← ਪਿਛੇ ਪਰਤੋ
ਪਟਿਆਲਾ, 2 ਫਰਵਰੀ 2019- ਬੀਤੀ ਰਾਤ ਨਾਭਾ ਰੋਡ ਤੇ ਪੀ.ਆਰ.ਟੀ.ਸੀ ਦੀ ਵਰਕਸ਼ਾਪ ਕੋਲ ਆਈ ਟੀ ਆਈ ਨੇੜੇ ਹਥਿਆਰਾਂ ਦੀ ਨੋਕ ਤੇ ਕਾਰ ਖੋਹਣ ਵਾਲੇ ਬਦਮਾਸ਼ਾਂ ਨਾਲ ਪਟਿਆਲਾ ਪੁਲਿਸ ਦੀ ਭਾਦਸੋਂ ਰੋਡ ਤੇ ਮੁੱਠਭੇੜ ਹੋਈ, ਜਿਸ ਦੌਰਾਨ ਪੁਲਿਸ ਨੇ ਦੋ ਬਦਮਾਸ਼ਾਂ ਨੂੰ ਕਾਬੂ ਕਰ ਲਿਆ। ਪਟਿਆਲਾ ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਫੜੇ ਗਏ ਬਦਮਾਸ਼ ਗੈਂਗਸਟਰ ਸੰਪਤ ਨਹਿਰਾ ਤੇ ਬਿਸ਼ਨੋਈ ਗੈਂਗ ਦੇ ਹਨ। ਐਸਐਸਪੀ ਮਨਦੀਪ ਸਿੱਧੂ ਨੇ ਖ਼ੁਦ ਭਾਦਸੋਂ ਰੋਡ ’ਤੇ ਹੋਏ ਮੁਕਾਬਲੇ ਦੀ ਅਗਵਾਈ ਕੀਤੀ।
Total Responses : 936