ਐਸ.ਏ.ਐਸ ਨਗਰ (ਮ’ੋਹਾਲੀ), 17 ਫਰਵਰੀ 2019: ਪੰਜਾਬ ਦੇ ਮੁੱਖ ਮੰਤਰੀ, ਕੈਪਟਨ ਅਮਰਿੰਦਰ ਸਿੰਘ ਨੇ ਮੋਹਾਲੀ ਵਿਖੇ ਵਿਸ਼ਵ ਪੱਧਰੀ ਪਲਾਕਸ਼ਾ ਯੂਨੀਵਰਸਿਟੀ ਦਾ ਨੀਂਹ ਪੱਥਰ ਰੱਖਿਆ¢ ਇਸ ਮੌਕੇ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦਿਆਾ ਉਨ੍ਹਾਂ ਉਮੀਦ ਜਤਾਈ ਕਿ ਇਹ ਯੂਨੀਵਰਸਿਟੀ ਸੂਬੇ ਦੇ ਵਿਦਿਆਰਥੀਆਾ ਦੀ ਕਿਸਮਤ ਨੂੰ ਬਦਲ ਦੇਵੇਗੀ ਅਤੇ ਉਨ੍ਹਾਾ ਨੂੰ ਅਜੋਕੇ ਤਕਨੀਕੀ ਬਦਲਾਵ ਨਾਲ ਤਾਲਮੇਲ ਬਣਾਉਣ ਵਿੱਚ ਸਹਾਈ ਹੋਵੇਗੀ |
ਬੱਚਿਆਂ ਨੂੰ ਆਉਣ ਵਾਲੇ ਸਮੇਂ ਦੀਆਾ ਜ਼ਰੂਰਤਾਂ ਲਈ ਤਿਆਰ ਕਰਨ ਦੀ ਮਹੱਤਤਾ ਬਾਰੇ ਦੱਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਤਕਨਾਲੋਜੀ ਨੇ ਸੰਸਾਰ ਨੂੰ ਇਕ ਗਲੋਬਲ ਪਿੰਡ ਬਣਾ ਦਿੱਤਾ ਹੈ¢ ਆਈ.ਟੀ ਦੇ ਖੇਤਰ ਵਿਚ ਹੋ ਰਿਹਾ ਤਕਨੀਕੀ ਵਿਕਾਸ ਜੀਵਨ 'ਤੇ ਸਕਾਰਾਤਮਕ ਪ੍ਰਭਾਵ ਪਾ ਰਿਹਾ ਹੈ¢ ਉਨ੍ਹ੍ਹਾਾ ਕਿਹਾ ਕਿ ਇਹ ਯੂਨੀਵਰਸਿਟੀ ਉੱਚ ਪੱਧਰੀ ਕੌਮਾਾਤਰੀ ਸੰਸਥਾਵਾਾ ਦੇ ਨਾਲ ਤਾਲਮੇਲ ਕਰਕੇ ਸੂਬੇ ਦੇ ਵਿਦਿਆਰਥੀਆਾ ਦੇ ਤਕਨੀਕੀ ਹੁਨਰ ਨੂੰ ਹੋਰ ਮਜ਼ਬੂਤ ਕਰਨ ਵਿਚ ਅਹਿਮ ਭੂਮਿਕਾ ਨਿਭਾਏਗੀ¢
ਐਨ.ਡੀ.ਏ. ਵਿੱਚ ਆਪਣੇ ਗ੍ਰੈਜੂਏਸ਼ਨ ਦੇ ਦਿਨਾਂ, ਜਦੋਂ ਸੰਚਾਰ ਦੇ ਬਹੁਤੇ ਸਾਧਨ ਨਹੀਂ ਹੁੰਦੇ ਸਨ, ਨੂੰ ਯਾਦ ਕਰਦਿਆਾ ਕੈਪਟਨ ਅਮਰਿੰਦਰ ਨੇ ਕਿਹਾ ਕਿ ਉਨ੍ਹਾਂ ਦਿਨਾਂ ਵਿੱਚ ਜੋ ਕੁਝ ਸਿੱਖਿਆ ਹੈ, ਉਹ ਅੱਜ ਦੇ ਯੁੱਗ ਨਾਲੋਂ ਵੱਖਰਾ ਹੈ ਪਰ ਇਹ ਸੰਸਥਾਵਾਾ ਲਾਗਤਾਰਤਾ ਵਿੱਚ ਮਜਬੂਤੀ ਦਾ ਕੰਮ ਕਰਣਗੀਆਂ¢ ਉਨ੍ਹਾਂ ਕਿਹਾ ਕਿ ਤਕਨਾਲੋਜੀ ਦਾ ਵਿਕਾਸ ਹੋਵੇਗਾ ਅਤੇ ਪਲਾਕਸ਼ਾ ਵਰਗੀਆਾ ਸੰਸਥਾਵਾਂ ਵਿਦਿਆਰਥੀਆਂ ਨੂੰ ਅੱਗੇ ਵੱਧਣ ਲਈ ਤਿਆਰ ਕਰਦੀਆਂ ਰਹਿਣਗੀਆਂ¢
ਇਸ ਮਹਾਨ ਸੰਸਥਾ ਨੂੰ ਸਥਾਪਿਤ ਕਰਨ ਵਾਲੇ ਸੰਸਥਾਪਕਾਂ ਦਾ ਧੰਨਵਾਦ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਯੂਨੀਵਰਸਿਟੀ ਦੇ ਆਲੇ ਦੁਆਲੇ ਦਾ ਖੇਤਰ ਪੂਰੀ ਤਰ੍ਹਾਂ ਵਿਕਸਿਤ ਹੋਣ ਅਤੇ ਸਾਲ 2035 ਤੱਕ 8000 ਵਿਦਿਆਰਥੀਆਂ ਨੂੰ ਦਾਖਲ ਕਰਨ ਦੀ ਸਮਰੱਥਾ ਨਾਲ ਇਹ ਸੂਬੇ ਲਈ ਉੱਤਮਤਾ ਦਾ ਕੇਂਦਰ ਬਣ ਜਾਵੇਗੀ¢ ਉਨ੍ਹਾਂ ਕਿਹਾ ਕਿ ਕੌਮਾਂਤਰੀ ਹਵਾਈ ਅੱਡੇ ਦੇ ਨੇੜੇ ਹੋਣ ਕਰਕੇ ਯੂਨੀਵਰਸਿਟੀ ਨੂੰ ਹੋਰ ਲਾਭ ਮਿਲੇਗਾ¢ ਇਸ ਮੌਕੇ ਫਾਉਾਡਰ ਬਿਨੋਰੀ ਨੌਲੇਜ ਸਲਿਊਸ਼ਨਜ਼ ਅਸ਼ੀਸ਼ ਗੁਪਤਾ ਨੇ ਮੁੱਖ ਮੰਤਰੀ, ਪੰਜਾਬ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਵੀ ਕੀਤਾ¢
ਇਸ ਮੌਕੇ ਬੋਲਦਿਆਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਵਿਸ਼ਵ ਪੱਧਰੀ ਯੂਨੀਵਰਸਿਟੀ ਦਾ ਉਦਘਾਟਨ ਸੂਬੇ ਲਈ ਮਾਣ ਵਾਲੀ ਗੱਲ ਹੈ ਅਤੇ ਮਿਆਰੀ ਸਿੱਖਿਆ ਪ੍ਰਦਾਨ ਕਰਨ ਲਈ ਹਰ ਸੰਭਵ ਕੋਸ਼ਿਸ ਕੀਤੀ ਜਾਵੇਗੀ¢ ਉਹਨਾਂ ਦੱਸਿਆ ਕਿ ਹਾਵਰਡ ਯੂਨੀਵਰਸਿਟੀ ਅਤੇ ਤਾਜ ਮਹਿਲ ਦਾ ਨਿਰਮਾਣ ਇਕੱਠੇ ਹੀ ਉਸੇ ਸਾਲ ਹੋਇਆ ਸੀ ਅਤੇ ਤਾਜ ਮਹਿਲ ਤੇ ਵੱਧ ਖਰਚਾ ਆਇਆ ਸੀ | ਉਨ੍ਹਾਂ ਕਿਹਾ ਕਿ ਇਹ ਪ੍ਰਾਥਮਿਕਤਾ ਦਾ ਸਵਾਲ ਹੈ ਕਿ ਅਸੀਂ ਕਿਸ ਨੂੰ ਪਹਿਲ ਦੇਣੀ ਹੈ¢
