ਰਾਜਪੁਰਾ 16 ਫਰਵਰੀ (ਕੁਲਵੰਤ ਸਿੰਘ ਬੱਬੂ) ਜੰਮੂ ਕਸ਼ਮੀਰ ਦੇ ਪੁਲਵਾਮਾ ਵਿੱਚ ਹੋਏ ਹਮਲੇ ਵਿੱਚ ਸ਼ਹੀਦ ਹੋਏ ਨੌਜਵਾਨਾਂ ਨੂੰ ਨਮਨ ਕਰਦਿਆਂ ਅੱਜ ਜੈਸਪਰ ਸਕੂਲ ਰਾਜਪੁਰਾ ਵੱਲੋਂ ਆਈਸੀਐਲ ਰੋਡ ,ਆਈਟੀਆਈ ਚੌਕ,ਟਾਹਲੀ ਵਾਲਾ ਚੌਕ, ਪਚਰੰਗਾ ਚੌਕ, ਟਾਊਨ ਤੋਂ ਲੈ ਕੇ ਐੱਸ ਓ ਐੱਸ ਵਾਲੇ ਚੌਕ ਤੱਕ ਕੱਢਿਆ ਕੈਂਡਲ ਮਾਰਚ ਐੱਸਓਐੱਸ ਚੌਕ ਵਿਖੇ ਸਕੂਲ ਦੇ ਬੱਚਿਆਂ ਅਤੇ ਸਮੂਹ ਸਟਾਫ਼ ਵੱਲੋਂ ਦੋ ਮਿੰਟ ਦਾ ਮੋਨ ਰੱਖ ਕੇ ਸ਼ਹੀਦ ਸੈਨਿਕਾਂ ਨੂੰ ਸ਼ਰਧਾ ਸੁਮਨ ਭੇਟ ਕੀਤੇ ਗਏ ਇਸ ਮੌਕੇ ਤੇ ਸਕੂਲ ਪਿ੍ੰਸੀਪਲ ਸ੍ਰੀਮਤੀ ਅੰਜਨਾ ਵਧਵਾ ਅਤੇ ਰੁਪਿੰਦਰ ਸਿੰਘ ਭੰਗੂ , ਸਕੂਲ ਸਟਾਫ਼ ਅਤੇ ਸਕੂਲ ਦੇ ਵਿਦਿਆਰਥੀ ਹਾਜ਼ਰ ਰਹੇ!