ਲਖਨਊ, 11 ਫਰਵਰੀ 2019 - ਕਾਂਗਰਸ ਦੇ ਯੂਪੀ ਦੇ ਰੋਡ ਸ਼ੋਅ ਦੌਰਾਨ ਪ੍ਰਿਯੰਕਾ ਗਾਂਧੀ ਨੂੰ ਪੋਸਟਰਾਂ 'ਤੇ ਦੇਵੀ ਦੁਰਗਾ ਦਿਖਾਇਆ ਗਿਆ ਹੈ। ਪੋਸਟਰ ਵਿੱਚ, ਪ੍ਰਿਅੰਕਾ ਨੂੰ ਮਾਂ ਦੁਰਗਾ ਦੇ ਅਵਤਾਰ 'ਚ ਸ਼ੇਰ ਦੀ ਸਵਾਰੀ ਕਰਦੇ ਦਿਖਾਇਆ ਗਿਆ ਹੈ। ਤਸਵੀਰ ਦੇ ਨਾਲ ਇਕ ਹਿੰਦੀ ਨਾਅਰਾ ਵੀ ਲਿਖਿਆ ਹੈ, "ਭੈਣ ਪ੍ਰਿਅੰਕਾ ਗਾਂਧੀ ਮਾਤਾ ਦੁਰਗਾ ਦਾ ਰੂਪ ਹੈ"
ਜ਼ਿਕਰਯੋਗ ਹੈ ਕਿ ਪ੍ਰਿਯੰਕਾ ਗਾਂਧੀ ਦੀ ਸਿਆਸਤ 'ਚ ਐਂਟਰੀ ਨਾਲ ਕਾਂਗਰਸੀਆਂ 'ਚ ਕਾਫੀ ਉਤਸ਼ਾਹ ਹੈ ਤੇ ਅੱਜ ਦੇ ਰੋਡਸ਼ੋਅ 'ਚ ਖਾਂਗਰਸ ਵੱਲੋਂ ਰਿਕਾਰਡਤੋੜ ਇਕੱਠ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ।