← ਪਿਛੇ ਪਰਤੋ
ਜੀ.ਐਸ.ਪੰਨੂ ਪਟਿਆਲਾ, 10 ਫਰਵਰੀ 2019 - ਪਟਿਆਲਾ 'ਚ ਅਧਿਆਪਕਾਂ ਦੇ ਹੜ੍ਹ ਨੂੰ ਰੋਕਣ ਲਈ ਪੁਲਿਸ ਪ੍ਰਸ਼ਾਸਨ ਵੱਲੋਂ ਪਾਣੀ ਦੀਆਂ ਬੁਛਾੜਾਂ ਕੀਤੀਆਂ ਗਈਆਂ ਅਤੇ ਅਧਿਆਪਕਾਂ ਨੂੰ ਮੋਤੀ ਮਹਿਲ ਵੱਲ੍ਹ ਵਧਣ ਤੋਂ ਰੋਕਣ ਲਈ ਲਾਠੀਚਾਰਜ ਦਾ ਸਹਾਰਾ ਲਿਆ ਗਿਆ। ਅਧਿਆਪਕ ਆਪਣੀਆਂ ਪੂਰੀਆਂ ਤਨਖਾਂਹਾਂ ਨੂੰ ਲੈ ਕੇ ਪਟਿਆਲਾ 'ਚ ਪਹੁੰਚੇ ਹੋਏ ਹਨ। 5178 ਅਧਿਆਪਕਾਂ ਨੂੰ ਪੱਕੇ ਕਰਨ ਦੀ ਮੰਗ ਅਤੇ ਪੂਰੀ ਤਨਖਾਹ ਦੇ ਮੁੱਦੇ ਲੈ ਕੇ ਅਧਿਆਪਕਾਂ ਵੱਲੋਂ ਕੈਪਟਨ ਦੇ ਮਹਿਲਾਂ ਵੱਲ੍ਹ ਕੂਚ ਕੀਤਾ ਜਾ ਰਿਹਾ ਸੀ। ਉਧਰ ਪੁਲਿਸ ਨੇ ਮੋਤੀਮਹਿਲ ਵੱਲ੍ਹ ਅਧਿਆਪਕਾਂ ਨੂੰ ਵਧਣੋਂ ਰੋਕਿਆ ਅਤੇ ਉਨ੍ਹਾਂ ਨੂੰ ਬੈਰੀਕਾਟ ਲਾਏ ਅਤੇ ਜਦੋਂ ਅਧਿਆਪਕਾਂ ਨੇ ਬੈਰੀਕਾਟ ਤੋੜ ਅੱਗੇ ਵਧਣ ਦੀਅ ਕੋਸ਼ਿਸ਼ ਕੀਤੀ ਤਾਂ ਉਨ੍ਹਾਂ 'ਤੇ ਪਾਣੀ ਦੀਆਂ ਬੁਛਾੜਾਂ ਤੇ ਲਾਠੀਚਾਰਜ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਇਸ ਵਿਚਕਾਰ ਕਈ ਅਧਿਆਪਕ ਜ਼ਖਮੀ ਵੀ ਹੋਏ ਹਨ।
Total Responses : 188