ਚੰਡੀਗੜ੍ਹ, 11 ਫਰਵਰੀ 2019 - ਭਾਰਤ 'ਚ ਵੱਖਰੇ ਰਾਜ ਦੀ ਮੰਗ ਕਰ ਰਹੇ ਖਾਲਿਸਤਾਨ ਸਮਰਥਕ ਤੇ ਰੈਫਰੈਂਡਮ 2020 ਕੰਪੇਨ ਚਲਾਉਣ ਵਾਲੀ ਸਿੱਖ ਰਾਇਟਸ ਜਥੇਬੰਦੀ ਸਿੱਖਸ ਫਾਰ ਜਸਟਿਸ ਵੱਲੋਂ ਹੁਣ ਵੱਖਰੇ ਢੰਗ ਨਾਲ ਆਪਣੀ ਮੁਹਿੰਮ ਦੀ ਸ਼ੁਰੂਆਤ ਕਰਨ ਦਾ ਸੁਨੇਹਾ ਲਾਇਆ ਜਾ ਰਿਹਾ ਹੈ। ਐਸ.ਐਫ.ਜੇ ਵੱਲੋਂ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਤੇ ਹਥਿਆਰਾਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ਅਤੇ ਜਿਮ ਜਾਣ ਲਈ ਆਖਿਆ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ, ''1990 ਦੀ ਸਿੱਖ ਨਸਲਕੁਸ਼ੀ, ਭਾਰਤੀ ਹਕੂਮਤ ਨੇ ਹਥਿਆਰਾਂ ਨਾਲ ਕੀਤੀ ਸੀ ਤੇ ਅੱਜ ਨਸ਼ੇ ਨਾਲ ਪੰਜਾਬ ਵਿੱਚ ਯੋਜਨਾਬੱਧ ਤਰੀਕੇ ਤਹਿਤ ਇਕ ਫੇਰ ਨਸਲਕੁਸ਼ੀ ਕੀਤੀ ਜਾ ਰਹੀ ਹੈ।”
ਇਸੇ ਨੂੰ ਲੈ ਕੇ ਐਸ.ਐਫ.ਜੇ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂ ਵੱਲੋਂ ਟਵਿੱਟਰ ਅਕਾਉਂਟ 'ਤੇ ਇੱਕ ਵੀਡੀੳ ਅਪਲੋਡ ਕੀਤਾ ਗਿਆ ਜਿਸ 'ਚ ਉਹ ਖੁਦ ਜਿਮ ਕਰਦੇ ਦਿਖਾਈ ਦੇ ਰਹੇ ਨੇ ਤੇ ਪੰਜਾਬ ਦੇ ਨੌਜਵਾਨਾਂ ਨੂੰ ਵੀ ਵਧ ਤੋਂ ਵਧ ਜਿਮ ਜਾਣ ਲਈ ਪ੍ਰੇਰਿਤ ਕਰ ਰਹੇ ਹਨ। ਐਸ.ਐਫ.ਜੇ ਵੱਲੋਂ ਪੰਜਾਬ ਦੇ ਨੌਜਵਾਨਾਂ ਨੂੰ ਜਿਮ ਜਾਣ ਅਤੇ ਨਸ਼ੇ ਛੱਡਣ ਦਾ ਸੁਨੇਹਾ ਲਾਇਆ ਜਾ ਰਿਹਾ ਹੈ।
ਵੀਡੀਓ ਦੇਖਣ ਲਈ ਹੇਠ ਲਿੰਕ ਤੇ ਕਲਿਕ ਕਰੋ :-
https://twitter.com/i/status/1091562023744352258