ਡੀ.ਐਸ.ਪੀ.ਪ੍ਰਮੋਟ ਕੀਤੇ ਗਏ ਜਸਵਿੰਦਰ ਸਿੰਘ ਟਿਵਾਣਾ ਨੂੰ ਪਟਿਆਲਾ ਵਿਖੇ ਰਾਜ ਪੱਧਰੀ ਸਮਾਗਮ ਦੌਰਾਨ ਮੁੱਖ ਮੰਤਰੀ ਕੈਪ. ਅਮਰਿੰਦਰ ਸਿੰਘ ਸਟਾਰ ਲਗਾਉਂਦੇ ਹੋਏ ਨਾਲ ਹਨ ਐਸ ,ਐਸ ,ਪੀ ਸ ਮਨਦੀਪ ਸਿੰਘ ਸਿੱਧੂ !
ਪਟਿਆਲਾ , 29 ਜਨਵਰੀ (ਦੀਦਾਰ ਗੁਰਨਾ )- ਪਿਛਲੇ ਕਰੀਬ 3 ਦਹਾਕਿਆ ਤੋਂ ਪੰਜਾਬ ਪੁਲਿਸ ਦੇ ਵਿੱਚ ਵੱਖ-ਵੱਖ ਥਾਣਿਆਂ ਵਿੱਚ ਰਹਿ ਕੇ ਚੰਗੀਆਂ ਸੇਵਾਵਾਂ ਨਿਭਾਉਣ ਵਾਲੇ ਸਰਕਾਰ ਵੱਲੋਂ ਡੀ.ਐਸ.ਪੀ.ਪ੍ਰਮੋਟ ਕੀਤੇ ਗਏ ਜਸਵਿੰਦਰ ਸਿੰਘ ਟਿਵਾਣਾ ਨੂੰ ਪਟਿਆਲਾ ਵਿਖੇ ਰਾਜ ਪੱਧਰੀ ਸਮਾਗਮ ਦੌਰਾਨ ਮੁੱਖ ਮੰਤਰੀ ਕੈਪ. ਅਮਰਿੰਦਰ ਸਿੰਘ ਵੱਲੋਂ ਆਪਣੇ ਹੱਥ ਨਾਲ ਸਟਾਰ ਲਗਾਏ ਗਏ।ਜਸਵਿੰਦਰ ਸਿੰਘ ਟਿਵਾਣਾ ਬਲਾਈਂਡ ਮਰਡਰ ਸੁਲਝਾਉਣ ਅਤੇ ਵੱਡੀਆਂ ਸਮੱਸਿਆਵਾਂ ਦਾ ਹੱਲ ਕੱਢਣ ਦੇ ਮਾਹਰ ਮੰਨੇ ਜਾਂਦੇ ਹਨ ! ਇਸ ਮੌਕੇ ਟਿਵਾਣਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ,ਡੀ ,ਜੀ ,ਪੀ ਸੁਰੇਸ਼ ਅਰੋੜਾ ,ਮੁੱਖ ਮੰਤਰੀ ਦੇ ਸਲਾਹਕਾਰ ਸ ਭਰਤਇੰਦਰ ਸਿੰਘ ਚਾਹਲ,ਆਈ.ਜੀ ਸ ਏ ,ਐਸ ਰਾਏ ,ਅਤੇ ਐਸ ,ਐਸ ,ਪੀ ਸ ਮਨਦੀਪ ਸਿੰਘ ਸਿੱਧੂ ਦਾ ਤਹਿ ਦਿਲੋਂ ਧੰਨਵਾਦ ਕੀਤਾ !