ਕਿਲਾ ਮੁਬਾਰਕ ਵਿਖੇ ਪਟਿਆਲਾ ਹੈਰੀਟੇਜ਼ ਉਤਸਵ ਦੇ ਪ੍ਰਬੰਧਾਂ ਦਾ ਅਧਿਕਾਰੀ ਜਾਇਜਾ ਲੈਂਦੇ ਹੋਏ,
ਪਟਿਆਲਾ, 17 ਫਰਵਰੀ 2019 ਜੀ ਐੱਸ ਪੰਨੂ : 'ਪਟਿਆਲਾ ਹੈਰੀਟੇਜ ਉਤਸਵ-2019' ਦਾ ਉਦਘਾਟਨ 19 ਫਰਵਰੀ ਦੀ ਸ਼ਾਮ ਨੂੰ ਪਟਿਆਲਾ ਦੇ ਵਿਰਾਸਤੀ ਕਿਲਾ ਮੁਬਾਰਕ ਵਿਖੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਰਨਗੇ ,ਉਤਸਵ ਦੇ 19 ਫਰਵਰੀ ਨੂੰ ਸ਼ਾਮ ਦੇ ਉਦਘਾਟਨੀ ਸਮਾਰੋਹ ਤੋਂ ਪਹਿਲਾਂ ਮੁੱਖ ਮੰਤਰੀ ਇਕ ਵਿਸ਼ੇਸ਼ ਵਿਰਾਸਤੀ ਮਸ਼ਾਲ ਮਾਰਚ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਨਗੇ। ਮੁੱਖ ਮੰਤਰੀ ਇਹ ਮਸ਼ਾਲ ਮਾਰਚ ਕਿਲਾ ਮੁਬਾਰਕ ਵਿਖੇ ਬਾਬਾ ਆਲਾ ਸਿੰਘ ਦੀ ਜਗ ਰਹੀ ਅਖੰਡ ਜੋਤ ਤੋਂ ਜੋਤੀ ਲੈ ਕੇ ਜਗਾਉਣਗੇ ਤੇ ਡਿਊਡੀ ਵਿਖੇ ਬਾਬਾ ਆਲਾ ਸਿੰਘ ਦੀ ਜੋਤ ਕੋਲ ਅਰਦਾਸ ਤੇ ਪੂਜਾ ਕਰਕੇ ਰਵਾਨਾ ਕਰਨਗੇ ।ਇਸ ਮਸ਼ਾਲਮਾਰਚ ਨੂੰ ਨਾਮੀ ਕਲਾਕਾਰ ਤੇ ਖਿਡਾਰੀਆਂ ਸਮੇਤ ਕੌਮਾਂਤਰੀ ਖਿਡਾਰਨ ਡੀ.ਐਸ.ਪੀ. ਹਰਬੰਤ ਕੌਰ ਤੇ ਡਾ. ਪ੍ਰਭਲੀਨ ਸਿੰਘ ਲੈਕੇ ਅੱਗੇ-ਅੱਗੇ ਜਾਣਗੇ। ਇਸ ਤੋਂ ਪਿਛੇ ਟਰਾਲੇ 'ਚ ਜੰਗੇ-ਏ-ਸਾਰਾਗੜ੍ਹੀ ਨੂੰ ਦਰਸਾਉਣ ਲਈ ਉਸੇ ਪੁਰਾਤਨ ਫ਼ੌਜੀ ਵਰਦੀ 'ਚ ਸਜੇ ਸਿਪਾਹੀ ਅਤੇ ਇਨ੍ਹਾਂ ਦੇ ਪਿਛਲੇ ਪਾਸੇ ਪੰਜਾਬ ਦੇ ਪੁਰਾਤਨ ਵਿਰਸੇ ਨੂੰ ਦਰਸਾਉਂਦੀ ਜਾਗੋ 'ਚ ਲੋਕ ਨਾਚ ਗਿੱਧਾ-ਭੰਗੜਾ ਪਾਉਂਦੇ ਵਿਦਿਆਰਥੀ ਸ਼ਾਮਲ ਹੋਣਗੇ। ਇਹ ਮਸ਼ਾਲ ਮਾਰਚ ਕਿਲਾ ਮੁਬਾਰਕ, ਅਦਾਲਤ ਬਾਜ਼ਾਰ, ਅਨਾਰਦਾਣਾ ਚੌਂਕ, ਤਵੱਕਲੀ ਮੋੜ, ਸ਼ੇਰਾਂ ਵਾਲਾ ਗੇਟ, ਫੁਆਰਾ ਚੌਂਕ, ਸੇਵਾ ਸਿੰਘ ਠੀਕਰੀਵਾਲ ਚੌਂਕ, ਵਾਈ.