ਜੀ ਐਸ ਪੰਨੂ
ਪਟਿਆਲਾ, 4 ਫਰਵਰੀ 2019 - ਪਟਿਆਲਾ ਪੁਲਿਸ ਨੇ ਬੀਤੀ ਦੇਰ ਰਾਤ ਯੂਪੀ ਦੇ 3 ਬਦਮਾਸ਼ਾਂ ਨਵਪ੍ਰਿਤ ਉਰਫ ਨਵ ਲਹੌਰੀਆ , ਅੰਕੁਰ ਸਿੰਘ ਉਰਫ ਮਨੀ ਅਤੇ ਪ੍ਰਕਾਸ਼ ਉਰਫ ਛੋਟੂ ਨੂੰ ਗ੍ਰਿਫਤਾਰ ਕੀਤਾ ਹੈ। ਉਕਤ ਬਦਮਾਸ਼ ਪੰਜਾਬ ਸਮੇਤ ਹਰਿਆਣਾ, ਦਿੱਲੀ ਅਤੇ ਯੂਪੀ 'ਚ ਵਾਂਟੇਡ ਸਨ। ਪੁਲਿਸ ਨੇ ਬੀਤੀ ਦੇਰ ਰਾਤ ਤਿੰਨਾਂ ਨੂੰ ਹਥਿਆਰਾਂ ਤੇ ਅਸਲੇ ਸਮੇਤ ਹਰਿਆਣਾ ਬਾਰਡਰ ਤੋਂ ਗ੍ਰਿਫਤਾਰ ਕਰ ਲਿਆ।
ਲੰਘੀ 2 ਫਰਵਰੀ ਨੂੰ ਉਕਤ ਤਿੰਨੋਂ ਪਟਿਆਲਾ ਐਸਐਸਪੀ ਦੀ ਅਗਵਾਈ ਵਾਲੀ ਪੁਲਿਸ ਟੀਮ ਨਾਲ ਮੁਠਭੇੜ ਦੌਰਾਨ ਫਰਾਰ ਹੋਣ 'ਚ ਕਾਮਯਾਬ ਹੋ ਗਏ ਸਨ। ਇੰਨ੍ਹਾਂ ਬਾਰੇ ਹੋਰ ਖੁਲਾਸੇ ਕਰਨ ਬਾਬਤ ਅੱਜ ਦੁਪਹਿਰ. 1.30 ਵਜੇ ਪੁਲਿਸ ਲਾਈਨ ਪਟਿਆਲਾ ਵਿਖੇ ਕਾਨਫਰੰਸ ਕੀਤੀ ਜਾ ਰਹੀ ਹੈ।