ਜੀ.ਐਸ.ਪੰਨੂ
ਪਟਿਆਲਾ, 12 ਫਰਵਰੀ 2019 - ਰੈਗੂਲਰ ਕਰਨ ਦੀ ਮੰਗ ਨੂੰ ਲੈ ਕੇ ਨਰਸਿੰਗ ਐਸੋਸੀਏਸ਼ਨ ਦਾ ਸੰਘਰਸ਼ ਅੱਜ ਵੀ ਪੂਰੀ ਤਰ੍ਹਾਂ ਸਿਖਰਾਂ 'ਤੇ ਹੈ ਅਤੇ ਇਨ੍ਹਾਂ ਠੇਕੇ ਤੇ ਕੰਮ ਕਰ ਰਹੀਆਂ ਨਰਸਾਂ ਵਲੋਂ ਓ ਪੀ ਡੀ ਅਤੇ ਓਪਰੇਸ਼ਨ ਥੀਏਟਰ ਨੂੰ ਬੰਦ ਕਰ ਦਿੱਤਾ ਗਿਆ ਹੈ ਅਤੇ ਓ ਪੀ ਡੀ ਦੇ ਦਰਵਾਜ਼ੇ ਦੇ ਬਾਹਰ ਕਿੱਲਾ ਲਾ ਕੇ ਫੱਟੀ ਲਾ ਦਿੱਤੀ ਹੈ। ਉਧਰ ਹਸਪਤਾਲ ਦੀ ਛੱਤ ‘ਤੇ ਚੜ੍ਹੀ ਕਰਮਜੀਤ ਕੌਰ ਔਲਖ ਦਾ ਮਰਨ ਵਰਤ ਅੱਜ ਵੀ ਜਾਰੀ ਰਿਹਾ, ਜਦਕਿ ਬਾਕੀ ਸਾਥੀਆਂ ਨੇ ਹੇਠਾਂ ਹੀ ਭੁੱਖ ਹੜਤਾਲ ਰੱਖੀ।
ਜ਼ਿਕਰਯੋਗ ਹੈ ਕਿ ਪਿਛਲੇ 8 ਦਿਨਾਂ ਤੋਂ ਰਾਜਿੰਦਰਾ ਹਸਪਤਾਲ ਸਥਿਤ ਮੈਡੀਕਲ ਸੁਪਰਡੈਂਟ ਦੇ ਦਫਤਰ ਦੀ ਬਿਲਡਿੰਗ ‘ਤੇ ਚੜ੍ਹੀਆਂ ਨਰਸਾਂ ਦਾ ਰੋਸ ਅੱਜ ਵੀ ਜਾਰੀ ਹੈ। ਉਧਰ ਹਸਪਤਾਲ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਹੇਠਾਂ ਉਤਾਰਨ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾਰੀ ਹਨ।