ਗੁਰਭਜਨ ਗਿੱਲ
ਪਟਿਆਲਾ :7 ਫਰਵਰੀ 2019 - ਵਿਸ਼ਵ ਭਰ ਦੇ ਪੰਜਾਬੀਆਂ ਅਤੇ ਸਿੱਖਾਂ ਲਈ ਮਾਣ ਵਾਲੀ ਗੱਲ ਹੈ ਕਿ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਅਵਸਰ 'ਤੇ ਗੁਰਮਤਿ ਸੰਗੀਤਾਚਾਰੀਆ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਗੁਰਮਤਿ ਸੰਗੀਤ ਵਿਭਾਗ ਦੇ ਮੁਖੀ ਅਤੇ ਗੁਰਮਤਿ ਸੰਗੀਤ ਚੇਅਰ ਦੇ ਮੁਖੀ ਡਾ. ਗੁਰਨਾਮ ਸਿੰਘ ਨੂੰ ਭਾਰਤ ਦੇ ਰਾਸ਼ਟਰਪਤੀ ਸ੍ਰੀ ਰਾਮ ਨਾਥ ਕੋਵਿੰਦ ਵਲੋਂ ਗੁਰਮਿਤ ਸੰਗੀਤ ਦੇ ਖੇਤਰ ਵਿੱਚ ਪਾਏ ਵਡਮੁੱਲੇ ਤੇ ਇਤਿਹਾਸਕ ਯੋਗਦਾਨ ਲਈ 6 ਫਰਵਰੀ ਨੂੰ ਰਾਸ਼ਟਰਪਤੀ ਭਵਨ ਦੇ ਦਰਬਾਰ ਹਾਲ ਵਿਖੇ ਸੰਗੀਤ ਨਾਟਕ ਅਕੈਡਮੀ ਐਵਾਰਡ ਨਾਲ ਸਨਮਿਨਤ ਕੀਤਾ ਗਿਆ l ਵਰਣਨਯੋਗ ਹੈ ਕਿ ਸੰਗੀਤ ਨਾਟਕ ਅਕੈਡਮੀ ਵੱਲੋਂ ਭਾਰਤ ਸਰਕਾਰ ਸੰਗੀਤ ਅਤੇ ਕਲਾਵਾਂ ਦੇ ਖੇਤਰ ਵਿੱਚ ਕਾਰਜਸ਼ੀਲ ਸ਼ਖ਼ਸੀਅਤਾਂ ਨੂੰ ਇਸ ਐਵਾਰਡ ਨਾਲ ਸਨਮਾਨਿਤ ਕਰਦੀ ਹੈ।
ਡਾ. ਗੁਰਨਾਮ ਸਿੰਘ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੰਪੂਰਣ ਰਾਗਾਂ ਉਤੇ ਨਿਰੰਤਰ ਖੋਜ ਕਰਕੇ ਸ਼ਬਦ ਕੀਰਤਨ ਰਚਨਾਵਾਂ ਬਣਾਈਆਂ ਅਤੇ ਵਿਸ਼ਵ ਵਿੱਚ ਪਹਿਲੀ ਵਾਰ ਲਿਖਤ ਤੇ ਸੁਰਲਿਪੀ ਬੱਧ ਰੂਪ ਵਿੱਚ ਇਨ੍ਹਾਂ ਦੀਆਂ ਰਿਕਾਰਿਡੰਗਜ਼ ਕਰਵਾਈਆਂ। ਡਾ. ਸਿੰਘ ਨੇ ਗੁਰਮਿਤ ਸੰਗੀਤ ਨੂੰ ਅਕਾਦਿਮਕ ਵਿਸ਼ੇ ਵਜੋਂ ਆਪਣੀ ਖੋਜ, ਅਧਿਐਨ ਅਤੇ ਅਧਿਆਪਨ ਨਾਲ ਵਿਕਸਤ ਕਰਦਿਆਂ ਵਿਸ਼ਵ ਭਰ ਦੀਆਂ ਯੂਨੀਵਰਸਿਟੀਆਂ ਅਤੇ ਅਦਾਰਿਆਂ ਵਿੱਚ ਲਾਗੂ ਕਰਵਾਇਆ।
ਡਾ. ਗੁਰਨਾਮ ਸਿੰਘ ਨੇ ਸੰਗੀਤ ਤੇ ਗੁਰਮਿਤ ਸੰਗੀਤ ਦੇ ਖੇਤਰ ਵਿੱਚ ਵਿਭਿੰਨ ਡਿਕਸ਼ਨਰੀਆਂ ਤੋਂ ਇਲਾਵਾ 18 ਪੁਸਤਕਾਂ, 123 ਖੋਜ ਪੱਤਰ ਤੇ 200 ਤੋਂ ਵੱਧ ਖੋਜ ਆਰਟੀਕਲਜ਼ ਲਿਖੇ ਹਨ, ਜਿਨ੍ਹਾਂ ਨੂੰ ਆਕਸਫੋਰਡ ਪਬਲੀਕੇਸ਼ਨ ਸਮੇਤ ਦੇਸ਼ ਦੀਆਂ ਵਿਭਿੰਨ ਯੂਨੀਵਰਿਸਟੀਆਂ ਤੇ ਪ੍ਰਕਾਸ਼ਕਾਂ ਨੇ ਪ੍ਰਕਾਸ਼ਿਤ ਕੀਤਾ ਹੈ।
ਇਨ੍ਹਾਂ ਵਿਸ਼ੇਸ਼ ਕਾਰਜਾਂ ਵਿੱਚ ਯੂ .ਜੀ.ਪ੍ਰਾਜੈਕਟ ਲਈ 09 ਵੀਡੀਓ ਲੈਕਚਰ, 26 ਆਡੀਓ ਰਿਕਾਰਿਡੰਗਜ਼, 04 ਵੀਡੀਓ ਰਿਕਾਰਿਡੰਗਜ਼, 05 ਡਾਕੂਮੈਂਟਰੀ ਫ਼ਿਲਮਾਂ, 06 ਸਿਗਨੇਚਰ ਟਿਊਨਜ਼ ਆਦਿ ਤਿਆਰ ਕਰਨਾ ਪਰਮੁੱਖ ਹਨ l
21ਵੀਂ ਸਦੀ ਵਿੱਚ ਡਾ. ਗੁਰਨਾਮ ਸਿੰਘ ਦੁਆਰਾ ਦਰਬਾਰ ਸਾਹਿਬ, ਅੰਮ੍ਰਿਤਸਰ ਵਿਖੇ ਤੰਤੀ ਸਾਜ਼ ਦੀ ਪੁਨਰ ਸੁਰਜੀਤੀ ਹਿੰਤ ਪਾਏ ਯੋਗਦਾਨ ਨੂੰ ਵਿਸ਼ਵ ਭਰ ਵਿੱਚ ਸਲਾਹਿਆ ਗਿਆ ਹੈ।
ਡਾ. ਗੁਰਨਾਮ ਸਿੰਘ ਦੇ ਵਿਦਿਆਰਥੀ ਦੇਸ਼ਾਂ ਵਿਦੇਸ਼ਾਂ ਦੀਆਂ ਯੂਨੀਵਰਸਿਟੀਆਂ, ਕਾਲਜਾਂ, ਸਕੂਲਾਂ ਤੇ ਹੋਰ ਸੰਗੀਤ ਅਦਾਰਿਆਂ ਵਿੱਚ ਬਤੌਰ ਡੀਨ, ਪ੍ਰੋਫੈਸਰ, ਅਧਿਆਪਕ, ਗਾਇਕ, ਕੀਰਤਨਕਾਰ, ਸੰਗੀਤ ਨਿਰਦੇਸ਼ਕ, ਸੰਗੀਤ ਨਿਰਮਾਤਾ ਕਾਰਜਸ਼ੀਲ ਹਨ।
