← ਪਿਛੇ ਪਰਤੋ
ਅੰਮ੍ਰਿਤਸਰ 10 ਫਰਵਰੀ 2019: ਗੁਰੂ ਨਾਨਕ ਦੇਵ ਜੀ ਦੇ 550ਵੇਂ ਜਨਮ ਦਿਹਾੜੇ ਦੀ ਯਾਦ ਵਿੱਚ ਪੰਜਾਬ ਸਰਕਾਰ ਨੇ ਹਰੇਕ ਪਿੰਡ ਵਿੱਚ 550 ਪੌਦੇ ਲਗਾਉਣ ਦਾ ਫੈਸਲਾ ਕੀਤਾ ਹੈ। ਇਸੇ ਤਰ•ਾਂ ਅਮ੍ਰਿਤਸਰ ਦੇ ਗੈਰ ਸਰਕਾਰੀ ਸੰਗਠਨ ਜਿਸ ਦੀ ਅਗਵਾਈ ਪ੍ਰਕਾਸ਼ ਸਿੰਘ ਭੱਟੀ ਖੁਦਾ-ਏ-ਖਿਦਮਤਗਾਰ ਸੰਸਥਾ ਨੇ ਜਿਲ•ਾ ਪ੍ਰਸਾਸ਼ਨ ਅਤੇ ਖਾਸਾ ਬੀ:ਐਸ:ਐਫ ਦੇ ਕਮਾਂਡਰਾਂ ਦੇ ਸਹਿਯੋਗ ਨਾਲ ਅੰਮ੍ਰਿਤਸਰ ਵਿੱਚ 5.50 ਲੱਖ ਪੌਦੇ ਲਗਾਉਣ ਦਾ ਟੀਚਾ ਮਿਥਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰ ਕਾਹਨ ਸਿੰਘ ਪਨੂੰ ਡਾਇਰੈਕਟਰ ਮਿਸ਼ਨ ਤੰਦਰੁਸਤ ਪੰਜਾਬ ਨੇ ਦੱਸਿਆ ਕਿ ਇਸ ਸੰਸਥਾ ਵੱਲੋਂ ਹੋਰ ਸੰਸਥਾਵਾਂ ਜਿਵੇਂ ਗੀਤਾ ਸੇਵਾ ਸੁਸਾਇਟੀ, ਦਾ ਸੁਖਮਨੀ ਸੇਵਾ ਸੁਸਾਇਟੀ, ਭਾਈ ਘਨਈਆ ਸੇਵਾ ਸੁਸਾਇਟੀ ਦੇ ਸਹਿਯੋਗ ਨਾਲ ਇਸ ਟੀਚੇ ਨੂੰ ਪੂਰਾ ਕੀਤਾ ਜਾਵੇਗਾ। ਅੱਜ ਇਸ ਸੰਸਥਾ ਵੱਲੋਂ ਸ੍ਰ ਕਾਹਨ ਸਿੰਘ ਪਨੂੰ ਦੀ ਹਾਜ਼ਰੀ ਵਿੱਚ ਖਾਸਾ ਵਿਖੇ ਪੌਦੇ ਲਗਾਉਣ ਦੇ ਕੰਮ ਦੀ ਸ਼ੁਰੂਆਤ ਕੀਤੀ। ਸ੍ਰ ਪਨੂੰ ਨੇ ਦੱਸਿਆ ਕਿ ਲੋਕਾਂ ਨੂੰ ਤਾਜੀ ਹਵਾ ਲੈਣ ਲਈ ਜਿਆਦਾ ਤੋਂ ਜਿਆਦਾ ਪੌਦੇ ਲਗਾਉਣੇ ਚਾਹੀਦੇ ਹਨ ਕਿਉਕਿ ਜੇਕਰ ਪੌਦੇ ਹਨ ਤਾਂ ਹੀ ਮਨੁੱਖ ਹੈ। ਉਨ•ਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਵਾਤਾਵਰਣ ਨੂੰ ਹਰਿਆਵਲ ਭਰਪੂਰ ਬਣਾਉਣ ਲਈ ਵੱਧ ਤੋਂ ਵੱਧ ਪੌਦੇ ਲਗਾਉਣ। ਸ੍ਰ ਪਨੂੰ ਨੇ ਦੱਸਿਆ ਕਿ ਇਨ•ਾਂ ਗੈਰ ਸਰਕਾਰੀ ਸੰਗਠਨਾ ਵੱਲੋਂ ਅਕਤੂਬਰ, 2019 ਤਕ 5.50 ਲੱਖ ਪੌਦੇ ਲਗਾਉਣ ਦਾ ਟੀਚਾ ਮਿਥਿਆ ਹੈ। ਇਸ ਮੌਕੇ ਬ੍ਰਿਗੇਡੀਅਰ ਏ:ਕੇ: ਸਿੰਘ ਨੇ ਕਿਹਾ ਕਿ ਆਰਮੀ ਵੱਲੋਂ ਪੌਦੇ ਲਗਾਉਣ ਲਈ ਇਨ•ਾਂ ਨੂੰ ਪੂਰਾ ਸਹਿਯੋਗ ਦਿੱਤਾ ਜਾਵੇਗਾ। ਇਸ ਮੌਕੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਸ੍ਰ ਕਮਲਦੀਪ ਸਿੰਘ ਸੰਘਾ ਵੱਲੋਂ ਵੀ ਪੌਦੇ ਲਗਾਉਣ ਦੇ ਕੰਮ ਦੀ ਸ਼ੁਰੂਆਤ ਕੀਤੀ ਗਈ।
Total Responses : 928