ਫ਼ਰੀਦਕੋਟ 11 ਫਰਵਰੀ 2019: ਸ਼੍ਰੀ ਬ੍ਰਾਹਮਣ ਸਭਾ ਫ਼ਰਦਕੋਟ ਦੇ ਚੇਅਰਮੈਨ ਨਰੇਸ਼ ਸ਼ਰਮਾ ਦੇ ਦਿਸ਼ਾ ਨਿਦੇਸ਼ਾਂ ਅਨੁਸਾਰ ਬ੍ਰਹਮ ਯੁਵਾ ਸ਼ਕਤੀ ਦੇ ਪ੍ਰਧਾਨ ਪ੍ਰਬੋਧ ਸ਼ਰਮਾ ਅਤੇ ਉਨ੍ਹਾਂ ਦੀ ਕਾਰਜਕਾਰਨੀ ਦੇ ਮੈਂਬਰਾਂ ਨੇ ਬਸੰਤ ਪੰਚਮੀ ਦੇ ਅਵਸਰ ਤੇ ਸਰਸਵਤੀ ਵੰਦਨ ਪੂਜਨ ਕੀਤਾ ਗਿਆ। ਗਾਊਸ਼ਾਲਾ ਅੰਨੇਦੇਆਣਾ ਵਿਖੇ ਆਯੋਜਿਤ ਸ਼ਪਣ ਭੋਗ ਦੇ ਅਵਸਰ ਤੇ ਪੰਡਿਤ ਪ੍ਰਬੋਧ ਸ਼ਰਮਾ ਨੇ ਸਰਸਵਤੀ ਪੂਜਨ ਕਰਦੇ ਹੋਏ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਅਤੇ ਸਮਾਜ ਵਿਚ ਅਮਨ ਭਾਈਚਾਰਾ ਕਾਯਮ ਰਹਿਣ ਦੀ ਕਾਮਨਾ ਕਰਦੇ ਹੋਏ ਭਜਨ ਕੀਰਤਨ ਦੀ ਸ਼ੁਰੂਆਤ ਕੀਤੀ ।ਇਸ ਮੌਕੇ ਗਾਊਸ਼ਾਲਾ ਕਮੇਟੀ ਵਲੋਂ ਸਾਰਿਆ ਨੂੰ ਸਿਰੋਪਾ ਭੇਂਟ ਕਰ ਸਨਮਾਨਿਤ ਕੀਤਾ ਗਿਆ।ਇਸ ਮੌਕੇ ਸ਼੍ਰੀ ਬ੍ਰਾਹਮਣ ਸਭਾ ਫ਼ਰੀਦਕੋਟ ਦੇ ਪ੍ਰਧਾਨ ਰਾਕੇਸ਼ ਸ਼ਰਮਾ,ਬ੍ਰਹਮ ਯੁਵਾ ਸ਼ਕਤੀ ਦੇ ਪ੍ਰਧਾਨ ਪ੍ਰਬੋਧ ਸ਼ਰਮਾ,ਸੈਕਟਰੀ ਆਸ਼ੂ ਸ਼ਰਮਾ,ਰਿਸ਼ੀ ਦੇਸ਼ਰਾਜ ਸ਼ਰਮਾ,ਅਮਨ ਸ਼ਰਮਾ,ਵਿਕਾਸ , ਮਨੀਸ਼ ਸ਼ਰਮਾ ,ਨਵਦੀਪ ਗਰਗ,ਵਿਕਾਸ ਕੁਮਾਰ ਵਿਕੀ,ਪ੍ਰਮੋਦ ਕਿੰਗਰੇ ਅਤੇ ਪ੍ਰੇਮ ਸੰਕੀਰਤਨ ਮੰਡਲ ਦੇ ਹਰੀ ਜੀ ਵੀ ਹਾਜਰ ਸਨ।