ਜੀ ਐੱਸ ਪੰਨੂ
ਪਟਿਆਲਾ 4 ਫਰਵਰੀ 2019 - ਏ ਐਸ ਆਈ ਮਹਿਲ ਸਿੰਘ ਰੀਡਰ ਐੱਸ ਪੀ ਹੈਡ ਕੁਆਟਰ ਨੂੰ ਵਿਭਾਗ ਪ੍ਰਤੀ ਨਿਭਾਈਆਂ ਵਧੀਆ ਸੇਵਾਵਾਂ ਬਦਲੇ ਏ ਐਸ ਆਈ ਤੋਂ ਸਬ ਇੰਸਪੈਕਟਰ ਬਣਾਇਆ ਗਿਆ। ਹਰਵਿੰਦਰ ਸਿੰਘ ਵਿਰਕ ਐੱਸ ਪੀ ਹੈਡ ਕੁਆਟਰ ਅਤੇ ਹਰਵੰਤ ਕੌਰ ਡੀ ਐੱਸ ਪੀ ਹੈਡਕੁਆਟਰ ਵਿਭਾਗ ਪ੍ਰਤੀ ਨਿਭਾਈਆਂ ਵਧੀਆ ਸੇਵਾਵਾਂ ਬਦਲੇ ਬਤੋਰ ਸਬ ਇੰਸਪੈਕਟਰ ਦੇ ਸਟਾਰ ਲਾ ਕੇ ਉਨ੍ਹਾਂ ਦਾ ਮਾਣ ਵਧਾਇਆ।
ਉਹ ਆਸ ਕਰਦੇ ਹਨ ਕਿ ਮਹਿਲ ਸਿੰਘ ਸਬ ਇੰਸਪੈਕਟਰ ਅੱਗੇ ਤੋਂ ਵੀ ਪੰਜਾਬ ਪੁਲਿਸ ਲਈ ਆਪਣੀਆਂ ਸੇਵਾਵਾਂ ਇਸੇ ਤਰ੍ਹਾਂ ਇਮਾਨਦਾਰੀ ਨਾਲ ਨਿਭਾਉਂਦੇ ਰਹਿਣਗੇ। ਪਰ ਇਹ ਦੇਖਿਆ ਗਿਆ ਹੈ ਦਫ਼ਤਰੀ ਕੰਮ ਕਰਨ ਵਾਲਿਆਂ ਨੂੰ ਕਈ ਵਾਰੀ ਡੀ ਜੀ ਪੀ ਬੈਲਟ ਜਾ ਹੋਰ ਤਰੱਕੀਆਂ ਦੀਆ ਸੋਹਰਤਾਂ ਚ ਨਹੀਂ ਰੱਖਿਆ ਜਾਂਦਾ ਜਦੋ ਕੇ ਉਹ ਅਜਿਹੀਆਂ ਤਰੱਕੀਆਂ ਲੈਣ ਵਾਲੇ ਮੁਲਾਜਮਾ ਤੋਂ ਵੱਧ ਦਫਤਰੀ ਕੰਮ ਕਰਦੇ ਹਨ।