ਨਿਹਾਲ ਸਿੰਘ ਵਾਲਾ 18 ਫਰਵਰੀ 2019 (ਸੁਖਮੰਦਰ ਹਿੰਮਤਪੁਰੀ/ਮਿੰਟੂ ਖੁਰਮੀ ):- ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਬਲਾਕ ਨਿਹਾਲ ਸਿੰਘ ਵਾਲਾ ਵਿਖੇ ਸੂਬਾ ਕਮੇਟੀ ਦੇ ਸੱਦੇ ਤੇ ਬਲਾਕ ਪ੍ਰਧਾਨ ਜਸਵਿੰਦਰ ਸਿੰਘ ਪੱਤੋ,ਜਰਨਲ ਸਕੱਤਰ ਅਮਨਪ੍ਰੀਤ ਸਿੰਘ ਦੌਧਰ ਦੀ ਅਗਵਾਈ ਹੇਠ ਪੰਜਾਬ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਅਤੇ ਪਬਲਿਕ ਆਦਾਰਿਆਂ ਸਿਹਤ ਅਤੇ ਸਿੱਖਿਆ ਦੇ ਨਿੱਜੀਕਰਨ ਦੇ ਖਿਲਾਫ ਨਿਹਾਲ ਸਿੰਘ ਵਾਲਾ ਰਣਸੀਂਹ ਕਲਾਂ,ਰਣਸੀਂਹ ਖੁਰਦ,ਰਾਉਕੇਂ ਕਲਾਂ,ਬੀੜ ਬੱਧਨੀ,ਪੱਤੋ,ਬਾਰੇ ਵਾਲਾ,ਦੀਦਾਰੇ ਵਾਲਾ,ਖੋਟੇ,ਸੈਦੋਕੇ,ਹਿੰਮਤਪੁਰਾ,ਮਾਛੀਕੇ,ਬਿਲਾਸਪੁਰ,ਭਾਗੀਕੇ ਆਦਿ ਪਿੰਡਾਂਵਿੱਚ ਮਾਰਚ ਕਰਕੇ ਪਿੰਡਾਂ ਦੀਆਂ ਸੱਥਾਂ ਵਿੱਚ ਪੰਜਾਬ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਦਾ ਪਰਦਾਫਾਸ਼ ਕੀਤਾ ਗਿਆ ਵੱਖ ਵੱਖ ਪਿੰਡਾਂ ਦੇ ਲੋਕਾਂ ਨੂੰ ਸੰਬੋਧਨ ਕਰਦਿਆਂ ਸੀਨੀਅਰ ਸੂਬਾ ਮੀਤ ਪ੍ਰਧਾਨ ਡਾ ਗੁਰਮੇਲ ਸਿੰਘ ਮਾਛੀਕੇ,ਜਿਲਾ ਸਕੱਤਰ ਰਣਧੀਰ ਸਿੰਘ ਮੀਨੀਆਂ,ਸੂਬਾ ਕਮੇਟੀ ਮੈਂਬਰ,ਬਸੰਤ ਸਿੰਘ ਮੋਠਾਂਵਾਲੀ,ਸਰਪ੍ਰਸਤ ਗੁਰਮੇਲ ਸਿੰਘ ਦੌਧਰ,ਸਲਾਹਕਾਰ ਸੋਹਣ ਸਿੰਘ ਸੈਦੋਕੇ,ਨੇ ਪੁਲਾਵਾ ਦੇ ਸਹੀਦਾਂ ਨੂੰ ਸਰਧਾਂਜਲੀ ਭੇਂਟ ਕਰਦਿਆਂ ਸਹੀਦ ਹੋਏ ਨੌਜਵਾਨਾਂ ਦੀ ਮੌਤ ਤੇ ਦੁੱਖ ਪ੍ਰਗਟ ਕਰਦਿਆਂ ਦੋ ਮਿੰਟ ਦਾ ਮੌਨਧਾਰ ਕੇ ਸਰਧਾਂਜਲੀ ਭੇਂਟ ਕਰਦਿਆਂ ਅੱਤਵਾਦੀ ਹਮਲੇ ਦੀ ਸਖਤ ਸਬਦਾਂ ਵਿੱਚ ਨਖੇਧੀ ਕੀਤੀ ਗਈ ਇਸ ਸਮੇਂ ਉਹਨਾਂ ਪੰਜਾਬ ਸਰਕਾਰ ਅਤੇ ਸੈਂਟਰ ਸਰਕਾਰ ਦੇ ਨਿੱਜੀਕਰਨ,ਉਦਾਰੀਕਰਨ ਅਤੇ ਵਪਾਰੀਕਰਨ ਦੇ ਹਮਲੇ ਤਹਿਤ ਪਬਲਿਕ ਆਦਾਰਿਆਂ ਨੂੰ ਨਿੱਜੀ ਹੱਥਾਂ ਵਿੱਚ ਦੇਣ ਜਾ ਰਹੀ ਸਰਕਾਰ ਨੇ ਗਰੀਬ ਅਤੇ ਮਿਹਨਤਕਸ਼ ਲੋਕਾਂ ਦੇ ਸਸਤੇ ਅਤੇ ਮਾੜੇ ਮੋਟੇ ਇਲਾਜ ਤੇ ਦਿਨ ਦਿਹਾੜੇ ਡਾਕਾ ਮਾਰਨ ਦੇ ਬਰਾਬਰ ਹੈ ਅਤੇ ਗਰੀਬ ਲੋਕਾਂ ਨਾਲ ਸਰਾਸਰ ਗਦਾਰੀ ਹੈ ਕਿਉਂਕਿ ਸਿਹਤ ਅਤੇ ਸਿੱਖਿਆ ਦੇ ਅਦਾਰਿਆਂ ਦੀ ਉਸਾਰੀ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਵਿੱਚੋਂ ਟੈਕਸਾਂ ਦੇ ਰੂਪ ਵਿੱਚ ਲੈ ਕਿ ਉਸਾਰੇ ਗਏ ਹਨ ਸਰਕਾਰ ਵੱਲੋਂ ਚਲਾਏ ਜਾ ਰਹੇ ਪਹਿਲਾਂ ਹੀ ਸਿਹਤ ਸਹੂਲਤਾਂ ਵਿੱਚ ਭਾਰੀ ਕਮੀ ਹੈ ਪੂਰੇ ਪੰਜਾਬ ਦੇ ਪਿੰਡਾਂ ਅਤੇ ਸਹਿਰਾਂ ਵਿੱਚ 76 ਹਸਪਤਾਲ 150 ਕਮਿਉਨਿਟੀ ਸੈਂਟਰ 427 ਪ੍ਰਇਮਰੀ ਹੈਲਥ ਸੈਂਟਰ 2951 ਸਬ ਸੈਂਟਰ 1186 ਪੇਂਡੂ ਡਿਸਪੈਂਸਰੀਆਂ 218 ਅਰਬਨ ਡਿਸਪੈਂਸਰੀਆਂ ਹਨ ਜੋ ਕਿ ਸਿਰਫ ਆਟੇ ਦੇ ਵਿੱਚ ਲੂਣ ਦੇ ਬਰਾਬਰ ਹਨ ਏਨੀਆਂ ਕੋ ਸਿਹਤ ਸੇਵਾਵਾਂ ਕਾਰਨ ਸਿਰਫ 20 ਪ੍ਤੀਸਤ ਲੋਕਾਂ ਨੂੰ ਹੀ ਸਿਹਤ ਸਹੂਲਤਾਂ ਦਿੱਤੀਆਂ ਜਾ ਸਕਦੀਆਂ ਹਨ ਪਰ ਅਫਸੋਸ ਇਹਨਾਂ ਵਿੱਚ ਵੀ ਸਟਾਫ ਦੀ ਘਾਟ ਦੇ ਨਾਲ ਨਾਲ ਸਹੂਲਤਾਂ ਵੀ ਮੂੰਹ ਚਿੜਾ ਰਹੇ ਹਨ ਪੇਂਡੂ ਖੇਤਰ ਵਿੱਚ ਸਿਹਤ ਸਹੂਲਤਾਂ ਦਾ ਬਹੁਤ ਮੰਦਾ ਹਾਲ ਹੈ ਪੰਚਾਇਤੀ ਵਿਭਾਗ ਅਧੀਨ 1186 ਚਲਾਈਆਂ ਜਾ ਰਹੀਆਂ ਡਿਸਪੈਂਸਰੀਆਂ ਵਿਚ ਕੁਆਲੀਫਾਈ ਡਾਕਟਰਾਂ ਦੀ ਗੈਰਹਾਜ਼ਰੀ ਆਮ ਹੈ ਉਹਨਾਂ ਅੱਗੇ ਕਿਹਾ ਕਿ ਪੰਜਾਬ ਦੀ ਸਮਾਜਿਕ ਤੇ ਆਰਥਿਕ ਜਨਗਨਣਾਂ ਮੁਤਾਬਿਕ ਪੰਜਾਬ ਦੀ 58 ਪ੍ਰਤੀਸ਼ਤ ਅਬਾਦੀ ਪੰਜ ਪਾਸ ਅਤੇ 32 ਪ੍ਤੀਸਤ ਆਬਾਦੀ ਅਨਪੜ੍ਹ ਹੈ ਅਤੇ ਬੇਰੁਜ਼ਗਾਰੀ ਦਾ ਦੈਂਤ ਮੂੰਹ ਅੱਡੀ ਖੜਾ ਹੈ ਪੰਜਾਬ ਦੇ ਲੋਕ ਕੰਮ ਕਰਨ ਦੇ ਲਈ ਤਿਆਰ ਹਨ ਪਰ ਸਰਕਰਾਂ ਨੇ ਹਾਲੇ ਤੱਕ ਕੋਈ ਵੀ ਅਹਿਮ ਕਦਮ ਨਹੀ ਚੁੱਕਿਆ ਹੈ ਇਸ ਬੇਰੁਜ਼ਗਾਰੀ ਕਾਰਨ ਸਾਡੇ ਨੌਜਵਾਨ ਵਿਦੇਸਾਂ ਵੱਲ ਜਾ ਰਹੇ ਹਨ ਜੋ ਕਿ ਚਿੰਤਾ ਦਾ ਵਿਸ਼ਾ ਹੈ ਇਸ ਸਮੇਂ ਬਲਜਿੰਦਰ ਸਿੰਘ ਨੱਥੋਕੇ,ਸਿਟੀ ਪ੍ਰਧਾਨ ਸਵਰਨ ਸਿੰਘ ਮੋਗਾ ,ਜਗਸੀਰ ਸਿੰਘ,ਜਸਵਿੰਦਰ ਸਿੰਘ ਦੀਨਾ,ਬਲਯੋਧ ਸਿੰਘ ਰੌਂਤਾ,ਪ੍ਰੈਸ ਸਕੱਤਰ ਸਿਵਰਾਜ ਸਿੰਘ ਖੋਟੇ ਨੇ ਕਿਹਾ ਕਿ ਸਰਕਾਰਾਂ ਦਾ ਨਿੱਜੀ ਕਰਨ ਦਾ ਫੈਸਲਾ ਲੋਕ ਹਿੱਤਾਂ ਦੇ ਉਲਟ ਹੈ ਦੂਜੇ ਪਾਸੇ ਪਿਛਲੇ 50 ਸਾਲਾਂ ਤੋ ਪਿੰਡਾਂ ਅਤੇ ਸਹਿਰਾਂ ਦੀਆਂ ਬਸਤੀਆਂ ਵਿੱਚ ਲੋਕਾਂ ਨੂੰ ਸਸਤੀਆਂ ਸਿਹਤ ਸਹੂਲਤਾਂ ਦੇ ਰਹੇ ਹਨ ਜਿਨ੍ਹਾਂ ਨੂੰ ਸਰਕਾਰਾਂ ਬੰਦ ਕਰਨ ਦੀਆਂ ਕੋਚੀਆਂ ਚਾਲਾਂ ਚੱਲ ਰਹੀ ਹੈ ਉਹਨਾਂ ਪੰਜਾਬ ਸਰਕਾਰ ਨੂੰ ਉਹਨਾਂ ਦੇ ਚੋਣ ਮਨੋਰਥ ਪੱਤਰ ਦੀ ਧਾਰਾ 16 ਮੁਤਾਬਿਕ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਰਜਿਸਟਰਡ ਕਰਨ ਦਾ ਜੋ ਵਾਅਦਾ ਕੀਤਾ ਸੀ ਯਾਦ ਕਰਵਾਉਂਦੇ ਕਿਹਾ ਕਿ ਜੇ ਸਰਕਾਰ ਆਪਣੇ ਕੀਤੇ ਵਾਅਦੇ ਤੋ ਮੁੱਕਰਦੀ ਹੈ ਤਾਂ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੌਰਾਨ ਵਿਰੋਧ ਕੀਤਾ ਜਾਵੇਗਾ ਇਸ ਸਮੇਂ ਚਮਕੌਰ ਸਿੰਘ,ਸੁਖਜੀਵਨ ਸਿੰਘ ਪ੍ਚਾਰਕ ਸਕੱਤਰ ਰਜਿੰਦਰ ਲੋਪੋ,ਸਹਾਇਕ ਪ੍ਰੈਸ ਸਕੱਤਰ ਕੇਵਲ ਸਿੰਘ ਮਾਛੀਕੇ,ਸੁਖਵਿੰਦਰ ਸਿੰਘ ਮੱਲੇਆਣਾ,ਸਿੰਦਰ ਸਿੰਘ ਰਣੀਆਂ,ਡਾ ਭਗਵਾਨ ਸਿੰਘ ਰਾਮਾਂ,ਬਹਾਦਰ ਸਿੰਘ,ਤੋ ਇਲਾਵਾ ਸਮੂਹ ਪਿੰਡਾਂ ਦੇ ਡਾਕਟਰ ਹਾਜਿਰ ਸਨ