ਜੀ ਐਸ ਪੰਨੂ
ਪਟਿਆਲਾ, 7 ਫਰਵਰੀ 2019 - ਪਾਵਰ ਕਾਮ ਦਾ ਫੀਲਡ ਖਿੱਤਾ ਹੀ ਕਮਾਓਣ ਵਾਲਾ ਖਿੱਤਾ ਹੈ ਜੂਨੀਅਰ ਇੰਜਨੀਅਰ ਮੈਨ ਮੰਨਿਆ ਜਾਂਦਾ ਹੈ ਜਿਨ੍ਹਾਂ ਨੇ ਪਾਵਰ ਕਾਮ ਦੇ ਹੈਡ ਆਫ਼ਿਸ ਅੱਗੇ ਆਪਣੀਆਂ ਮੰਗਾਂ ਲਈ ਧਰਨਾ ਦਿੱਤਾ ਓਹਨਾ ਦੀਆ ਮੁੱਖ ਮੰਗਾ ਮੁਢਲੀ ਤਨਖਾਹ ਦਾ ਪੰਜਾਬ ਸਰਕਾਰ ਤੋਂ ਘੱਟ ਹੋਣਾ,ਸਟੇਗਨੇਸ਼ਨ, ਫੀਲਡ ਮੁਸਕਲਾਂ ,ਤਰੱਕੀਆਂ ਚ ਬੇਲੋੜੀ ਅੜਚਨਾਂ ਕਾਰਨ ਕਈ ਮੁਲਾਜਮ ਤਰੱਕੀ ਤੋਂ ਪਹਿਲਾ ਹੀ ਸੇਵਾ ਮੁਕਤ ਹੋਣਾ ਲਈ ਪ੍ਰਸ਼ਾਸ਼ਨ ਨੂੰ ਇਸ ਸਬੰਦੀ ਜਾਂਗਰੂਪ ਕੀਤਾ ਗਿਆ ਨਾ ਅਮਲ ਕਰਨ ਤੇ ਪ੍ਰਸ਼ਾਸ਼ਨ ਵੱਡੇ ਘੋਲ ਦੀ ਚਿਤਾਵਨੀ ਵੀ ਦਿੱਤੀ ਗਈ ਇਹ ਕੋਈ ਲੁਕਵੀ ਗੱਲ ਨਹੀਂ ਕਿ ਫੀਲਡ ਵਿਚ ਜੇ ਈ ਨੂੰ ਕਈ ਮੁਸਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਈ ਵਾਰੀ ਵੱਡੇ ਅਧਿਕਾਰੀਆਂ ਦੀਆ ਵਗਾਰਾਂ ਵੀ ਪੁਰੀਆ ਜੇਜ ਨਜੇਜ ਕੰਮ ਕਰਕੇ ਕਰਨੇ ਪੈਂਦੇ ਹਨ।
ਪ੍ਰਬੰਧਕੀ ਡਾਇਰੇਕਟਰ ਨਾਲ ਇਸ ਸਬੰਦੀ ਜਦੋ ਗੱਲ ਕੀਤੀ ਗਈ ਤਾ ਓਹਨਾ ਕਿਹਾ ਕਿ 100 ਦੇ ਕਰੀਬ ਪ੍ਰਮੋਸ਼ਨਾ ਕਰ ਦਿਤੀਆਂ ਗਈਆਂ ਹੁਣ 85 ਦੇ ਕਰੀਬ ਪਾਇਪ ਲਾਈਨ ਵਿੱਚ ਹਨ ਮੁੱਢਲੀ ਤਨਖਾਹ ਦਾ ਕੇਸ਼ ਪੰਜਾਬ ਸਰਕਾਰ ਨੂੰ ਮਨਜ਼ੂਰੀ ਹਿੱਤ ਭੇਜ ਦਿੱਤਾ ਗਿਆ ਹੈ ਬਾਕੀ ਫੀਲਡ ਮੁਸਕਲਾਂ ਦਾ ਹੱਲ ਪਾਵਰ ਕਾਮ ਪੰਜਾਬ ਸਰਕਾਰ ਦੇ ਅਭਿਆਨ ਘਰ ਘਰ ਨੋਕਰੀ ਅਧੀਨ ਕਰਨ ਜਾ ਰਿਹਾ ਹੈ ਜਿਸ ਅਧੀਨ ਪਾਵਰ ਕਾਮ ਹਰ ਸਾਲ 2000 ਤੋਂ 3000 ਦੇ ਕਰੀਬ ਨੌਕਰੀਆਂ ਕਡ਼ੇਗਾ ਜਿਸ ਵਿਚ ਤਕਰੀਬਨ ਹਰ ਕੈਟਾਗਰੀ ਹੋਵੇਗੀ ਜਿਸ ਨਾਲ ਜੇ ਈ ਦੀਆ ਬਹੁਤ ਮੁਸਕਲਾਂ ਹੱਲ ਹੋ ਜਾਣਗੀਆਂ ਇਸੇ ਤਰਾਂ ਪੈਟਰੋਲ ਹੋਰ ਦੇਣਾ ਆਦਿ ਬਾਰੇ ਵੀ ਵਿਚਾਰ ਕੀਤਾ ਜਾ ਰਿਹਾ ਹੈ ਓਹਨਾ ਹੋਰ ਕਿਹਾ ਕਿ ਇਸਤਰਾਂ ਕਰਨ ਨਾਲ ਪਾਵਰ ਕਾਮ ਤਿੰਨ ਸਹੂਲਤਾਂ ਮੁੱਖ ਮੰਤਰੀ ਦੇ ਆਦੇਸ਼ਾ ਅਨੁਸਾਰ ਯਕੀਨੀ ਬਣਾਏਗਾ ਕਿ ਖੱਪਤਕਾਰ ਨੂੰ 24 ਘੰਟੇ ਬਿਜਲੀ,ਅਫੋਰਡਐਬਲ ਤੇ ਕੁਆਲਿਟੀ ਮਾਰਕਾ ਬਿਜਲੀ ਦਿਤੀ ਜਾਵੇ। ਟੈਰਿਫ ਘੱਟ ਕਰਨ ਦੀ ਗੱਲ ਤੇ ਦਸਿਆ ਕਿ ਪਾਵਰ ਕਾਮ ਆਪਣੇ ਕਾਫੀ ਖਰਚੇ ਘੱਟਾ ਕੇ ਰੈਗੂਲੇਟਰੀ ਅਥਾਰਟੀ ਦੀ ਮਨਜ਼ੂਰੀ ਨਾਲ ਹੀ ਕੁੱਝ ਕਰ ਸਕਦਾ ਹੈ ਕਿਉਂ ਕਿ ਸਾਨੂੰ ਜੇਕਰ 2000 ਦਾ ਘਰਚਾ ਵੀ ਕਰਨਾ ਤਾ ਵੀ ਰੈਗੂਲੇਟਰੀ ਅਥਾਰਟੀ ਨੂੰ ਦਸਣਾ ਪੈਂਦਾ ਹੈ ਇਥੇ ਇਹ ਦੱਸਣ ਯੋਗ ਹੈ ਕਿ ਇਸ ਵਿਸ਼ੇ ਤੇ ਆਪ ਪਾਰਟੀ ਐਜੀਟੇਸ਼ਨ ਕਰਨ ਨੂੰ ਕਹਿ ਰਹੀ ਹੈ। ਪਾਵਰ ਕਾਮ ਇਕ ਅਜੇਹੀ ਸੰਸਥਾ ਜਿਥੇ ਸਰਵਿਸ ਰੂਲ ਟੈਕਨੀਕਲ ਲਈ ਹੋਰ ਅਤੇ ਕਲੇਰੀਕਲ ਲਈ ਹੋਰ ਰੱਖੇ ਜਾਂਦੇ ਹਨ।