← ਪਿਛੇ ਪਰਤੋ
ਸਰਕਾਰੀ ਰਾਜਿੰਦਰਾ ਹਸਪਤਾਂਲ ਦੀਆ ਨਰਸਾਂ ਨੇ ਫੇਰ ਦਿੱਤੀ ਲਲਕਾਰ
ਜੀ ਐੱਸ ਪੰਨੂ
ਪਟਿਆਲਾ 17 ਫਰਵਰੀ, 2019 : ਸਰਕਾਰੀ ਰਾਜਿੰਦਰਾ ਹਸਪਤਾਲ ਦੀਆ ਠੇਕੇ ਤੇ ਰੱਖੀਆਂ ਨਰਸਾਂ ਪਿੱਛੇ 12 ਦਿਨ ਤੋਂ ਹੜਤਾਲ ਤੇ ਚੱਲ ਰਹੀਆਂ ਹਨ ਜਿਨ੍ਹਾਂ ਨੇ ਪੱਕੇ ਕਰਨ ਦੀ ਰਟ ਲਗਾ ਰੱਖੀ ਹੈ ਜਿਨ੍ਹਾਂ ਨਾਲ ਚੌਥਾ ਦਰਜਾ ਮੁਲਾਜ਼ਮ ਵੀ ਹਨ। ਹਸਪਤਾਲ ਸਾਰਾ ਕੰਮ ਕਾਜ ਰੁਕਿਆ ਤਾ ਪਿਆ ਹੀ ਹੈ ਤੇ ਨਾਲ ਮਰੀਜ਼ਾਂ ਨੂੰ ਬਹੁਤ ਪ੍ਰੇਸ਼ਾਨੀ ਆ ਰਹੀ ਹੈ ਚਾਰ ਪੰਜ ਦਿਨ ਤੋਂ ਓ ਪੀ ਡੀ ਅਤੇ ਥੀਏਟਰ ਵੀ ਬੰਦ ਕੀਤਾ ਪਿਆ ਹੈ।ਦੋ ਨਰਸਾਂ ਬਲਜੀਤ ਕੌਰ ਖ਼ਾਲਸਾ ਅਤੇ ਕਰਮਜੀਤ ਕੌਰ ਪ੍ਰਧਾਨ 6 ਵੀ ਮੰਜ਼ਿਲ ਦੀ ਛੱਤ ਤੇ ਬੈਠੀਆਂ ਹਨ ਕਰਮਜੀਤ ਕੌਰ ਉਹ ਨਰਸ ਹੈ ਜਿਸ ਨੇ ਅਕਾਲੀ ਸਰਕਾਰ ਵੇਲੇ ਭਾਖੜਾ ਪੁਲ ਤੇ ਚੜ ਕੇ ਭਾਖੜਾ ਵਿਚ ਛਾਲ ਮਾਰ ਦਿੱਤੀ ਸੀ ਜਿਸ ਨੂੰ ਬੜੀ ਮੁਸ਼ਕਿਲ ਨਾਲ ਗੋਤਾ ਘੋਰਾਂ ਨੇ ਬਚਾਇਆ ਸੀ ਜਿਨ੍ਹਾਂ ਨੂੰ 15 ਤਰੀਕ ਨੂੰ ਜ਼ਿਲ੍ਹਾ ਪ੍ਰਸ਼ਾਸਨ ਨੇ 6 ਵੀ ਮੰਜ਼ਿਲ ਤੇ ਚੜ ਕੇ ਮਨਾਉਣ ਦੀ ਕੋਸ਼ਿਸ਼ ਕੀਤੀ ਤੇ ਕੁੱਝ ਵਾਅਦੇ ਕਰਕੇ 15 ਤਰੀਕ ਦਾ 6ਵੀ ਮੰਜ਼ਿਲ ਤੋਂ ਛਾਲ ਮਾਰਨ ਦਾ ਪ੍ਰੋਗਰਾਮ ਅੱਗੇ ਪੁਆ ਦਿੱਤਾ ਸੀ ਪਰ ਓਹਨਾ ਨੂੰ 6ਵੀ ਮੰਜ਼ਿਲ ਤੋਂ ਨੀਚੇ ਉਤਾਰਨ ਚ ਨਾ ਕਾਮਯਾਬ ਰਿਹਾ ਸੀ। ਉੱਪਰ ਨਰਸਾਂ ਨੇ ਆਪਣਾ ਛਾਲ ਮਾਰਨ ਦੀ ਜਿੰਦ ਨੂੰ ਅੱਗੇ ਪਾ ਕੇ 18 ਤਰੀਕ ਤੇ ਪਾ ਦਿੱਤਾ ਸੀ ਜਿਸ ਦੀ ਤਾਗੀਦ ਵਜੋਂ ਅੱਜ ਫੇਰ ਉਹਨਾਂ ਨੇ ਪ੍ਰਸ਼ਾਸਨ ਨੂੰ ਯਾਦ ਕਰਵਾਇਆ ਹੈ ਕਿ ਪ੍ਰਸ਼ਾਸਨ ਨੇ ਰੈਗੂਲਰ ਕਰਾਉਣ ਦਾ ਵਾਅਦਾ ਕੀਤਾ ਸੀ ਪਰ ਪ੍ਰਸ਼ਾਸਨ ਪਿੱਛੇ ਹੱਟ ਰਿਹਾ ਹੈ ਪਰ ਅਸੀਂ ਰੈਗੂਲਰ ਹੋਣ ਲਈ ਕੋਈ ਵੀ ਕੁਰਬਾਨੀ ਕਰਨ ਨੂੰ ਤਿਆਰ ਹਾਂ ਜਿਸ ਲਈ ਜ਼ੁੰਮੇਵਾਰ ਸਰਕਾਰ ਅਤੇ ਅਧਿਕਾਰੀ ਹੋਣਗੇ।
Total Responses : 928