ਕਾਦੀਆਂ 16 ਫਰਵਰੀ 2019 (ਚੋਧਰੀ ਮਨਸੂਰ ਘਨੋਕੇ): ਅੱਜ ਰੂਰਲ ਹੈਲਥ ਫਾਰਮਾਸਿਸਟਾਂ ਵਲੋਂ ਸਟੇਟ ਬਾਡੀ ਵਲੋਂ ਐਲਾਨੇ ਪ੍ਰੋਗਰਾਮ ਤਹਿਤ ਕਾਦੀਆਂ ਵਿਖੇ ਪੰਚਾਇਤ ਮੰਤਰੀ ਵਿਰੁੱਧ ਰੋਸ਼ ਰੈਲੀ ਕੀਤੀ ਗਈ । ਜਿਥੇ ਸੂਬੇ ਭਰ ਤੋਂ ਆਏ ਫਾਰਮਾਸਿਸਟਾਂ ਅਤੇ ਦਰਜਾ ਚਾਰ ਮੁਲਾਜਮਾਂ ਨੇ ਮੰਗਾਂ ਨੂੰ ਅਣਗੋਲਿਆਂ ਕੀਤੇ ਜਾਣ ਨੂੰ ਲੈ ਕਿ ਪੰਚਾਇਤ ਮੰਤਰੀ ਖਿਲਾਫ ਨਾਅਰੇ ਬਾਜੀ ਕਰਦਿਆਂ ਰੋਸ਼ ਪ੍ਰਗਟ ਕੀਤਾ । ਅੱਜ ਦੀ ਇਸ ਰੈਲੀ ਨੂੰ ਸੰਬੋਧਨ ਕਰਦਿਆਂ ਰੂਲਰ ਹੈਲਥ ਫਾਰਮਾਸਿਸਟ ਐਸੋਸਿਏਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਜੋਤ ਰਾਮ ਨੇ ਕਿਹਾ ਕਿ ਸਮੂਹ ਫਾਰਮਾਸਿਸਟ ਬੀਤੇ ੧੩ ਸਾਲਾਂ ਤੋਂ ਠੇਕੇ ਤੇ ਨਾਮ ਮਾਤਰ ਵੇਤਨ ਤੇ ਕੰਮ ਕਰ ਰਹੇ ਫਾਰਮਾਸਿਸਟਾਂ ਅਤੇ ਦਰਜਾ ਚਾਰ ਮੁਲਾਜਮਾਂ ਨਾਲ ਪੰਵਾਇਤ ਮੰਤਰੀ ਨੇ ਪੱਕਿਆਂ ਕੀਤਾ ਜਾਣ ਦਾ ਵਾਅਦਾ ਕੀਤਾ ਸੀ ਜਿਸ ਦੇ ਮੁਤਬਿਕ ਰੈਗੂਲਰ ਦਾ ਕੇਸ ਤਿਆਰ ਕਰ ਕਿ ਪਰਸਨਲ ਵਿਭਾਗ ਨੂੰ ਭੇਜਿਆ ਗਿਆ ਸੀ । ਪਰ ਫਾਰਮਾਸਿਸਟਾਂ ਦਾ ਦੋਸ਼ ਹੈ ਕਿ ਪੰਚਾਇਤ ਮੰਤਰੀ ਨੇ ਰੈਗੂਲਰ ਕਰਨ ਸੰਬਧੀ ਕੇਸ ਕੈਬਿਨਟ ਵਿਚ ਲੈ ਕਿ ਜਾਣ ਵਿਚ ਕੋਈ ਦਿਲਚਸਪੀ ਨਹੀਂ ਵਿਖਾਈ । ਜਿਸ ਦੇ ਕਾਰਣ ਸਾਨੂੰ ਮਜਬੂਰਨ ਸੰਘਰਸ਼ ਦੇ ਰਾਹ ਪੈਣਾ ਪਿਆ । ਦਰਨਾ ਕਾਰੀਆਂ ਦੇ ਪ੍ਰਦਰਸ਼ਨ ਨੂੰ ਵੇਕਦਿਆਂ ਪੰਚਾਇਤ ਮੰਤਰੀ ਨੇ ਮੋਕੇ ਤੇ ਧਰਨੇ ਤੇ ਪਹੰਚ ਕਿ ਵਿਸ਼ਵਾਸ ਦਿਵਾਇਆ ਕਿ ਓਹ ਫਾਰਮਾਸਿਸਟਾਂ ਨੂੰ ਰੈਗੂਲਰ ਕਰਵਾਓਣ ਸੰਭਧੀ ਵਚਨ ਬੱਦ ਹਨ ਅਤੇ ੨੦ ਤਰੀਕ ਨੂੰ ਮੀਟਿੰਗ ਲਈ ਬੁਲਾਇਆ ਹੈ । ਇਸ ਭਰੋਸੇ ਤੋਂ ਬਾਅਦ ਸਮੂਹ ਫਾਰਮਾਸਿਸਟਾਂ ਨੇ ਸੰਘਰਸ਼ ਨੂੰ ਰੋਕਦਿਆਂ ਪੰਚਾਇਤ ਮੰਤਰੀ ਨੂੰ ਅਲਟੀਮੇਟਮ ਦਿੰਦਿਆਂ ਕਿਹਾ ਕਿ ਮੀਟਿੰਗ ਵਿਚ ਸਾਰਥਿਕ ਨਤੀਜਾ ਨਾ ਆਓਣ ਤੇ ਅਗਲਾ ਐਕਸ਼ਨ ਲਿਆ ਜਾਵੇਗਾ । ਅੱਜ ਦੀ ਰੇਲੀ ਨੂੰ ਸੂਬਾ ਜਨਰਲ ਸਕੱਤਰ ਨਵਦੀਪ ਕੁਮਾਰ , ਮੁੱਖ ਸਲਾਹਕਾਰ ਬਲਜੀਤ , ਸੀਨੀਅਰ ਆਗੂ ਕਮਲਜੀਤ , ਪਰਮਿੰਦਰ ਸਿੰਘ ਭਾਟੀਆ , ਗੁਰਜੀਤ ਸਿੰਘ , ਮਨਪ੍ਰੀਤ ਸਿੰਘ , ਅਮਰੀਕ ਪਠਾਨਕੋਟ , ਕਮਲਜੀਤ ਨਵਾਂਸ਼ਹਿਰ , ਰਣਬੀਰ ਸਿੰਘ ਤਰਨਤਾਰਨ ਜਿਲਾ ਪ੍ਰਧਾਨ ਬਿਕਰਮਜੀਤ ਸਿੰਘ ਸਠਿਆਲੀ , ਅਮਰੀਕ ਕਾਹਲੋਂ