੇ ਤੱਕ ਯੂ.ਆਈ.ਐਨ (ਯੂਨੀਕ ਆਈਡੈਂਟੀਫਿਕੇਸ਼ਨ ਨੰਬਰ) ਨਹੀਂ ਲੱਗੇ, ਉਹ ਲਾਇਸੰਸ ਧਾਰਕ 31 ਮਾਰਚ 2019 ਤੋਂ ਪਹਿਲਾਂ-ਪਹਿਲਾਂ ਜ਼ਿਲ੍ਹਖ਼ਾ ਪ੍ਰਬੰਧਕੀ ਕੰਪਲੈਕਸ, ਸੈਕਟਰ-76 ਐਸ.ਏ.ਐਸ ਨਗਰ ਦੀ ਪੀ.ਐਲ.ਏ ਸ਼ਾਖਾ, ਕਮਰਾ ਨੰ. 311 (ਦੂਜੀ ਮੰਜ਼ਿਲ), ਵਿਖੇ ਆਪਣੇ ਅਸਲਾ ਲਾਇਸੰਸਾਂ ਤੇ ਯੂ.ਆਈ.ਐਨ ਨੰਬਰ ਲਗਵਾਉਣ ਲਈ ਹਾਜ਼ਰ ਹੋਣ, ਨਹੀਂ ਤਾਂ ਇਹ ਲਾਇਸੰਸ ਯੂ.ਆਈ.ਐਨ ਤੋਂ ਬਿਨਖ਼ਾਂ ਖਾਰਿਜ਼ ਸਮਝੇ ਜਾਣਗੇ ਅਤੇ ਇਸ ਸਬੰਧੀ ਸਾਰੀ ਜ਼ਿੰਮੇਵਾਰੀ ਲਾਇਸੰਸ ਧਾਰਕ ਦੀ ਹੋਵੇਗੀ। ਇਸ ਤੋਂ ਇਲਾਵਾ ਜੇਕਰ ਕੋਈ ਹੋਰ ਜਾਣਕਾਰੀ ਲੋੜੀਂਦੀ ਹੋਵੇ ਤਾਂ ਇਸ ਦਫਤਰ ਦੀ ਈ-ਮੇਲ plabranch13@gmail.com 'ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।