ਡਾ. ਗੁਰਨਾਮ ਸਿੰਘ ਗੁਰੂ ਨਾਨਕ ਦੇਵ ਯੂਨੀਵਰਿਸਟੀ ਤੇ ਪੰਜਾਬੀ ਯੂਨੀਵਰਿਸਟੀ ਦੇ ਸੰਗੀਤ ਵਿਭਾਗ ਦੇ ਮੁਖੀ ਤੋਂ ਇਲਾਵਾ ਹਾਫਸਟਰਾ ਯੂਨੀਵਰਿਸਟੀ, ਯੂ.ਐਸ.ਏ. ਦੇ ਵਿਜਟਿੰਗ ਸਕਾਲਰ, ਫੈਕਲਟੀ ਡੀਨ, ਡੀਨ ਅਲੂਮਨੀ, ਡੀਨ ਰਿਸਰਚ, ਡੀਨ ਅਕਾਦਿਮਕ ਦੇ ਉਚ ਅਹੁਦਿਆਂ ਤੋਂ ਇਲਾਵਾ ਅਕਾਦਿਮਕ ਕੌਸਲ, , ਸੈਨੇਟ, ਸਿੰਡੀਕੇਟ ਮੈਂਬਰ ਵੀ ਰਹੇ।
ਡਾ. ਗੁਰਨਾਮ ਸਿੰਘ ਨੇ ਪੰਜਾਬੀ ਯੂਨੀਵਰਿਸਟੀ ਵਿਖੇ ਗੁਰਮਿਤ ਸੰਗੀਤ ਚੇਅਰ, ਗੁਰਮਿਤ ਸੰਗੀਤ ਵਿਭਾਗ, ਗੁਰਮਿਤ ਸੰਗੀਤ ਭਵਨ, ਸੰਤ ਸੁੱਚਾ ਸਿੰਘ ਆਰਕਾਈਵਜ਼ ਆਫ ਮਿਊਜ਼ਿਕ, ਭਾਈ ਸਾਹਿਬ ਭਾਈ ਰਣਧੀਰ ਸਿੰਘ ਆਨ ਲਾਈਨ ਗੁਰਮਿਤ ਸੰਗੀਤ ਲਾਇਬਰੇਰੀ, ਗੁਰਮਿਤ ਗਿਆਨ ਆਨ ਲਾਈਨ ਸਟੱਡੀ ਸੈਂਟਰ, ਭਾਈ ਸਾਹਿਬ ਭਾਈ ਜੁਆਲਾ ਸਿੰਘ ਰਾਗੀ ਆਡੀਟੋਰੀਅਮ ਅਤੇ ਰਾਗ ਰਤਨ ਆਰਟ ਗੈਲਰੀ ਦੀ ਸਥਾਪਨਾ ਕੀਤੀ ਹੈ।
ਡਾ. ਗੁਰਨਾਮ ਸਿੰਘ ਨੇ ਭਾਰਤ ਅਤੇ ਵਿਦੇਸ਼ ਵਿਖੇ ਸੰਗੀਤ ਕਾਨਫ਼ਰੰਸਾਂ ਅਤੇ ਗੁਰਮਿਤ ਸੰਗੀਤ ਰਾਗ ਦਰਬਾਰਾਂ ਵਿਚ ਆਪਣੀਆਂ ਪੇਸ਼ਕਾਰੀਆਂ ਦਿੱਤੀਆਂ ਹਨ।ਦੇਸ਼ਾਂ-ਵਿਦੇਸ਼ਾਂ ਦੀਆਂ ਵੱਖ-ਵੱਖ ਸੰਸਥਾਵਾਂ ਦੇ ਸਰਗਰਮ ਮੈਂਬਰ ਡਾ. ਗੁਰਨਾਮ ਸਿੰਘ ਨੂੰ ਸੰਗੀਤ ਅਤੇ ਗੁਰਮਿਤ ਸੰਗੀਤ ਦੇ ਖੇਤਰ ਵਿੱਚ ਰੋਲ ਮਾਡਲ ਸਵਿਕਾਰਿਆ ਜਾ ਰਿਹਾ ਹੈ।