ਪੀ.ਐਸ. ਚੌਂਕ, ਗੁਰਦੁਆਰਾ ਮੋਤੀ ਬਾਗ ਚੌਂਕ, ਨਗਰ ਨਿਗਮ, ਮਹਿੰਦਰਾ ਕਾਲਜ ਚੌਂਕ ਤੋਂ ਹੁੰਦਾ ਹੋਇਆ ਐਨ.ਆਈ.ਐਸ. ਵਿਖੇ ਸਮਾਪਤ ਹੋਵੇਗਾ। ਇਹ ਉਤਸਵ ਕਰੀਬ 12 ਸਾਲਾਂ ਬਾਅਦ ਪਟਿਆਲਾ ਚ ਇਸ ਹੈਰੀਟੇਜ ਫੈਸਟੀਵਲ ਲਈ ਮੁੱਖ ਮੰਤਰੀ ਨੇ ਖ਼ੁਦ ਨਿਜੀ ਦਿਲਚਸਪੀ ਲੈ ਕੇ ਦਿਸ਼ਾ ਨਿਰਦੇਸ਼ ਦਿੱਤੇ ਹਨ,ਚਾਹੇ ਇਹ ਪਿਛਲੇ ਵਰ੍ਹੇ ਵੀ ਅਰੰਭ ਹੋਇਆ ਸੀ ਅਤੇ ਇਹ ਹੁਣ ਦੂਜੀ ਵਾਰ ਲਗਾਤਾਰ ਹੋ ਰਿਹਾ ਹੈ, ਇਸ ਵਿਰਾਸਤੀ ਉਤਸਵ ਦਾ ਮਕਸਦ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਸਾਡੀ ਵਡਮੁੱਲੀ ਵਿਰਾਸਤ, ਸੱਭਿਆਚਾਰ ਅਤੇ ਅਮੀਰ ਵਿਰਸੇ ਬਾਰੇ ਜਾਣਕਾਰੀ ਦੇਣਾ ਹੈ।
ਵਿਰਾਸਤੀ ਮਸ਼ਾਲ ਮਾਰਚ ਮਗਰੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਿਲਾ ਮੁਬਾਰਕ ਵਿਖੇ ਪਟਿਆਲਾ ਵਿਰਾਸਤੀ ਉਤਸਵ ਦਾ ਬਾਬਾ ਆਲਾ ਸਿੰਘ ਦੀ ਜਗ ਰਹੀ ਅਖੰਡ ਜੋਤ ਤੋਂ ਜੋਤੀ ਲੈ ਕੇ ਜੋਤ ਜਗਾ ਕੇ ਉਦਘਾਟਨ ਕਰਨਗੇ। ਇਸੇ ਵੇਲੇ ਉੱਘੇ ਸ਼ਾਸਤਰੀ ਗਾਇਕ ਪੰਡਿਤ ਰਾਜਨ ਮਿਸ਼ਰਾ ਤੇ ਸਾਜਨ ਮਿਸ਼ਰਾ ਸ਼ਾਸਤਰੀ ਗਾਇਕੀ ਨਾਲ ਦਰਸ਼ਕਾਂ ਨੂੰ ਮੰਤਰ ਮੁਗਧ ਕਰਨਗੇ। ਇਸ ਤੋਂ ਬਾਅਦ ਉਡੀਸ਼ਾ ਦੀ ਪ੍ਰਸਿੱਧ ਨਰਤਿਕੀ ਪਾਰਵਤੀ ਦੱਤਾ ਵਲੋਂ ਜੋਸ਼ੀਲੇ ਨਾਚ 'ਉਤਕਲ ਕਾਂਤੀ' ਦੀ ਪੇਸ਼ਕਾਰੀ ਕੀਤੀ ਜਾਵੇਗੀ। ਜਦੋ ਕਿ 20 21, 22, 23 ਅਤੇ 24 ਫਰਵਰੀ ਤੱਕ ਲਗਾਤਾਰ ਪ੍ਰਭਾਵਸ਼ਾਲੀ ਪ੍ਰੋਗਰਾਮ ਜਾਰੀ ਰਹਿਣਗੇ , 24 ਫਰਵਰੀ ਨੂੰ ਹੈਰੀਟੇਜ਼ ਫੈਸਟੀਵਲ ਦੀ ਸਮਾਪਤੀ ਵਾਲੇ ਦਿਨ ਸ਼ਾਮ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਸਾਲਾ ਪ੍ਰਕਾਸ਼ ਪੁਰਬ ਦੇ ਸਮਾਗਮਾਂ ਦੀ ਲੜੀ ਤਹਿਤ ਸ੍ਰੀ ਹਰਬਖ਼ਸ਼ ਸਿੰਘ ਲਾਟਾ ਵੱਲੋਂ ਨਿਰਦੇਸ਼ਤ 'ਸਤਿਗੁਰ ਨਾਨਕ ਪ੍ਰਗਟਿਆ' ਲਾਇਟ ਐਂਡ ਸਾਊਂਡ ਪੈਨੋਰਮਾ ਹੋਵੇਗਾ। ਉਤਸਵ ਦੌਰਾਨ ਪਟਿਆਲਾ ਫਾਊਂਡੇਸ਼ਨ ਦੇ ਸਹਿਯੋਗ ਨਾਲ ਇੱਕ ਫੋਟੋਗ੍ਰਾਫ਼ੀ ਮੁਕਾਬਲਾ ਵੀ ਕਰਵਾਇਆ ਜਾ ਡਿਰਿਹਾ ਹੈ, ਜਿਸ ਦੇ ਜੇਤੂਆਂ ਨੂੰ ਨਗਦ ਇਨਾਮ ਦਿੱਤੇ ਜਾਣਗੇ। ਜਦੋਂਕਿ ਸ਼ੀਸ਼ ਮਹਿਲ ਵਿਖੇ 19 ਫਰਵਰੀ ਤੋਂ 3 ਮਾਰਚ ਤੱਕ ਪੰਜਾਬ ਜੰਗਲੀ ਜੀਵ ਸਲਾਹਕਾਰੀ ਬੋਰਡ ਦੇ ਮੈਂਬਰ ਜਸਕਰਨ ਸੰਧੂ ਵੱਲੋਂ ਜੰਗਲੀ ਜੀਵ ਫੋਟੋਗ੍ਰਾਫ਼ੀ ਪ੍ਰਦਰਸ਼ਨੀ ਲਗਾਈ ਜਾਵੇਗੀ, ਜੋਕਿ ਦਰਸ਼ਕਾਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਬਣੇਗੀ। ਇਸ ਤੋਂ ਬਿਨ੍ਹਾਂ ਪਟਿਆਲਾ ਦੀ ਵਿਰਾਸਤ 'ਤੇ ਅਧਾਰਤ ਪੇਂਟਿੰਗ ਅਤੇ ਡਾਕ ਵਿਭਾਗ ਦੇ ਸਹਿਯੋਗ ਨਾਲ ਡਾਕ ਟਿਕਟਾਂ ਲਈ ਪੇਂਟਿੰਗ ਮੁਕਾਬਲਾ ਵੀ ਕਰਵਾਇਆ ਜਾਵੇਗਾ।
ਇਹ ਡਿਪਟੀ ਕਮਿਸ਼ਨਰ ਨੇ ਜਿਲੇ ਦੇ ਹੋਰ ਅੱਧੀਕਾਰੀਆ ਨਾਲ ਮੀਟਿੰਗ ਦੌਰਾਨ ਦਸਿਆ ਜਿਸ ਵਿਚ ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ, ਏ.ਡੀ.ਸੀ. (ਜ) ਸ੍ਰੀਮਤੀ ਪੂਨਮਦੀਪ ਕੌਰ, ਐਸ.ਡੀ.ਐਮ. ਸ. ਅਨਮੋਲ ਸਿੰਘ ਧਾਲੀਵਾਲ, ਸਹਾਇਕ ਕਮਿਸ਼ਨਰ (ਜ) ਸ੍ਰੀ ਨਮਨ ਮੜਕਨ, ਐਸ.ਪੀ. ਐਚ. ਸ. ਹਰਵਿੰਦਰ ਸਿੰਘ ਵਿਰਕ, ਐਸ.ਪੀ. ਸਿਟੀ ਸ. ਕੇਸਰ ਸਿੰਘ, ਐਸ.ਪੀ. ਟ੍ਰੈਫਿਕ ਤੇ ਸੁਰੱਖਿਆ ਸ. ਹਰਮੀਤ ਸਿੰਘ ਹੁੰਦਲ, ਡੀ.ਐਸ.ਪੀ. ਸ੍ਰੀ ਯੋਗੇਸ਼ ਕੁਮਾਰ ਅਤੇ ਹੋਰ ਅਧਿਕਾਰੀ ਹਾਜਰ ਸਨ।