ਬੋਹਾ (11 ਫਰਵਰੀ) : ਸਰਕਾਰੀ ਸੀਨੀਅਰ ਸਮਾਰਟ ਸਕੂਲ਼ ਬੋਹਾ ਦਾ ਸਕੂਲ ਪ੍ਰਿੰਸੀਪਲ ਮੁਕੇਸ਼ ਕੁਮਾਰ ਦੀ ਅਗਵਾਈ ਵਿੱਚ ਯਾਦਗਾਰੀ ਹੋ ਨਿੱਬੜਿਆ । ਇਸ ਪ੍ਰੋਗਰਾਮ ਵਿੱਚ ਬਤੌਰ ਮੁੱਖ ਮਹਿਮਾਨ ਸਕੂਲ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਸ਼ਿਰਕਤ ਕੀਤੀ । ਉਹਨਾ ਦੇ ਨਾਲ ਹੀ ਸਹਾਇਕ ਡਾਇਰੈਕਟਰ ਐਸ.ਸੀ.ਆਰ.ਟੀ. ਪੰਜਾਬ ਸ੍ਰ.ਜਰਨੈਲ ਸਿੰਘ ਕਾਲੇਕੇ ਅਤੇ ਏ.ਐਸ.ਪੀ.ਡੀ. ਪੜ੍ਹੋ ਪੰਜਾਬ ਡਾ. ਦਵਿੰਦਰ ਸਿੰਘ ਬੋਹਾ ਵਿਸ਼ੇਸ਼ ਮਹਿਮਾਨ ਦੇ ਰੂਪ ਵਿੱਚ ਸ਼ਾਮਲ ਹੋਏ । ਸਕੂਲ ਵਿਦਿਆਰਥੀਆਂ ਦੁਆਰ ਤਿਆਰ ਭੰਗੜੇ ਨੇ ਜਿੱਥੇ ਖੂਬ ਰੰਗ ਬੰਨ੍ਹਿਆ ਓਥੇ ਵਿਦਿਆਰਥਣਾ ਦੁਆਰਾ ਪੇਸ਼ ਕੀਤੇ ਗਿੱਧੇ ਦੀ ਧਮਾਲ ਨੇ ਪੈਰ ਥਿੜਕਣ ਲਾ ਦਿੱਤੇ । ਇਸ ਤੋਂ ਇਲਾਵਾ ਥਿਏਟਰ ਦੀਆਂ ਆਇਟਮਾ ਵੀ ਆਕਰਸ਼ਕ ਹੋ ਨਿੱਬੜੀਆਂ । ਵੱਖ ਵੱਖ ਪ੍ਰਾਇਵੇਟ ਸਕੂਲਾਂ ਵਿੱਚੋਂ ਸਰਕਾਰੀ ਸਕੂਲ ਬੋਹਾ ਵਿੱਚ ਦਾਖਲ ਹੋਏ ਵਿਦਿਆਰਥੀਆਂ ਨੇ ਸਟੇਜ ਤੇ ਤਜਰਬੇ ਸਾਂਝੇ ਕਰਦਿਆਂ ਦੱਸਿਆ ਕਿ ਭਾਵੇ ਕਿ ਸ਼ੁਰੂਆਤ ਵਿੱਚ ਉਹ ਇਸ ਸਕੂਲ ਵਿੱਚ ਦਾਖਲਾ ਲੈਣ ਲਈ ਮਾਨਸਿਕ ਰੂਪ ਵਿੱਚ ਤਿਆਰ ਨਹੀਂ ਸਨ ਪਰ ਹੁਣ ਉਹ ਇਹ ਮਹਿਸੂਸ ਕਰ ਰਹੇ ਹਨ ਕਿ ਇਹ ਸਕੂਲ ਪ੍ਰਾਈਵੇਟ ਸਕੂਲਾਂ ਤੋਂ ਕਿਤੇ ਬਿਹਤਰ ਹਨ । ਪੂਰੇ ਪ੍ਰੋਗਰਾਮ ਅਤੇ ਸਕੂਲ ਦੀ ਦਿੱਖ ਬਾਰੇ ਬੋਲਦਿਆਂ ਸਿੱਖਿਆ ਸਕੱਤਰ ਨੇ ਕਿਹਾ ਕਿ ਜਿੱਥੇ ਇਹ ਸਕੂਲ ਦੀ ਸ਼ਾਨਦਾਰ ਇਮਾਰਤ ਬਾਲਾ ਤਹਿਤ ਹਰ ਕੋਨੇ ਤੋਂ ਵਿਦਿਆਰਥੀ ਲਈ ਸਿੱਖਿਆਦਾਇਕ ਹੈ , ਓਥੇ ਸਕੂਲ ਵਿੱਚ ਬਣੀਆਂ ਬਾਇਲੋਜੀ, ਗਣਿਤ , ਕਮਿਸਟਰੀ, ਫਿਜਿਕਸ, ਅੰਗਰੇਜ਼ੀ, ਪੰਜਾਬੀ, ਸਪੋਰਟਸ ਅਤੇ ਕੰਪਿਊਟਰ ਲੈਬਜ਼ ਪ੍ਰਾਈਵੇਟ ਸੈਕਟਰ ਦੇ ਸਕੂਲਾਂ ਤੋਂ ਕਿਤੇ ਬਿਹਤਰ ਹਨ । ਸਕੂਲ ਦੇ ਵਿਦਿਆਰਥੀਆਂ ਦੁਆਰਾ ਪੇਸ਼ ਸਟੇਜੀ ਪ੍ਰੋਗਰਾਮ ਦੀ ਉਹਨਾਂ ਨੇ ਰੱਜ ਕੇ ਸ਼ਲਾਘਾ ਕੀਤੀ । ਸਕੂਲ ਦੇ ਕੰਪਿਊਟਰ ਵਿਭਾਗ ਦੇ ਵਿਦਿਆਰਥੀਆਂ ਦੀ ਪੇਸ਼ਕਾਰੀ ਤੋਂ ਉਹਨਾਂ ਬਹੁਤ ਚੰਗਾ ਪ੍ਰਭਾਵ ਲਿਆ । ਉਹਨਾਂ ਦੁਆਰਾ ਪਰਮਿੰਦਰ ਤਾਂਗੜੀ ਲੈਕਚਰਰ ਬਾਇਓਲੋਜੀ ਦੁਆਰਾ ਤਿਆਰ ਅੱਠਵੀ ਤੋਂ ਬਾਰ੍ਹ੍ਹਵੀਂ ਵਿਸ਼ੇ ਦੇ ਮਾਡਲ ਟੈਸਟ ਪੇਪਰ ਵੀ ਸਟੇਜ ਤੋਂ ਜਾਰੀ ਕੀਤੇ ਗਏ ।ਪੜ੍ਹੋ ਪੰਜਾਬ ਟੀਮ ਦੁਆਰਾ ਲਗਾਏ ਗਈ ਵਿਦਿਅੱਕ ਪ੍ਰਦਰਸ਼ਨੀ ਵੀ ਖਿੱਚ ਦਾ ਕੇਂਦਰ ਰਹੀ । ਡਾ ਦਵਿੰਦਰ ਸਿੰਘ ਬੋਹਾ ਨੇ ਕਿਹਾ ਕਿ ਉਹਨਾਂ ਨੂੰ ਮਾਨ ਹੈ ਕਿ ਉਹ ਇਸ ਸਕੂਲ ਦੇ ਵਿਦਿਆਰਥੀ ਵੀ ਰਹੇ ਹਨ ਅਤੇ ਇਸ ਸਕੂਲ ਵਿੱਚ ਬਤੌਰ ਅਧਿਆਪਕ ਵੀ ਕੰਮ ਕੀਤਾ ਹੈ ।