ਨਵੀਂ ਦਿੱਲੀ, 16 ਫਰਵਰੀ 2010 - ਸ਼ੁਕੱਰਵਾਰ ਰਾਤ ਕਰੀਬ 10 ਵਜੇ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਸੰਪਾਦਕ ਦਿਨੇਸ਼ ਸ਼ਰਮਾ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ। ਉਨ੍ਹਾਂ ਦੇ ਗਰਦਨ ਤੇ ਸੱਟ ਲੱਗੀ ਪਰ ਫਿਰ ਵੀ ਕਿਸੇ ਗੰਭੀਰ ਸੱਟ ਤੋਂ ਬਚਾ ਹੋ ਗਿਆ .ਘਟਨਾ ਉਸ ਵਕਤ ਵਾਪਰੀ ਜਦੋਂ ਉਹ ਆਪਣੇ ਆਫਿਸ ਤੋਂ ਘਰ ਪਰਤ ਰਹੇ ਸਨ। ਗ੍ਰੇਟਰ ਨੋਇਡਾ ਐਸਪ੍ਰੈਸ ਵੇਅ 'ਤੇ ਮਹਾਮਾੲੁਆ ਫਾਈੳਵਰ ਤੋਂ ਕਰੀਬ 200 ਮੀਟਰ ਦੂਰੀ 'ਤੇ ਅਚਾਨਕ ਇੱਕ ਵਿਅਕਤੀ ਮਾਰੂਤੀ ਕਾਰ 'ਚ ਗਲਤ ਸਾਈਡ ਬਹੁਤ ਹੀ ਤੇਜ ਰਫਤਾਰ ਨਾ ਆ ਰਿਹਾ ਸੀ ਜਿਸਦੀ ਦਿਨੇਸ਼ ਸ਼ਰਮਾ ਦੀ ਸਕਾਰਪੀੳ ਗੱਡੀ ਨਾਲ ਸਿੱਧੀ ਟੱਕਰ ਹੋ ਗਈ।
ਜ਼ੀ ਚੈਨਲ ਦੇ ਨੁਮਾਇੰਦੇ ਨੇ ਦੱਸਿਆ ਕਿ ਦਿਨੇਸ਼ ਸ਼ਰਮਾ ਇਕੱਲੇ ਆਪਣੀ ਕਾਰ 'ਚ ਘਰ ਪਰਤ ਰਹੇ ਸਨ ਜਦੋਂ ਇਹ ਜ਼ੋਰਦਾਰ ਟੱਕਰ ਹੋ ਗਈ। ਉਨ੍ਹਾਂ ਕਿਹਾ ਕਿ ਦਿਨੇਸ਼ ਘੱਟ ਸਪੀਡ 'ਤੇ ਗੱਡੀ ਚਲਾ ਰਹੇ ਸਨ ਜਿਸ ਕਾਰਨ ਵੱਡਾ ਹਾਦਸਾ ਹੋਣੋ ਟਲ ਗਿਆ। ਉਨ੍ਹਾਂ ਦੱਸਿਆ ਕਿ ਦਿਨੇਸ਼ ਸ਼ਰਮਾ ਨੇ ਸਾਹਮਣੇ ਆ ਰਹੀ ਕਾਰ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਿਸ ਦੇ ਚੱਕਰ 'ਚ ਉਹ ਖੁਦ ਵੀ ਹਲਕੀਆਂ ਸੱਟਾਂ ਖਾ ਬੈਠੇ। ਦਿਨੇਸ਼ ਦੀ ਗਰਦਨ 'ਚ ਸੱਟ ਲੱਗੀ ਹੈ।