ਪਟਿਆਲਾ, 29 ਜਨਵਰੀ 2019: ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ 70ਵੇਂ ਗਣਤੰਤਰ ਦਿਵਸ ਮੌਕੇ ਨਵੇਂ ਪਦ ਉਨਤ ਹੋਏ ਐਸ.ਐਚ.ਓ. ਪਸਿਆਣਾ ਸ. ਹਰਵਿੰਦਰ ਸਿੰਘ ਚੀਮਾ ਨੂੰ ਡੀ.ਐਸ.ਪੀ. ਦੇ ਸਟਾਰ ਲਗਾਏ। ਇਸ ਮੌਕੇ ਉਨ੍ਹਾਂ ਨਾਲ ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ ਵੀ ਸਨ। ਸ. ਹਰਵਿੰਦਰ ਸਿੰਘ ਚੀਮਾ 1991 ਵਿੱਚ ਪੰਜਾਬ ਪੁਲਿਸ ਵਿਭਾਗ ਵਿੱਚ ਬਤੌਰ ਏ.ਐਸ.ਆਈ ਭਰਤੀ ਹੋਏ ਅਤੇ ਆਪਣੀ ਸ਼ਾਨਦਾਰ ਸਰਵਿਸ ਦੌਰਾਨ ਉਨ੍ਹਾਂ ਕਈ ਵੱਡੇ ਕੇਸ ਆਪਣੇ ਤਜਰਬੇ ਨਾਲ ਹੱਲ ਕੀਤੇ।
ਡੀ.ਐਸ.ਪੀ. ਹਰਵਿੰਦਰ ਸਿੰਘ ਚੀਮਾ ਨੇ ਮਾਨਸਾ, ਸੰਗਰੂਰ, ਫਰੀਦਕੋਟ, ਮੋਗਾ, ਲੁਧਿਆਣਾ, ਫਤਿਹਗੜ੍ਹ ਸਾਹਿਬ ਅਤੇ ਪਟਿਆਲਾ ਵਿਖੇ ਬਤੌਰ ਐਸ.ਐਚ.ਓ. ਲੰਮਾ ਸਮਾਂ ਸੇਵਾ ਨਿਭਾਈ ਹੈ। ਸ. ਹਰਵਿੰਦਰ ਸਿੰਘ ਚੀਮਾ ਨੇ ਅੰਨੇ ਕਤਲਾਂ ਅਤੇ ਐਨ.ਡੀ.ਪੀ.ਐਸ ਐਕਟ ਵਾਲੇ ਕੇਸਾਂ ਵਿੱਚ ਵੱਡੀ ਸਫਲਤਾ ਵੀ ਪ੍ਰਾਪਤ ਕੀਤੀ ਹੈ।
ਡੀ.ਐਸ.ਪੀ ਹਰਵਿੰਦਰ ਸਿੰਘ ਚੀਮਾ ਰਾਸ਼ਟਰੀ ਪੱਧਰ ਦੇ ਐਥਲੀਟ ਰਹੇ ਅਤੇ ਉਨ੍ਹਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਐਲ.ਐਲ.ਬੀ. ਅਤੇ ਐਮ.ਏ. ਲੋਕ ਪ੍ਰਸ਼ਾਸਨ ਵਿੱਚ ਵਿਦਿਆ ਪ੍ਰਾਪਤ ਕੀਤੀ ਹੈ।