ਚੰਡੀਗੜ੍ਹ, 11 ਫਰਵਰੀ 2019 - ਚੰਡੀਗੜ੍ਹ ਸੀਟ ਤੋਂ ਕਾਂਗਰਸ ਟਿਕਟ ਦੇ ਦਾਅਵੇਦਾਰ ਡਾ. ਨਵਜੋਤ ਕੌਰ ਸਿੱਧੂ ਨੇ ਪੁਰਾਣੇ ਏਅਰਪੋਰਟ ਚੌਕ ਦੇ ਨਜ਼ਦੀਕ ਸਥਿਤ ਰਾਇਪੁਰ ਖੁਰਦ ਪਿੰਡ 'ਚ ਰੈਲੀ ਨੂੰ ਸੰਬੋਧਨ ਕੀਤਾ ਅਤੇ ਇਲਾਕੇ ਦੀਆਂ ਵੱਖ ਵੱਖ ਸਮੱਸਿਆਵਾਂ ਬਾਰੇ ਸਥਾਨਕ ਲੋਕਾਂ ਨਾਲ ਗੱਲਬਾਤ ਕੀਤੀ।
ਪੰਜਾਬ ਦੇ ਕੈਬਿਨੇਟ ਮੰਤਰੀ ਅਤੇ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾ ਨਵਜੋਤ ਕੌਰ ਸਿੱਧੂ ਨੇ ਇੱਕ ਵੱਡੀ ਸਭਾ ਨੂੰ ਸੰਬੋਧਨ ਕਰਦਿਆਂ ਅਤੇ ਪਿੰਡ ਰਾਏਪੁਰ ਖੁਰਦ ਦੇ ਨਿਵਾਸੀਆਂ ਨੂੰ ਭਰੋਸਾ ਦੁਆਇਆ ਕਿ ਕਾਂਗਰਸ ਪਾਰਟੀ ਸੱਤਾ 'ਚ ਆਉਣ 'ਤੇ ਉਨ੍ਹਾਂ ਦੇ ਖੇਤਰ ਦੇ ਵਿਕਾਸ ਸਬੰਧੀ ਜਰੂਰਤਾਂ ਦਾ ਧਿਆਨ ਰੱਖੇਗੀ।
ਅੰਤ 'ਚ ਪਿੰਡ ਦੇ ਸਰਪੰਚ ਦਰਸ਼ਨ ਸਿੰਘ ਨੇ ਰੈਲੀ 'ਚ ਮੌਜੂਦ ਲੋਕਾਂ ਦਾ ਧੰਨਵਾਦ ਕੀਤਾ। ਪ੍ਰੋਗਰਾਮ ਦਾ ਆਯੋਜਨ ਇਲਾਕੇ ਦੇ ਕਾਂਗਰਸੀ ਵਰਕਰ ਰਮਨ ਸਿਦਾਨਾ ਤੇ ਹਰਜੀਤ ਸਿੰਘ ਨੇ ਕੀਤਾ ਸੀ। ਪ੍ਰੋਗਰਾਮ 'ਚ ਮੌਜੂਦ ਹੋਰਨਾਂ ਲੋਕਾਂ 'ਚ ਹਰਭਜਨ ਸਿੰਘ, ਮਲਕੀਤ ਸਿੰਘ, ਧੀਰਜ ਧਵਨਮ ਬਲਜੀਤ ਸਿੰਘ, ਸਤਨਾਮ ਭੰਗੂ, ਸਰਦਾਰ ਕੇਸਰ ਸਿੰਘ ਅਤੇ ਗੁਰਚਰਨ ਸਿੰਘ ਮੌਜੂਦ ਸਨ।