ਲੁਧਿਆਣਾ, 11 ਫਰਵਰੀ 2019 - ਲੁਧਿਆਣਾ 'ਚ ਇਕ ਲੜਕੀ ਨਾਲ 11 ਲੋਕਾਂ ਵੱਲੋਂ ਬਲਾਤਕਾਰ ਕੀਤੇ ਜਾਣ ਦੀ ਘਟਨਾ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਇਹ ਲੜਕੀ ਆਪਣੇ ਮਿੱਤਰ ਨਾਲ ਘੁੰਮਣ ਨਿਕਲੀ ਸੀ ਤੇ ਜਿਵੇਂ ਹੀ ਦੋਵੇਂ ਲੁਧਿਆਣਾ ਤੋਂ ਰਾਏਕੋਟ ਰੋਡ 'ਤੇ ਨਿਕਲੇ, ਉਸ ਦੌਰਾਨ ਕੁਝ ਅਣਪਛਾਤੇ ਨੌਜਵਾਨਾਂ ਵੱਲੋਂ ਦੋਹਾਂ ਦੀ i-20 ਕਾਰਨ ਨੂੰ ਫਾਲੋਅ ਕੀਤਾ ਗਿਆ ਤੇ ਉਸ 'ਤੇ ਹਮਲਾ ਕੀਤਾ ਗਿਆ। ਜਦੋਂ ਬਦਮਾਸ਼ਾਂ ਨੇ ਕਾਰ 'ਤੇ ਹਮਲਾ ਕੀਤਾ ਤਾਂ ਕਾਰ ਚਾਲਕ ਨੌਜਵਾਨ ਨੇ ਗੱਡੀ ਰੋਕ ਲਈ ਤਾਂ ਦੋਵਾਂ ਨੂੰ ਅਗਵਾ ਕਰ ਬਦਮਾਸ਼ ਇੱਕ ਫਾਰਮ ਹਾਊਸ ‘ਤੇ ਲੈ ਗਏ ਜਿਥੇ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ। ਬਦਮਾਸ਼ਾਂ ਨੇ ਆਪਣੇ ਸੱਤ ਹੋਰ ਸਾਥੀਆਂ ਨੂੰ ਬੁਲਾ ਲਿਆ ਤੇ ਲੜਕੀ ਨਾਲ ਦੇਰ ਰਾਤ ਤੱਕ ਬਲਾਤਕਾਰ ਕੀਤਾ।
ਪੀੜਤ ਲੜਕੀ ਤੇ ਨੌਜਵਾਨ ਰਾਤ ਕਰੀਬ 8 ਵਜੇ ਆਪਣੀ ਕਾਰ ‘ਚ ਘੁੰਮਣ ਨਿਕਲੇ। ਇਸ ਤੋਂ ਬਾਅਦ ਉਹ ਕਿਸੇ ਸੁੰਨਸਾਨ ਥਾਂ ‘ਤੇ ਚਲੇ ਗਏ। ਅਣਪਛਾਤੇ ਨੌਜਵਾਨਾਂ ਨੇ ਪਹਿਲਾਂ ਲੜਕੀ ਨੂੰ ਆਪਣਾ ਸ਼ਿਕਾਰ ਬਣਾਇਆ ਤੇ ਫਿਰ ਲੜਕੀ ਦੇ ਫ੍ਰੈਂਡ ਦੇ ਘਰ ਵਾਲਿਆਂ ਤੋਂ 2 ਲੱਖ ਦੀ ਫਿਰੌਤੀ ਵੀ ਮੰਗੀ। ਪੀੜਤਾ ਦੇ ਦੋਸਤ ਨੇ ਉਸੇ ਸਮੇਂ ਆਪਣੇ ਇੱਕ ਹੋਰ ਦੋਸਤ ਨੂੰ ਫੋਨ ਕਰ ਸਾਰੀ ਘਟਨਾ ਬਾਰੇ ਦੱਸਿਆ ਤੇ ਉਸ ਤੋਂ ਮਦਦ ਮੰਗੀ। ਨੌਜਵਾਨ ਪੁਲਿਸ ਕੋਲ ਗਿਆ ਤੇ ਸਾਰੀ ਘਟਨਾ ਦੱਸ ਦਿੱਤੀ। ਨੌਜਵਾਨ ਦੇ ਰਿਸ਼ਤੇਦਾਰ ਮੁਤਾਬਕ ਰਾਤ ਵਕਤ ਪੁਲਿਸ ਨੇ ਮਾਮਲੇ ਦੀ ਕੀਤੀ ਤਾਂ ਉਨ੍ਹਾਂ ਹੱਥ ਕੁਝ ਨਾ ਲੱਗਾ। ਫਿਰ ਦੂਸਰੇ ਦਿਨ ਉਨ੍ਹਾਂ ਵੱਲੋਂ ਥਾਣੇ ਜਾ ਕੇ ਸਾਰੀ ਘਟਨਾ ਦੱਸੀ ਤੇ ਹੁਣ ਪੁਲਿਸ ਮਾਮਲੇ 'ਚ ਤਫਤੀਸ਼ ਕਰ ਰਹੀ ਹੈ।