ਪ੍ਰੋਗਰਾਮ ਦੇ ਅੰਤ ਵਿੱਚ ਸਕੂਲ ਦੇ ਵਿੱਦਿਅਕ ਖੇਤਰ, ਸਾਇੰਸ ਮੇਲਿਆਂ ਦੇ ਖੇਤਰ , ਖੇਡਾਂ ਦੇ ਖੇਤਰ ਵਿੱਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਅਤੇ ਉਹਨਾਂ ਦੇ ਗਾਈਡ ਅਧਿਆਪਕਾਂ ਦਾ ਵੀ ਸਨਮਾਨ ਕੀਤਾ ਗਿਆ । ਪ੍ਰੋਗਰਾਮ ਵਿੱਚ ਸ਼ਾਮਲ ਉਕਤ ਮਹਿਮਾਨਾ ਤੋਂ ਇਲਾਵਾ ਜਿਲ੍ਹਾ ਸਿੱਖਿਆ ਅਫਸਰ (ਸੈ.ਸਿੱ) ਸੁਭਾਸ਼ ਚੰਦਰ ਜੀ, ਉੱਪ ਜਿਲ੍ਹਾ ਸਿੱਖਿਆ ਅਫਸਰ ਜਗਰੂਪ ਭਾਰਤੀ ਜੀ, ਜਿਲ੍ਹਾ ਸਿੱਖਿਆ ਅਫਸਰ (ਐ.ਸਿ) ਰਜਿੰਦਰ ਕੌਰ ਹੀਰ , ਉੱਪ ਜਿਲ੍ਹਾ ਸਿੱਖਿਆ ਅਫਸਰ (ਐ.ਸਿ.) ਰਾਮਜੀਤ ਸਿੰਘ , ਸਮਾਜ ਸੇਵੀ ਸੁਰਿੰਦਰ ਮੰਗਲਾ, ਨਗਰ ਕੌਂਸਲ ਪ੍ਰਧਾਨ ਸੁਨੀਲ ਗੋਇਲ, ਐਸ.ਐਮ.ਸੀ ਚੇਅਰਮੈਨ ਪਰਮਜੀਤ ਕੌਰ,ਸਟੇਟ ਕੋਆਰਡੀਨੇਟ ਸਮਾਰਟ ਸਕੂਲਜ਼ ਅਮਰਜੀਤ ਸਿੰਘ ਸਮੂਹ ਨਗਰ ਪੰਚਾਇਤ ਬੋਹਾ ਅਤੇ ਸਮੂਹ ਐਸ.ਐਮ.ਸੀ. ਮੈਂਬਰਾਂ ਨੇ ਪ੍ਰੋਗਰਾਮ ਦੀ ਰੱਜ ਕੇ ਸ਼ਲਾਘਾ ਕੀਤੀ । ਸਕੂਲ ਸਟਾਫ ਵਿੱਚੋਂ ਸਰੋਜ ਬਾਲਾ,ਪਰਮਿੰਦਰ ਤਾਂਗੜੀ, ਮੁਕੇਸ਼ ਕੱਕੜ, ਗੁਰਦੀਪ ਸਿੰਘ , ਗਗਨਦੀਪ ਕੌਰ, ਕਰਮਜੀਤ ਕੌਰ, ਮੰਜੂ ਯਾਦਵ, ਪਰਮਜੀਤ ਕੌਰ, ਮੈਡਮ ਸ਼ਿਵਾਲਿਕਾ, ਪ੍ਰੇਮ ਲਤਾ, ਸੁਮਨਪ੍ਰੀਤ ਕੌਰ ,ਧਰਮਪਾਲ ਸਿੰਘ ,ਦੀਪਕ ਗੁਪਤਾ, ਗੁਰਵਿੰਦਰ ਸਿੰਘ, ਰਾਜ ਕੁਮਾਰ ਸੈਣੀ, ਕੈਪਟਨ ਬਿੱਕਰ ਸਿੰਘ, ਮੇਘਾ ਸਿੰਘ, ਜਗਜੀਤ ਕੁਮਾਰ, ਰਿਸ਼ੀਪਾਲ, ਬਲਵਿੰਦਰ ਸਿੰਘ, ਬਲਜੀਤ ਸਿੰਘ ਆਦਿ ਦਾ ਪ੍ਰੋਗਰਾਮ ਦੀ ਸਫਲਤਾ ਵਿੱਚ ਅਹਿਮ ਰੋਲ ਰਿਹਾ ।