ਹਲਕਾ ਪੱਧਰੀ ਪੰਜਾਬੀ ਏਕਤਾ ਪਾਰਟੀ ਦੀ ਐਡਹਾਕ ਕਮੇਟੀ ਬਣਾਉਣ ਉਪਰੰਤ ਟੀਮ ਨਾਲ ਫੋਟੋ ਖਿਚਵਾਉਂਦੇ ਹੋਏ ਪਲਵਿੰਦਰ ਕੋਰ ਹਰਿਆਉਂ
ਰਾਜਪੁਰਾ 17 ਫਰਵਰੀ 2019 (ਕੁਲਵੰਤ ਸਿੰਘ ਬੱਬੂ) ਪੰਜਾਬੀ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨਿਡਰ ਹੋ ਕੇ ਲੋਕਾਂ ਪ੍ਰਤੀ ਪੰਜਾਬ ਦੇ ਮੁੱਦੇ ਉਠਾ ਰਹੇ ਹਨ ।ਜਿਸ ਕਰਕੇ ਪੰਜਾਬ ਦੀ ਜਨਤਾ ਇਹਨਾਂ ਦੇ ਕੰਮਾਂ ਤੇ ਭਰੋਸਾ ਜਿਤਾਕੇ ਰਾਜਨੀਤਿਕ ਦੇ ਤੀਜੇ ਬਦਲ ਵੱਲ ਵੱਧ ਰਹੇ ਹਨ ।ਇਹ ਸ਼ਬਦ ਪੰਜਾਬੀ ਏਕਤਾ ਪਾਰਟੀ ਜਿਲਾ ਪਟਿਆਲਾ ਦੀ ਦਿਹਾਤੀ ਪ੍ਰਧਾਨ ਪਲਵਿੰਦਰ ਕੋਰ ਹਰਿਆਉ ਨੇ ਰਾਜਪੁਰਾ ਵਿਖੇ ਸਰਗਰਮ ਵਲੰਟੀਅਰਾਂ ਦੀ ਇੱਕ ਵਿਸ਼ੇਸ ਮੀਟਿੰਗ ਦੋਰਾਨ ਕਹੇ ।ਉਹਨਾ ਨੇ ਕਿਹਾ ਅੱਜ ਪੰਜਾਬ ਵਿੱਚ ਤੀਜੇ ਬਦਲ ਦੀ ਬਹੁਤ ਲੋੜ ਹੈ ਕਿਉਂ ਕਿ ਪਿਛਲੇ ਕਈ ਦਹਾਕਿਆਂ ਤੋਂ ਦੋ ਰਿਵਾਇਤੀ ਰਾਜਨੀਤਿਕ ਪਾਰਟੀਆਂ ਕਾਂਗਰਸ ਅਤੇ ਅਕਾਲੀ ਦਲ ਰਾਜਨੀਤਿਕ ਫਰੈਂਡਲੀ ਮੈਚ ਖੇਡ ਰਹੀਆਂ ਹਨ ।ਜਦੋਂ ਕਿ ਇਹਨਾ ਦੇ ਕਾਰੋਬਾਰ ਇੱਕਠੇ ਹਨ ।ਜਨਤਾ ਨੂੰ ਮੂਰਖ ਬਣਾਇਆ ਜਾ ਰਿਹਾ ਸੀ ।ਜਿਸ ਨੂੰ ਪੰਜਾਬ ਦੀ ਜਨਤਾ ਬਹੁਤ ਭਲੀਭਾਂਤ ਸਮਝ ਚੁੱਕੀ ਹੈ।ਹੁਣ ਇਹਨਾ ਦੀ ਕੋਜੀ ਚਾਲਾ ਵਿੱਚ ਨਹੀਂ ਫਸਣਗੇ । ਪਰ ਸਾਡੇ ਕੋਲ ਕੋਈ ਅਜਿਹਾ ਵਿਕਲਪ ਨਹੀਂ ਸੀ ਜਿਹੜਾ ਤੀਜੇ ਬਦਲ ਦੀ ਕਮਾਂਡ ਕਰ ਸਕੇ ਹੁਣ ਸੂਬੇ ਵਿੱਚ ਇਸ ਲੜਾਈ ਲੜਨ ਦੇ ਸਮਰਥ ਸੁਖਪਾਲ ਸਿੰਘ ਖਹਿਰਾ ਹਨ ।ਜੋ ਲੋਕਾਂ ਦੀ ਅਵਾਜ ਬਣ ਕੇ ਅੱਗੇ ਆ ਰਹੇ ਹਨ।ਇਸ ਮੋਕੇ ਹਰਿਆਉ ਨੇ ਹਲਕਾ ਰਾਜਪੁਰਾ ਲਈ ਇੱਕ ਪੰਜਾਬੀ ਏਕਤਾ ਪਾਰਟੀ ਦੀ ਐਡਹਾਕ ਕਮੇਟੀ ਬਣਾਈ ਹੈ । ਜਿਸ ਵਿੱਚ ਸੀਨੀਅਰ ਪ੍ਰਧਾਨ ਅਵਤਾਰ ਸਿੰਘ ਹਰਪਾਲਪੁਰ, ਮੀਤ ਪ੍ਰਧਾਨ ਹਰਬੰਸ ਸਿੰਘ ਅਤੇ ਗੁਰਪ੍ਰੀਤ ਸਿੰਘ ਧਮੋਲੀ, ਜਨਰਲ ਸਕੱਤਰ ਮਹਿੰਦਰ ਸਿੰਘ ਗਣੇਸ਼ਨਗਰ ਅਤੇ ਸੁਖਦੇਵ ਘੱਗਰਸਰਾਏ ਅਤੇ ਸੁਰਿੰਦਰ ਸਿੰਘ ਬੰਟੀ ਖਾਨਪੁਰ ਨੂੰ ਸੋਸਲ ਮੀਡੀਆ ਇੰਚਾਰਜ ਲਾਇਆ ਗਿਆ ਹੈ ।ਇਸ ਤੋਂ ਇਲਾਵਾ ਹਲਕੇ ਨੂੰ ਚਾਰ ਹਿੱਸਿਆਂ ਵਿੱਚ ਵੰਡ ਕੇ ਇਹਨਾ ਦੇ ਪ੍ਰਧਾਨ ਥੱਪਣ ਲਈ ਕਲਮੀਤ ਸਿੰਘ ਸ਼ੇਰਗਿਲ ਮਾਣਕਪੁਰ, ਨੱਥਾ ਸਿੰਘ ਨੀਲਪੁਰ, ਉਜਾਗਰ ਸਿੰਘ ਬਨੂੰੜ, ਜਸਪਾਲ ਸਿੰਘ ਗਣੇਸ਼ਨਗਰ ਅਤੇ ਜੋਗਿੰਦਰ ਸਿੰਘ ਨਿਯੁਕਤ ਨੂੰ ਕੀਤਾ ਹੈ ।ਇਹਨਾਂ ਨੂੰ ਬਹੁਤ ਹੀ ਜਲਦ ਸਰਕਲ ਵੰਡ ਦਿੱਤੇ ਜਾਣਗੇ ਜਿੱਥੇ ਉਹ ਪਾਰਟੀ ਲਈ ਕੰਮ ਕਰਨਗੇ ।