ਬਠਿੰਡਾ ਦੇ ਕਿਸਾਨਾਂ ਲਈ ਚਗੀ ਖ਼ਬਰ, ਬਠਿੰਡਾ ਰਜਬਾਹਾ ਦੀ ਮੁੜ ਉਸਾਰੀ ਦਾ ਪ੍ਰੋਜੇਕਟ ਮੰਜ਼ੂਰ
ਵਿਸ਼ੇਸ਼ ਪ੍ਰਤੀਨਿਧ ਅਮ੍ਰਿਤ ਪਾਲ ਬਰਾੜ
ਬਠਿੰਡਾ, 23 ਜਨਵਰੀ 2019 : ਪੰਜਾਬ ਸਰਕਾਰ ਨੇ ਬਠਿੰਡਾ ਸ਼ਹਿਰ ਦੇ ਮਾਨਸਾ ਰੋਡ ਉਪਰ ਆਈ ਟੀ ਆਈ ਦੇ ਕੋਲ ਦੀ ਲੰਗਦੇ ਰਜਬਾਹਾ ਦੀ ਮੁੜ ਉਸਾਰੀ ਦੇ ਪ੍ਰੋਜੇਕਟ ਨੂੰ ਮੰਜ਼ੂਰੀ ਦੇ ਦਿਤੀ ਹੈ I ਇਸ ਪ੍ਰੋਜੇਕਟ ਅਧੀਨ , ਬਠਿੰਡਾ ਰਜਬਾਹਾ ਦੀ ਮੁੜ ਉਸਾਰੀ ਤੇ ਰੇਲਾਇਨਿੰਗ ਕੀਤੀ ਜਾਣੀ ਹੈ, ਜਿਸ ਉਪਰ 23 ਕਰੋੜ 10 ਲੱਖ ਰੂਪੇ ਖਰਚ ਦਾ ਅਨੁਮਾਨ ਪਾਸ ਕੀਤਾ ਗਿਆ I ਇਸ ਦੀ ਲੰਬਾਈ 47.82 ਕਿਲੋਮੀਟਰ ਹੈ I ਇਸ ਦੀ ਉਸਾਰੀ ਕੰਕਰੀਟ ਮਿਕਸ ਐਮ ਗ੍ਰੇਡ 15 ਮੁਤਾਬਿਕ ਕੀਤੀ ਜਾਣੀ ਹੈ, ਜੋ ਕੀ ਬਹੁਤ ਪਾਏਦਾਰ ਮਨਿਆ ਜਾਂਦਾ ਹੈ I
ਮਨਪ੍ਰੀਤ ਸਿੰਘ ਬਾਦਲ ਤੇ ਹਰਵਿੰਦਰ ਲਾਡੀ ਪ੍ਰੋਜੇਕਟ ਲਈ ਯਤਨਸ਼ੀਲ ਸਨ
ਬਠਿੰਡਾ ਸ਼ਹਿਰ ਤੇ ਬਠਿੰਡਾ ਦੇਹਾਤੀ ਦੇ ਲੋਕਾਂ ਦੀ ਏਹ ਕਾਫੀ ਪੁਰਾਣੀ ਮੰਗ ਸੀ, ਜੋ ਪੰਜਾਬ ਸਰਕਾਰ ਵਲੋਂ ਮੰਜ਼ੂਰ ਕੀਤੀ ਗਈ ਹੈ I ਇਸ ਪ੍ਰੋਜੇਕਟ ਨੂੰ ਮੰਜ਼ੂਰ ਕਰਵਾਓਣ ਦੇ ਲਈ ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਤੇ ਬਠਿੰਡਾ ਦੇਹਾਤੀ ਦੇ ਕਾਂਗਰਸੀ ਆਗੂ ਹਰਵਿੰਦਰ ਲਾਡੀ ਕਾਫੀ ਯਤਨਸ਼ੀਲ ਸਨ ਤੇ ਏਹ ਕਾਰਜ ਉਨ੍ਹਾ ਦੀ ਮੇਹਨਤ ਸਦਕਾ ਸਿਰੇ ਚੜਨ ਜਾ ਰਿਹਾ ਹੈi
ਬਠਿੰਡਾ ਦੇਹਾਤੀ ਦੇ ਪਿੰਡਾਂ ਨੂੰ ਭਰਪੂਰ ਲਾਭ ਮਿਲੇਗਾ
ਜਿਥੇ ਇਸ ਪ੍ਰੋਜੇਕਟ ਦੀ ਨਵ ਉਸਾਰੀ ਨਾਲ ਬਠਿੰਡਾ ਦੇਹਾਤੀ ਦੇ ਪਿੰਡਾਂ ਗੇਹਰੀ ਬੁੱਟਰ, ਸ਼ੇਰਗੜ, ਮੇਹਤਾ, ਜੈ ਸਿੰਘ ਵਾਲਾਂ , ਦੂਣੇਵਾਲਾ, ਸੰਗਤ , ਜੱਸੀ ਬਗਵਾਲੀ, ਫੁਲੋਮਿਥੀ , ਕੁਟੀ, ਜੋਧਪੁਰ ਰੁਮਾਨਾ, ਗੁਰੂਸਰ ਸੈਹਨੇਵਾਲਾ ਤੇ ਬੱਗ ਬਾਨ ਗੜ ਨੂੰ ਭਾਰੀ ਲਾਭ ਪੂਜੇਗਾ, ਉਥੇ ਨਾਲ ਹੀ ਬਠਿੰਡਾ ਸ਼ਹਿਰ ਦੇ ਵਿੱਚ ਰਾਜਬਾਹਾ ਟੁਟਨ ਦੀਆਂ ਸ਼ਿਕਾਇਤਾਂ ਦਾ ਹਲ ਹੋ ਜਾਵੇਗਾ I ਸੁੰਦਰਤਾ ਤੇ ਸਫਾਈ ਭਰਪੂਰ, ਇਸ ਪ੍ਰੋਜੇਕਟ ਨਾਲ ਭਾਈ ਮਤੀ ਦਾਸ ਨਗਰ ਦੀ ਦਿੱਖ ਵੀ ਸੁੰਦਰ ਬਣ ਜਾਵੇਗੀ I
ਰਾਜਬਾਹਾ ਕੰਕਰੀਟ ਦਾ ਬਣਨ ਕਈ ਲਾਭ ਹੋਣਗੇ, ਖ਼ਾਸ ਤੌਰ ਤੇ ਸਿਪੇਜ ਜਿਸ ਰਾਹੀਂ ਜੋ ਪਾਣੀ ਬਰਬਾਦ ਹੁੰਦਾ ਹੈ ਉਸ ਉਤੇ ਠਲ ਪਵੇਗੀ, ਸਿੰਚਾਈ ਦੀ ਸਹੂਲਤ ਵਿੱਚ ਵਾਧਾ ਹੋਵੇਗਾ , ਧਰਤੀ ਹੇਠਲੇ ਪਾਣੀ ਦੀ ਬਚਤ ਹੋਵੇਗੀ ਤੇ ਕਿਸਾਨਾਂ ਦੀ ਪਾਣੀ ਦੀ ਲੋੜ ਪੂਰੀ ਹੋਣ ਵਿੱਚ ਵਾਧਾ ਹੋਵੇਗਾ ਅਤੇ ਸ਼ਹਿਰ ਦੀ ਦਿੱਖ ਸੁੰਦਰ ਨਜ਼ਰ ਆਵੇਗੀ i
ਬਠਿੰਡਾ ਨੈਹਰੀ ਮੰਡਲ ਦੇ ਕਾਰਜਕਾਰੀ ਇੰਜੀਨਿਯਰ ਗੁਰਜਿੰਦਰ ਸਿੰਘ ਬਾਹੀਆ ਨੇ ਇਸ ਪ੍ਰੋਜੇਕਟ ਦੀ ਮੰਜ਼ੂਰੀ ਦੀ ਪੁਸਟੀ ਕੀਤੀ ਤੇ ਦਸਿਆ ਕੀ ਇਸ ਪ੍ਰੋਜੇਕਟ ਦੇ ਮੁਕਮਲ ਹੋਣ ਨਾਲ ਇਲਾਕੇ ਦੇ ਕਿਸਾਨਾਂ ਨੂੰ ਚੋਖਾ ਲਾਭ ਹੋਵੇਗਾ, ਉਨ੍ਹਾ ਕਿਹਾ ਕੀ ਜਲਦੀ ਹੀ ਪ੍ਰੋਜੇਕਟ ਉਪਰ ਕਮ ਸ਼ੁਰੂ ਹੋਂ ਜਾਵੇਗਾ I