ਜੀ ਐੱਸ ਪੰਨੂ
ਪਟਿਆਲਾ 1 ਫਰਵਰੀ 2019 - ਮਨਜੀਤ ਸਿੰਘ ਨਾਰੰਗ ਅੱਜ ਸਰਕਾਰੀ ਸੇਵਾਵਾਂ ਤੋਂ ਭਰ ਮੁਕਤ ਹੋ ਗਏ ਓਹਨਾ ਨੇ 42 ਸਾਲ ਸੇਵਾ ਨਿਭਾਈ ,13.1.59 ਨੂੰ ਨਾਨਕ ਸਿੰਘ ਦੇ ਘਰ ਜਨਮ ਲਿਆ। 1976 ਵਿਚ ਦਸਵੀ ਪਾਸ ਕਰਕੇ ਕਲਰਕ ਲਗੇ ਤੇ ਤਿੰਨ ਐਮ ਏ ਕਰਕੇ 1992 ਵਿਚ ਪੀ ਸੀ ਐੱਸ ਅਧਿਕਾਰੀ ਬਣੇ। ਪਟਿਆਲਾ ਤੇ ਮੋਹਾਲੀ ਵਿਚ ਅਸਟੇਟ ਅਫਸਰ ਪੁਡਾ ,ਅੰਡਰ ਸੈਕਟਰੀ ਹੋਮ ਚੰਡੀਗੜ੍ਹ ,ਮੋਗਾ ਮੂਨਕ ਪਟਿਆਲਾ ਧੂਰੀ ਤਰਨਤਾਰਨ ਅਮ੍ਰਿਤਸਰ ਰਹੇ ਐਸ ਡੀ ਐਮ ,ਐਡੀਸ਼ਨਲ ਮਾਨੈਜਿੰਗ ਡਾਇਰੇਕਟਰ ਪੀ ਆਰ ਟੀ ਸੀ ਪਟਿਆਲਾ , ਐਡੀਸ਼ਨਲ ਚੀਫ ਐਡਮਿਨ ਪੁਡਾ ਵਿਖੇ ਵੀ ਸੇਵਾ ਕੀਤੀ। 28.12.2012 ਨੂੰ ਆਈ ਏ ਐੱਸ ਕੇਦਰ ਵਿਚ ਚਲੇ ਗਏ ਜਿੱਥੇ ਡਿਪਟੀ ਕਮਿਸਨਰ ਫਿਰੋਜਪੁਰ ,ਸਪੈਸਲ ਸੈਕਟਰੀ ਪ੍ਰੋਟੋਕੋਲ ਅਤੇ ਕੋ ਆਰਡੀਨੈਂਸ ਪੰਜਾਬ ਚੰਡੀਗੜ੍ਹ ,ਸਪੈਸਲ ਸੈਕਟਰੀ ਟਰਾਂਸਪੋਰਟ ਅਤੇ ਐਡੀਸ਼ਨਲ ਚੀਫ ਇਲੈਕਸਨ ਕਮਿਸ਼ਨ ਪੰਜਾਬ ਰਹਿ ਕੇ ਐਮ ਡੀ ਪੀ ਆਰ ਟੀ ਸੀ ਮਿਤੀ 31.1 2019 ਸਰਕਾਰੀ ਸੇਵਾ ਤੋਂ ਭਰ ਮੁਕਤ ਹੋ ਗਏ। ਪੀ ਆਰ ਟੀ ਸੀ ਚ ਕੰਮ ਕਰਦਿਆਂ ਘਾਟੇ ਚ ਪਈ ਕਾਰਪੋਰੇਸ਼ਨ ਨੂੰ ਸਾਰੀਆਂ ਦੇਣ ਦਾਰੀਆ ਦੇ ਕੇ ਮੁਨਾਫ਼ੇ ਵਿਚ ਲਿਓਨ ਵਾਲੇ ਨਰੰਗ ਹੀ ਅਧਿਕਾਰੀ ਸਨ।
ਇੱਕ ਇਮਾਨਦਾਰ ਅਫਸਰ ਵਜੋਂ ਜਾਣੇ ਜਾਂਦੇ ਅਫਸਰ ਦਾ ਰਜਵਾ ਮਹਿਕਮੇ ਵਿਚ ਸੁਆਗਤ ਕੀਤਾ ਗਿਆ ਚੇਅਰਮੈਨ ਕੇ ਕੇ ਸ਼ਰਮਾ ਵਧੇਗੀ ਦਿੱਤੀ ਇਹੋ ਨਹੀਂ ਰਾਹ ਵਿਚ ਆਉਂਦਿਆਂ ਆਮ ਲੋਕਾਂ ਨੇ ਤੇ ਅਰਬਨ ਅਸਟੇਟ ਦੀ ਵੇਲ ਫੇਅਰ ਸੋਸਾਇਟੀ ਨੇ ਫੂਲਾ ਦੇ ਹਾਰ ਪਾ ਕੇ ਰਸਤੇ ਵਿੱਚ ਭਰਮਾ ਸੁਆਗਤ ਕੀਤਾ। ਇਸ ਸਮੇ ਓਹਨਾ ਨਾਲ ਓਹਨਾ ਦੀ ਜੀਵਨ ਸਾਧਣ ਵੀ ਨਾਲ ਸੀ। ਅਰਬਨ ਅਸਟੇਟ ਵਿਚ ਸੁਆਗਤ ਕਰਨ ਵਾਲਿਆਂ ਵਿਚ ਜਥੇਦਾਰ ਚੈਨ ਸਿੰਘ ਪੰਜ ਹੱਥ ਏਸ ਏ ਡੀ ,ਭੁਪਿੰਦਰ ਸਿੰਘ ਚੋਹਾਨ ਪ੍ਰਧਾਨ ,ਰਣਜੀਤ ਸਿੰਘ ਕੋਲੀ ਮੀਤ ਪ੍ਰਧਾਨ ਵੇਲ ਫੇਅਰ ਅਰਬਨ ਅਸਟੇਟ ਫੇਸ 2 ਓਹਨਾ ਦੇ ਨਾਲ ਜੀਤ ਸਿੰਘ ਚੋਹਾਨ ,ਕਰਨਲ ਅਵਤਾਰ ਸਿੰਘ ,ਭੁਪਿੰਦਰ ਸਿੰਘ ਸ਼ੇਰਗਿੱਲ ,ਹਰਦਿਆਲ ਸਿੰਘ ਢਿਲੋਂ ,ਨਿਰਮਲ ਸਿੰਘ, ਹਰਿੰਦਰ ਪਾਲ ਸਿੰਘ ਢਿਲੋਂ, ਜਗਤਾਰ ਸਿੰਘ ,ਰਮੇਸ਼ ਕੁਮਾਰ ਅਤੇ ਚਰਨਜੀਤ ਸਿੰਘ ਪੰਡਿਤ ਹੁਰਾਂ ਨੇ ਐਮ ਦੀ ਨਾਰੰਗ ਦਾ ਖੁੱਲ ਦਿਲੀ ਨਾਲ ਸੁਆਗਤ ਕੀਤਾ।