ਫਿਰੋਜ਼ਪੁਰ 11 ਫਰਵਰੀ (ਗੁਰਿੰਦਰ ਸਿੰਘ)- 13 ਫਰਵਰੀ ਦੀ ਮੋਹਾਲੀ ਵਿਖੇ ਪੰਜਾਬ ਤੇ ਯੂ.ਟੀ ਮੁਲਾਜਮ ਅਤੇ ਪੈਨਸ਼ਨਰਜ਼ ਦੀ ਹੋਣ ਵਾਲੀ ਹੱਲਾ-ਬੋਲ ਰੈਲੀ ਦੇ ਸਬੰਧ ਵਿੱਚ ਪੰਜਾਬ ਸੁਬਾਰਡੀਨੇਟ ਸਰਵਿਸ਼ਿਜ ਫੈਡਰੇਸ਼ਨ ਵਿਗਿਆਿਨਕ ਵੱਲੋ ਅੱਜ ਸਿਵਲ ਹਸਪਤਾਲ ਵਿਖ ਰੋਸ ਰੈਲੀ ਕੀਤੀ ਗਈ। ਜਿਸ ਨੂੰ ਸੰਬਧੋਨ ਕਰਦਿਆਂ ਜੱਥੇਬੰਦੀ ਦੇ ਸੂਬਾ ਪ੍ਰਧਾਨ ਰਵਿੰਦਰ ਲੂਥਰਾ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਮੁਲਾਜਮਾਂ ਦੀਆ ਮੰਗਾਂ ਜਿਵੇਂ ਕਿ ਸਮੂਹ ਵਿਭਾਗਾਂ ਵਿੱਚ ਕੱਚੇ ਕਾਮਿਆਂ ਨੂੰ ਰੈਗੂਲਰ ਕਰਨਾ, 6ਵੇਂ ਤਨਖਾਹ ਕਮਸ਼ਿਨ ਦੀ ਰਿਪ੍ਰੋਟ ਲਾਗੂ ਕਰਨਾ, ਡੀ.ਏ ਦਾ 22 ਮਹੀਨਿਆ ਦਾ ਏਰੀਅਰ ਅਤੇ ਡੀ.ਏ ਦੀਆਂ ਚਾਰ ਕਿਸ਼ਤਾਂ ਜਾਰੀ ਕਰਨਾ, ਸਮੂਹ ਵਿਭਾਗਾਂ ਵਿੱਚ ਖਾਲੀ ਪਈਆਂ ਅਸਾਮੀਆਂ ਤੇ ਰੈਗੂਲਰ ਤੌਰ 'ਤੇ ਭਰਤੀ ਕਰਨਾ ਆਦਿ ਮੰਗਾਂ ਨੂੰ ਲਾਗੂ ਕਰਨਾ ਤਾਂ ਇੱਕ ਪਾਸੇ ਰਿਹਾ, ਸਰਕਾਰ ਵੱਲੋ ਮੁਲਾਜਮਾਂ ਤੇ 200 ਰੁਪਏ ਜਜੀਆਂ ਟੈਕਸ ਲਾਉਣ ਦਾ ਕੰਮ ਕੀਤਾ ਅਤੇ ਨਾਲ ਹੀ 6% ਡੀ.ਏ ਦੇ ਕੇ ਮੁਲਾਜਮਾਂ ਨਾਲ ਕੋਝਾ ਮਜਾਕ ਕੀਤਾ ਹੈ। ਉਹਨਾਂ ਅੱਗੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਆਪਣੀ ਹੱਕੀ ਮੰਗਾਂ ਲਈ ਸੰਘਰਸ਼ ਕਰਦੇ ਆ ਰਹੇ ਅਧਿਆਪਕਾਂ ਦੀਆਂ ਹੱਕੀ ਤੇ ਜਾਇਜ ਮੰਗਾਂ ਮੰਨਣ ਦੀ ਬਜਾਏ ਉਹਨਾਂ ਤੇ ਲਾਠੀਚਾਰਜ ਅਤੇ ਪਾਣੀ ਦੀਆਂ ਬੁਛਡ਼ਾਂ ਕਰਕੇ ਆਪਣਾ ਮੁਲਾਜ਼ਮ ਵਿਰੋਧੀ ਅਤੇ ਤਾਨਾਸ਼ਾਹੀ ਚਿਹਰਾਂ ਨੰਗਾਂ ਕੀਤਾ ਹੈ ਅਤੇ ਸਰਕਾਰ ਨੇ ਸਿਹਤ ਸੰਸਥਾਵਾਂ ਜੋ ਪਬਲਕਿ ਪ੍ਰਾਈਵੇਟ ਪਾਰਟਨਾਰਸ਼ਿਪ ਅਧੀਨ ਜੋ ਨਿੱਜੀਕਰਨ ਦਾ ਫੈਸਲਾ ਕੀਤਾ ਹੈ ਜਿਸ ਨਾਲ ਗਰੀਬ ਲੋਕਾਂ ਨੂੰ ਸਿਹਤ ਸਹੂਲਤਾਂ ਤੋ ਵਾਝਿਆਂ ਰਹਿਣਾ ਪੈ ਸਕਦਾ ਹੈ। ਉਨ੍ਹਾਂ ਸਮੂਹ ਮੁਲਾਜ਼ਮ ਵਰਗ ਨੂੰ ਪੰਜਾਬ ਸਰਕਾਰ ਦੇ ਮੁਲਾਜਮ ਅਤੇ ਲੋਕ ਵਿਰੋਧੀ ਫੈਸਲਿਆਂ ਦਾ ਮੂੰਹ ਤੋਡ਼ ਜਵਾਬ ਦੇਣ ਲਈ ਇੱਕ ਜੁੱਟ ਹੋਣ ਦੀ ਅਪੀਲ ਕੀਤੀ। ਰੈਲੀ ਨੂੰ ਰਮਨ ਅੱਤਰੀ, ਵਿਜੇ ਕੁਮਾਰ ਹੈਪੀ, ਦਵਿੰਦਰ ਸਿੰਘ, ਹਰਪ੍ਰੀਤ ਸਿੰਘ ਥਿੰਦ, ਪੁਨੀਤ ਮਹਿਤਾ, ਫਰਾਸਿਸ ਭੱਟੀ, ਨਰਿੰਦਰ ਕੁਮਾਰ, ਗੁਰਜੰਟ ਸਿੰਘ, ਸੰਦੀਪ ਸਿੰਘ, ਸ਼ੇਖਰ, ਪਵਨ ਮਨਚੰਦਾ ,ਮਨੋਜ ਗਰੋਵਰ, ਰਾਕੇਸ ਕੁਮਾਰ, ਅਰੁਣ ਕੁਮਾਰ, ਮੋਨਿਕਾ, ਸੰਗੀਤਾ ਰਾਣੀ ,ਸਵਰਨਾ ਰਾਣੀ, ਕੰਵਲਜੀਤ ਕੌਰ, ਗੁੱਡੀ ਸੰਧੂ, ਰਜਨੀਸ਼, ਪਰਮਿੰਦਰ ਕੌਰ, ਰਵਿੰਦਰ ਸਿੰਘ ਡਰਾਇਵਰ, ਪ੍ਰਵੀਨ, ਗੀਤਾ ਆਦਿ ਆਗੂਆਂ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਆਪਣਾ ਅਡ਼ੀਅਲ ਵਤੀਰਾ ਨਾ ਬਦਲਿਆ ਅਤੇ ਮੁਲਾਜਮਾਂ ਦੀਆਂ ਮੰਗਾਂ ਨੂੰ ਜਲਦੀ ਹੱਲ ਨਾ ਕੀਤਾ ਤਾਂ ਆਉਣ ਵਾਲੇ ਸਮੇਂ ਵਿੱਚ ਜੱਥੇਬੰਦੀ ਤਿੱਖੇ ਸੰਘਰਸ਼ ਸ਼ੁਰੂ ਕਰੇਗੀ ਜਿਸ ਜਿੰਮੇਵਾਰੀ ਨਿਰੋਲ ਪੰਜਾਬ ਸਰਕਾਰ ਦੀ ਹੋਵੇਗੀ।