ਐੱਸ.ਏ.ਐੱਸ. ਨਗਰ 22 ਜਨਵਰੀ 2019 -ਸਰਕਾਰੀ ਸਕੂਲਾਂ 'ਚ ਸ਼ਲਾਘਾਯੋਗ ਕੰਮ ਕਰ ਰਹੇ ਪ੍ਰਿੰਸੀਪਲਾਂ, ਸਕੂਲ ਮੁੱਖ ਅਧਿਆਪਕਾਂ ਤੇ ਵਿਸ਼ਾ ਅਧਿਆਪਕਾਂ ਨੂੰ ਸਕੱਤਰ ਸਕੂਲ ਸਿੱਖਿਆ ਪੰਜਾਬ ਕ੍ਰਿਸ਼ਨ ਕੁਮਾਰ ਨੇ ਦਫ਼ਤਰ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਦੇ ਕਾਨਫਰੰਸ ਹਾਲ ਵਿਖੇ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ|
ਸਿੱਖਿਆ ਵਿਭਾਗ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਸਕੱਤਰ ਸਕੂਲ ਸਿੱਖਿਆ ਨੇ ਸਮੂਹ ਹਾਜਰ ਅਧਿਆਪਕਾਂ ਤੇ ਸਕੂਲ ਮੁਖੀਆਂ ਨੂੰ ਉਹਨਾਂ ਦੇ ਵਧੀਆ ਕਾਰਜਾਂ ਲਈ ਵਧਾਈ ਦਿੱਤੀ ਤੇ ਵਿਭਾਗ ਦਾ ਮਾਣ ਵਧਾਉਣ ਤੇ ਸਕੂਲਾਂ ਦੇ ਵਿੱਚ ਸ਼ਲਾਘਾਯੋਗ ਉਪਰਾਲਿਆਂ ਨੂੰ ਅੱਗੇ ਤੋਂ ਜਾਰੀ ਰੱਖਣ ਲਈ ਪ੍ਰੇਰਿਤ ਵੀ ਕੀਤਾ|
ਇਸ ਮੌਕੇ ਪ੍ਰਿੰਸੀਪਲ ਪਰਵੀਨ ਕੁਮਾਰ ਸਸਸਸ ਭੈਣੀ ਮਹਿਰਾਜ ਜਿਲ੍ਹਾ ਬਰਨਾਲਾ, ਪ੍ਰਿੰਸੀਪਲ ਸਤੀਸ਼ ਕੁਮਾਰ ਸਸਸਸ ਡੰਗਰ ਖੇੜਾ ਢਾਣੀ ਜਿਲ੍ਹਾ ਫਾਜਿਲਕਾ, ਪ੍ਰਿੰਸੀਪਲ ਜਸਬੀਰ ਕੌਰ ਸਸਸਸ ਜੈਤੋ ਸਰਜਾ ਜਿਲ੍ਹਾ ਗੁਰਦਾਸਪੁਰ, ਪ੍ਰਿੰਸੀਪਲ ਬਲਵਿੰਦਰ ਕੌਰ ਸਕੰਸਸਸ ਬਟਾਲਾ ਜਿਲ੍ਹਾ ਗੁਰਦਾਸਪੁਰ, ਪ੍ਰਿੰਸੀਪਲ ਨਿਰਮਲ ਸਿੰਘ ਸਸਸਸ ਬੱਸੀ ਜਲਾਲ ਜਿਲ੍ਹਾ ਹੁਸ਼ਿਆਰਪੁਰ, ਪ੍ਰਿੰਸੀਪਲ ਜਤਿੰਦਰ ਸਿੰਘ ਬਸੀ ਕਲਾਂ ਜਿਲ੍ਹਾ ਹੁਸ਼ਿਆਰਪੁਰ, ਪ੍ਰਿੰਸੀਪਲ ਸੋਨਿਕਾ ਸਸਸਸ ਹਰਸ਼ਾ ਜਿਲ੍ਹਾ ਹੁਸ਼ਿਆਰਪੁਰ, ਪ੍ਰਿੰਸੀਪਲ ਹਰਪ੍ਰੀਤ ਸਿੰਘ ਸਸਸਸ ਗਿੱਦੜਵਿੰਡੀ ਜਿਲ੍ਹਾ ਲੁਧਿਆਣਾ, ਪ੍ਰਿੰਸੀਪਲ ਮੰਜੂ ਸਸਸਸ ਚੱਬੇਵਾਲ ਜਿਲ੍ਹਾ ਹੁਸ਼ਿਆਰਪੁਰ, ਸਰਬਦੀਪ ਕੌਰ ਮੁੱਖ ਅਧਿਆਪਕਾ ਸਹਸ ਗੁੜ੍ਹੇ ਜਿਲ੍ਹਾ ਲੁਧਿਆਣਾ, ਜਸਵੀਰ ਸਿੰਘ ਇੰਚਾਰਜ ਸਹਸ ਸਿੰਬਲੀ ਜਿਲ੍ਹਾ ਹੁਸ਼ਿਆਰਪੁਰ, ਕ੍ਰਿਸ਼ਨ ਲਾਲ ਸਾਇੰਸ ਮਾਸਟਰ ਸਮਿਸ ਢਾਣੀ ਬਿਸ਼ੇਸ਼ਰਨਾਥ ਜਿਲ੍ਹਾ ਫਾਜਿਲਕਾ, ਤਜਿੰਦਰ ਸਿੰਘ ਹਿੰਦੀ ਮਾਸਟਰ ਸਸਸਸ ਬਹਿਕ ਗੁੱਜਰਾਂ ਜਿਲ੍ਹਾ ਫਿਰੋਜ਼ਪੁਰ, ਜਗਜੀਤ ਸਿੰਘ ਪੰਜਾਬੀ ਮਾਸਟਰ ਸਹਸ ਮਨਸੂਰਦੇਵਾ ਜਿਲ੍ਹਾ ਫਿਰੋਜ਼ਪੁਰ, ਕਮਲਜੀਤ ਕੌਰ ਸਾਇੰਸ ਮਿਸਟ੍ਰੈਸ ਸਹਸ ਵੜਿੰਗ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ, ਵਿਕਰਮਜੀਤ ਸਿੰਘ ਸਾਇੰਸ ਮਾਸਟਰ ਸਹਸ ਮੰਡੀ ਹਰਜੀਰਾਮ ਮਲੌਟ, ਬਲਵਿੰਦਰ ਕੌਰ ਸਾਇੰਸ ਮਿਸਟ੍ਰੈਸ ਸਸਸ ਘਮਿਆਰਾ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ, ਗਗਨਦੀਪ ਸਿੰਘ ਸਾਇੰਸ ਮਾਸਟਰ ਸਹਸ ਗੁੰਮਜਾਲ ਜਿਲ੍ਹਾ ਫਾਜਿਲਕਾ, ਹਰਪਾਲ ਸਿੰਘ ਸਾਇੰਸ ਮਾਸਟਰ ਸਹਸ ਕਿੱਕਰਖੇੜਾ ਜਿਲ੍ਹਾ ਫਾਜਿਲਕਾ, ਸੋਹਣ ਸਿੰਘ ਐੱਸ.ਐੱਲ.ਏ. ਸਹਸ ਗਰੀਬਾਂ ਸਾਦੜ੍ਹ ਜਿਲ੍ਹਾ ਫਾਜਿਲਕਾ, ਅਲੀਸ਼ਾ ਚੌਧਰੀ ਮੈਥ ਮਿਸਟ੍ਰੈਸ ਸਰਕਾਰੀ ਕੋ ਐਜੂਕੇਸ਼ਨ ਸਸਸ ਐੱਨਟੀਸੀ ਰਾਜਪੁਰਾ ਟਾਊਨ ਜਿਲ੍ਹਾ ਪਟਿਆਲਾ, ਨਿਮਰਤਪਾਲ ਕੌਰ ਪੰਜਾਬੀ ਮਿਸਟ੍ਰੈਸ ਸਸਸਸ(ਮੁੰਡੇ) ਕੋਟ ਬਾਬਾ ਦੀਪ ਸਿੰਘ ਅੰਮ੍ਰਿਤਸਰ, ਹਰਦਰਸ਼ਨ ਸਿੰਘ ਆਰਟ ਐਂਡ ਕਰਾਫਟ ਟੀਚਰ ਸਸਸਸ ਭੌਖੜਾ ਜਿਲ੍ਹਾ ਬਠਿੰਡਾ ਨੂੰ ਪ੍ਰਸ਼ੰਸਾ ਪੱਤਰ ਨਾਲ ਸਨਮਾਨਿਤ ਕੀਤਾ ਗਿਆ|
ਇਸ ਮੌਕੇ ਸਹਾਇਕ ਡਾਇਰੈਕਟਰ ਟ੍ਰੇਨਿੰਗਾਂ ਡਾ. ਜਰਨੈਲ ਸਿੰਘ ਕਾਲੇਕੇ, ਸੁਰੇਖਾ ਠਾਕੁਰ ਏ.ਐੱਸ.ਪੀ.ਡੀ., ਰਾਜੇਸ਼ ਜੈਨ, ਨਿਰਮਲ ਕੌਰ ਤੇ ਹੋਰ ਆਹਲਾ ਅਧਿਕਾਰੀ ਵੀ ਹਾਜ਼ਰ ਸਨ|