ਚੰਡੀਗੜ, 11 ਫ਼ਰਵਰੀ 2019: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਜਲਦੀ ਹੀ ਹਰਿਆਣਾ ਪਬਲਿਕ ਸਰਵਿਸ ਕਮਿਸ਼ਨ ਰਾਹੀਂ ਕਾਲਜਾਂ ਦੇ 700 ਲੈਕਚਰਰਾਂ ਦੀ ਭਰਤੀ ਕੀਤੀ ਜਾਵੇਗੀ| ਉਨਾਂ ਨੇ ਕਿਹਾ ਕਿ ਮਹਿਲਾ ਸਿਖਿਆ ਨੂੰ ਪ੍ਰੋਸਾਹਿਤ ਕਰਨ ਲਈ ਸਰਕਾਰ ਵੱਲੋਂ ਹਰ ਸੰਭਵ ਮਦਦ ਕੀਤੀ ਜਾਵੇਗੀ| ਸੂਬੇ ਵਿਚ ਮਹਿਲਾਵਾਂ ਨੂੰ ਮਜਬੂਤ ਬਨਾਉਣ ਲਈ ਮਹਿਲਾ ਸਿਖਿਆ ਨਾਲ ਜੁੜੇ ਸਾਰੇ ਸੰਸਥਾਨਾਂ ਨੂੰ ਪੂਰਾ ਸਹਿਯੋਗ ਦਿੱਤਾ ਜਾਵੇਗਾ|
ਇਹ ਗੱਲ ਉਨਾਂ ਨੇ ਅੱਜ ਸਫ਼ੀਦੋਂ ਦੇ ਹੰਸਰਾਜ ਖਾਨਸਰ ਤੀਰਥ 'ਤੇ 40.2 ਕਰੋੜ ਰੁਪਏ ਨਾਲ ਬਨਣ ਵਾਲੀ 5 ਵਿਕਾਸ ਪਰਿਯੋਜਨਾਵਾਂ ਦਾ ਉਦਘਾਟਨ ਕੀਤਾ| ਉਨਾਂ ਨੇ ਬੁਟਾਨਾ ਨਹਿਰ ਬ੍ਰਾਂਚ 'ਤੇ ਅਸੰਧ ਰੋਡ ਦੇ ਹੇਠਾ ਬਣੇ ਅੰਡਰ ਬ੍ਰਿਜ ਦਾ ਉਦਘਾਟਨ ਵੀ ਕੀਤਾ| ਇਸ ਅੰਡਰ ਬ੍ਰਿਜ 'ਤੇ 3.20 ਕਰੋੜ ਰੁਪਏ ਦੀ ਰਕਮ ਖਰਚ ਕੀਤੀ ਗਈ ਹੈ| ਮੁੱਖ ਮੰਤਰੀ ਨੇ ਮਹਾਭਾਰਤ ਦੇ ਸਮੇਂ ਹੰਸਰਾਜ ਤੀਰਥ'ਤੇ ਬਣੇ ਮੰਦਿਰ ਵਿਚ ਪੂਜਾ ਕੀਤੀ|
ਇਸ ਮੌਕੇ 'ਤੇ ਮੁੱਖ ਮੰਤਰੀ ਨੇ ਕਿਹਾ ਕਿ ਧਰਮ ਖੇਤਰ ਕੁਰੂਕਸ਼ੇਤਰ ਦੀ 48 ਕੋਸ ਦੇ ਘੇਰੇ ਵਿਚ ਆਉਣ ਵਾਲੇ ਤੀਰਥਾਂ ਦਾ ਮੁੜ ਨਿਰਮਾਣ ਕੀਤਾ ਜਾਵੇਗਾ| ਉਨਾ ਨੇ ਕਿਹਾ ਕਿ ਮੈਂ ਕਈ ਤੀਰਥ ਸਥਾਨਾਂ ਦਾ ਦੌਰਾ ਵੀ ਕਰ ਚੁੱਕਿਆ ਹਾਂ| ਮਹਾਭਾਰਤ ਦੇ ਸਮੇਂ ਤੀਰਥਾਂ ਦੇ ਮਹਤੱਵ ਨੂੰ ਸੰਭਾਲ ਕੇ ਰੱਖਣ ਲਈ ਇੰਨਾ ਦਾ ਮੁੜ ਨਿਰਮਾਣ ਕੀਤਾ ਜਾਣਾ ਜਰੂਰੀ ਹੈ| ਉਨਾਂ ਨੇ ਹੰਸਰਾਜ ਤੀਰਥ ਨੂੰ ਵੇਖਿਆ ਅਤੇ ਕਿਹਾ ਕਿ ਇਸ ਤੀਰਥ ਵਿਚ ਸਵੱਛ ਪਾਣੀ ਭਰਨ ਵਰਗੇ ਕੰਮ ਪੂਰੇ ਕੀਤੇ ਜਾਣ ਤਾਂ ਜੋ ਸ਼ਰਧਾਲੂ ਇੱਥੇ ਇਸ਼ਨਾਨ ਕਰ ਸਕਣਗੇ| ਇਸ ਤੀਰਥ ਸੰਚਾਲਨ ਕਮੇਟੀ ਦੇ ਸਰੰਖਕ ਸੇਵਾ ਮੁਕਤ ਮੁੱਖ ਇੰਜੀਨੀਅਰ ਟੀ.ਸੀ. ਗਰਗ ਨੇ ਮੁੱਖ ਮੰਤਰੀ ਦਾ ਫ਼ੁੱਲਾਂ ਦਾ ਹਾਰ ਪਾ ਕੇ ਸਵਾਗਤ ਕੀਤਾ| ਸੰਸਕ੍ਰਿਤ ਪਾਠਸ਼ਾਲਾ ਦੇ ਸੰਚਾਲਕ ਸਤਪਾਲ ਮਹਾਰਾਜ ਨੇ ਵੀ ਮੁੱਖ ਮੰਤਰੀ ਦਾ ਸਵਾਗਤ ਕੀਤਾ|
ਮੁੱਖ ਮੰਤਰੀ ਨੇ ਸਰਲਾ ਦੇਵੀ ਮਹਿਲਾ ਕਾਲਜ ਵਿਚ ਨਰਸਿੰਗ ਕਾਲਜ ਦੀ ਕੁੜੀਆਂ ਨੂੰ ਸੰਬੋਧਿਤ ਕਰਦੇ ਹੋਏ ਪ੍ਰਬੰਧਕ ਕਮੇਟੀ ਦੇ ਯਤਨਾਂ ਦੀ ਸ਼ਲਾਘਾ ਕੀਤੀ| ਉਨਾਂ ਨੇ ਕਿਹਾ ਕਿ ਸਮਾਜ ਸੇਵੀ ਟੀ..ਸੀ. ਗਰਗ ਨੇ ਮਹਿਲਾ ਉਥਾਨ ਲਈ ਨਰਸੋੰਗ ਕਾਲਜ ਦੇ ਸੰਚਾਲਨ ਦਾ ਸਮਾਜਿਕ ਸਰੋਕਾਰ ਨਾਲ ਜੁੜਿਆ ਕੰਮ ਕੀਤਾ ਹੈ| ਮੁੱਖ ਮੰਤਰੀ ਨੇ ਕਿਹਾ ਕਿ ਮਹਿਲਾ ਸਿਖਿਆ ਨੂੰ ਪ੍ਰੋਤਸਾਹਨ ਦੇਣ ਲਈ ਹਰ20 ਕਿਲੋਮੀਟਰ ਦੇ ਘੇਰੇ ਵਿਚ ਮਹਿਲਾ ਕਾਲਜ ਖੋਲੇ ਜਾ ਰਹੇ ਹਨ| ਉਨਾਂ ਨੇ ਕਿਹਾ ਕਿ ਰੁਜਗਾਰ ਸਿਰਜਨ ਲਈ ਨਵੇਂ-ਨਵੇਂ ਕੋਰਸ ਸੰਚਾਲਿਤ ਕੀਤੇ ਗਏ ਹਨ|
ਮੁੱਖ ਮੰਤਰੀ ਨੇ ਸਫ਼ੀਦੋਂ ਵਿਚ 5 ਪਰਿਯੋਜਨਾਵਾਂ ਦੇ ਨੀਂਹ ਪੱਥਰ ਰੱਖੇ| ਨਾਗ ਖੇਤਰ ਤੀਰਥ ਦੇ ਮੁੜ ਨਿਰਮਾਣ 'ਤੇ 2.40 ਕਰੋੜ ਰੁਪਏ ਦੀ ਰਕਮ ਖਰਚ ਕੀਤੀ ਜਾਵੇਗੀ| ਮੁਆਨਾ ਪਿੰਡ ਵਿਜ ਡਾਕਟਰਾਂ ਦੀ ਰਿਹਾਇਸ਼ੀ ਸਮੇਤ ਜਨਤਕ ਸਿਹਤ ਕੇਂਦਰਾਂ ਦੇ ਨਿਰਮਾਣ 'ਤੇ 7.50 ਕਰੋੜ ਰੁਪਏ ਦੀ ਰਕਮ ਖਰਚ ਹੋਵੇਗੀ| ਹੰਸਰਾਜ ਤੀਰਥ ਦੇ ਮੁੜ ਨਿਰਮਾਣ 'ਤੇ 30.25 ਕਰੋੜ ਰੁਪਏ, ਮੁਆਨਾ ਪਿੰਡ ਵਿਚ ਸੀਵਰੇਜ ਟ੍ਰੀਟਮੈਂਟ ਪਲਾਂਟ ਅਤੇ ਸੀਵਰੇਜ ਲਾਇਨ 'ਤੇ 14.7 ਕਰੋੜ ਰੁਪਏ, ਇਸ ਪਿੰਡ ਵਿਚ ਮਹਾਗ੍ਰਾਮ ਯੋਜਨਾ ਦੇ ਤਹਿਤ ਦੂਸਰਾ ਜਲਘਰ ਬਨਾਉਣ ਦੀ ਪਰਿਯੋਜਨਾ 'ਤੇ 12.80 ਕਰੋੜ ਰੁਪਏ ਖਰਚ ਕੀਤੇ ਜਾਣਗੇ|
ਇਸ ਮੌਕੇ 'ਤੇ ਸੰਸਦ ਰਮੇਸ਼ ਕੌਸ਼ਿਕ, ਸਫ਼ੀਦੋਂ ਦੇ ਵਿਧਾਇਕ ਜਗਬੀਰ ਦੇਸ਼ਵਾਲ, ਅਸੰਧ ਦੇ ਵਿਧਾਇਕ ਬਖਸ਼ੀਸ਼ ਸਿੰਘ ਵਿਰਕ ਤੋ ਇਲਾਵਾ ਜਿਲਾ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ ਹਾਜਿਰ ਸਨ|