ਕੈਬਨਿਟ ਮੰਤਰੀ ਅਤੇ ਸਥਾਨਕ ਐਮ.ਐਲ.ਏ ਬਲਬੀਰ ਸਿੰਘ ਸਿੱਧੂ ਨੇ ਮੁੱਖ ਮੰਤਰੀ ਦੀ ਇਕ ਹੋਰ ਵਿਸ਼ਵ ਪੱਧਰੀ ਵਿਦਿਅਕ ਸਹੂਲਤਾਂ ਪ੍ਰਦਾਨ ਕਰਨ ਲਈ ਸ਼ਲਾਘਾ ਕੀਤੀ¢ ਉਨ੍ਹਾਂ ਕਿਹਾ ਕਿ ਇਹ ਕੈਪਟਨ ਅਮਰਿੰਦਰ ਸਿੰਘ ਦੀ ਨੌਜਵਾਨਾਂ ਨੂੰ ਸਿੱਖਿਆ ਪ੍ਰਦਾਨ ਕਰਨ ਦੇ ਉਚ ਦਿ੍ਸ਼ਟੀਕੋਣ ਦਾ ਇਕ ਹੋਰ ਉਦਾਹਰਨ ਹੈ¢ ਉਨ੍ਹਾਂ ਹਲਕੇ ਵਿਚ ਵਿਸ਼ਵ ਪੱਧਰੀ ਯੂਨੀਵਰਸਿਟੀ ਬਣਾਉਣ ਲਈ ਅਤੇ ਹਲਕੇ ਵਿਚ ਹੋ ਰਹੇ ਵਿਕਾਸ ਕਾਰਜਾਂ ਲਈ ਮੁੱਖ ਮੰਤਰੀ ਪੰਜਾਬ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ¢ ਉਨ੍ਹਾਂ ਕਿਹਾ ਕਿ ਇਸ ਯੂਨੀਵਰਸਿਟੀ ਦੇ ਨਿਰਮਾਣ ਨਾਲ ਹਲਕੇ ਵਿਚ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ¢
ਪਲਾਕਸ਼ਾ ਯੂਨੀਵਰਸਿਟੀ 50 ਏਕੜ ਦੇ ਖੇਤਰ ਵਿਚ 2000 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਵੇਗੀ, ਜਿਸ ਦੇ ਪਹਿਲੇ ਪੜਾਅ ਵਿਚ 1,000 ਵਿਦਿਆਰਥੀਆਾ ਅਤੇ ਸਾਲ 2035 ਤਕ 8,000 ਵਿਦਿਆਰਥੀਆਾ ਦੇ ਦਾਖਲੇ ਦੀ ਯੋਜਨਾ ਬਣਾਈ ਗਈ ਹੈ¢ ਇਸ ਦਾ ਅਕਾਦਮਿਕ ਪ੍ਰੋਗਰਾਮ, 'ਪਲਾਕਸ਼ਾ ਟੈਕ ਲੀਡਰ ਫੈਲੋਸ਼ਿਪ' ਦੇ ਤੌਰ 'ਤੇ ਯੂ.ਸੀ. ਬਰਕਲੇ ਦੀ ਭਾਈਵਾਲੀ ਨਾਲ 2019 ਵਿੱਚ ਸ਼ੁਰੂ ਕੀਤਾ ਜਾਵੇਗਾ ਅਤੇ ਅੰਡਰਗ੍ਰੈਜੁਏਟ ਪ੍ਰੋਗਰਾਮ 2021 ਤੋਂ ਸ਼ੁਰੂ ਹੋਵੇਗਾ¢
40 ਤਕਨਾਲੋਜੀ ਅਤੇ ਕਾਰੋਬਾਰੀ ਲੀਡਰਾਾ ਦੁਆਰਾ ਸਥਾਪਿਤ ਹੋਣ ਦੇ ਨਾਲ ਅਤੇ ਗਲੋਬਲ ਇੰਜੀਨੀਅਰਾਂ ਵਲੋਂ ਬਣਾਏ ਆਪਣੇ ਖੁਦ ਦੇ ਅਕਾਦਮਿਕ ਸਲਾਹਕਾਰ ਬੋਰਡ ਨਾਲ ਇਹ ਯੂਨੀਵਰਸਿਟੀ ਭਾਰਤ ਵਿੱਚ ਤਕਨੀਕੀ ਸਿੱਖਿਆ ਵਿਚ ਬਦਲਾਵ ਲਿਆਉਣ ਲਈ ਮਾਰਗ ਦਰਸ਼ਕ ਸਾਬਿਤ ਹੋਵੇਗੀ¢ ਯੂਨੀਵਰਸਟੀ ਦਾ ਮੰਤਵ ਭਾਰਤ ਦੀ ਸ਼ਹਿਰੀ ਗਤੀਸ਼ੀਲਤਾ, ਸਥਿਰਤਾ, ਭਵਿੱਖ ਦੀਆਂ ਫੈਕਟਰੀਆਂ, ਸਿਹਤ ਅਤੇ ਸਿੱਖਿਆ ਸਮੇਤ ਕੁਝ ਵੱਡੀਆਾ ਚੁਣੌਤੀਆਾ ਦੇ ਖੇਤਰ ਵਿਚ ਖੋਜ ਕੇਂਦਰ ਸਥਾਪਿਤ ਕਰਨਾ ਹੈ¢ ਉਹਨਾਂ ਦਾ ਸੁਪਨਾ 21ਵੀਂ ਸਦੀ ਵਿਚ ਸੰਸਾਰ ਨੂੰ ਤਕਨਾਲੋਜੀ, ਵਿਗਿਆਨ ਅਤੇ ਮਨੁੱਖਤਾ ਦੇ ਅੰਤਰਗਤ ਬਦਲਣ ਲਈ ਇਕ ਅਗਲੀ ਪੀੜ੍ਹੀ ਦੀ ਯੂਨੀਵਰਸਿਟੀ ਦਾ ਨਿਰਮਾਣ ਕਰਨਾ ਹੈ¢
ਸਮਾਗਮ ਵਿਚ ਖੇਡ ਅਤੇ ਯੁਵਕ ਸੇਵਾਵਾਾ ਮੰਤਰੀ, ਪੰਜਾਬ ਰਾਣਾ ਗੁਰਮੀਤ ਸਿੰਘ ਸੋਢੀ, ਲੋਕ ਨਿਰਮਾਣ ਅਤੇ ਸੂਚਨਾ ਤਕਨਾਲੋਜੀ ਮੰਤਰੀ ਵਿਜੇ ਇੰਦਰ ਸਿੰਗਲਾ, ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਸ੍ਰੀ ਰਵੀਨ ਠੁਕਰਾਲ, ਵਧੀਕ ਮੁੱਖ ਸਕੱਤਰ ਸ੍ਰੀਮਤੀ ਵਿਨੀ ਮਹਾਜਨ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਸ੍ਰੀ ਤੇਜਵੀਰ ਸਿੰਘ, ਡਿਪਟੀ ਕਮਿਸ਼ਨਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ, ਜ਼ਿਲ੍ਹਾ ਪੁਲਿਸ ਮੁਖੀ ਸ. ਹਰਚਰਨ ਸਿੰਘ ਭੁੱਲਰ, ਕੈਬਨਿਟ ਮੰਤਰੀ ਸ. ਬਲਬੀਰ ਸਿੰਘ ਸਿੱਧੂ ਦੇ ਸਿਆਸੀ ਸਕੱਤਰ ਸ੍ਰੀ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਾ ,ਚੰਡੀਗੜ੍ਹ੍ਹ ਯੂਨੀਵਰਸਿਟੀ ਘੜੂੰਆਾ ਦੇ ਚਾਾਸਲਰ ਸ੍ਰੀ ਸਤਨਾਮ ਸਿੰਘ ਸੰਧੂ, ਏ ਸੀ ਏ ਗਮਾਡਾ ਸ੍ਰੀ ਰਜੇਸ਼ ਧੀਮਾਨ, ਮਾਈ ਭਾਗੋ ਪ੍ਰੈਪਰੇਟਰੀ ਆਰਮਡਫੋਰਸਿਜ਼ ਇੰਸਟੀਚਿਊਟ ਦੇ ਡਾਇਰੈਕਟਰ ਆਈ ਪੀ ਸਿੰਘ ਸਮੇਤ ਹੋਰ ਸੀਨੀਅਰ ਅਧਿਕਾਰੀ ਅਤੇ ਪਤਵੰਤੇ ਵੀ ਮੂਜੌਦ ਸਨ¢
ਇਸ ਤੋਂ ਇਲਾਵਾ ਸਮਾਗਮ ਵਿਚ ਯੂਨੀਵਰਸਿਟੀ ਦੇ ਸਹਿ-ਬਾਨੀ ਅਸ਼ੀਸ਼ ਗੁਪਤਾ ਅਸ਼ੋਕਾ, ਟੈਕ ਮਹਿੰਦਰਾ ਸਾਬਕਾ ਕਾਰਜਕਾਰੀ ਵਾਈਸ ਚੇਅਰਮੈਨ ਸ੍ਰੀ ਵਿਨੀਤ ਨਾਇਰ, ਬੋਸਟਨ ਕੰਨਸਲਟਿੰਗ ਗਰੁੱਪ ਏਸ਼ੀਆ ਦੇ ਚੇਅਰਮੈਨ ਨੀਰਜ ਅਗਰਵਾਲ, ਜੈਨਪੈਕਟ ਫਾਊਾਡਰ ਪ੍ਰਮੋਦ ਭਾਸੀਨ, ਵਾਰਬਰਗ ਪਿੰਕਸ ਸਪੈਸ਼ਲ ਲਿਮਿਟਡ ਪਾਰਟਰਨ ਦਲੀਪ ਪਾਠਕ, ਜੈਂਬੋਰੀ ਐਜੂਕੇਸ਼ਨ ਐਮ.ਡੀ. ਵਿਨੀਤ ਗੁਪਤਾ, ਫਾਰਮਰ ਇਵੈਲੂਸਰਵ ਦੇ ਸੀ.ਓ.ਓ. ਅਸ਼ੀਸ਼ ਗੁਪਤਾ, ਇਨਵੋਰਮੇਸ਼ਨ ਐਜੂ. ਦੇ ਸਹਿ ਸੰਸਥਾਪਕ ਅਤੇ ਸੀ.ਈ. ਓ ਹਿਤੇਸ਼ ਓਬਰੋਏ, ਰੋਏਲ ਬੈਂਕ ਆਫ ਸਕਾਰਟਲੈਂਡ ਹਿਊਮਨਰੀਸੋਰਸ ਦੇ ਐਮ.ਡੀ. ਅਨੁਰਨਜੀਤਾ ਕੁਮਾਰ, ਸਿੰਗਾਪੁਰ ਬੇਸਡ ਮਿਸ਼ਨ ਹੋਲਡਿੰਗਜ਼ ਚੇਅਰਮੈਨ ਸੌਰਵ ਮਿੱਤਲ, ਫਾਰਮਰ ਐਸ.ਵੀ.ਪੀ ਐਟ ਜੈਨਪੈਕਟ ਮੋਹਿਤ ਠਕੁਰਾਲ, ਨਾਗੈਰੋ ਸੀਈ.ਓ ਮਨਸ ਫਲੋਰੀਆ, ਚੰਡੀਗੜ ਬੇਸਡ ਇੰਨਪਰਿਨੀਓਰ ਪਰਨਵ ਗੁਪਤਾ, ਕਰਨ ਗਿਲਹੋਤਰਾ ਅਤੇ ਸੰਨੀ ਸਿੰਘ ਸਮੇਤ 17 ਫਾਉਾਡਰਜ਼ ਵੀ ਮੌਜੂਦ ਸਨ¢