ਜੀ ਐੱਸ ਪੰਨੂ
ਪਟਿਆਲਾ 19 ਫਰਵਰੀ 2019 - ਪਾਵਰਕਾਮ ਦੀ ਸਮੁੱਚੀ ਮੈਨੇਜਮੈਂਟ ਦੇ ਲਾਰਿਆਂ ਤੋਂ ਦੁੱਖੀ ਹੋ ਕੇ ਬੇਰੁਜਗਾਰ ਲਾਈਨਮੈਨ ਯੂਨੀਅਨ (ਮਾਨ) ਪੰਜਾਬ ਦੇ ਸੂਬਾ ਪ੍ਰਧਾਨ ਬਲਕੌਰ ਸਿੰਘ ਮਾਨ ਤੇ ਸੂਬਾ ਵਰਕਿੰਗ ਕਮੇਟੀ ਮੈਂਬਰ ਹਿਤੇਸ਼ ਕੁਮਾਰ ਫਿਰੋਜਪੁਰ ਪਾਵਰਕਾਮ ਵਿੱਚ 3500 ਬੇਰੁਜ਼ਗਾਰ ਸਾਥੀਆਂ ਨੂੰ ਰੁਜ਼ਗਾਰ ਦਿਵਾਉਣ ਅਤੇ ਉਮਰ ਹੱਦ 42 ਸਾਲ ਕਰਵਾਉਣ ਲਈ ਸਵੇਰੇ 5:00 ਵਜੇ ਨਾਭਾ ਰੋਡ ਪਟਿਆਲਾ ਪਾਣੀ ਵਾਲੀ ਟੈਂਕੀ ਤੇ ਚੜ ਗਏ ਹਨ ,ਸੂਬਾ ਪ੍ਰਧਾਨ ਬਲਕੌਰ ਸਿੰਘ ਮਾਨ ਨੇ 22 ਅਕਤੂਬਰ ਤੋਂ 26 ਅਕਤੂਬਰ ਤੱਕ ਮਰਨ ਵਰਤਵੀ ਰੱਖਿਆ ਸੀ ਤੇ ਪ੍ਰਸ਼ਾਸ਼ਨ ਅਤੇ ਪਾਵਰਕਾਮ ਦੀ ਮੈਨੇਜਮੈਂਟ ਨੇ ਜੂਸ ਪਿਆ ਕੇ ਮਰਨ ਵਰਤ ਤੁੜਵਾ ਦਿੱਤਾ ਸੀ ਤੇ ਲਿਖਤੀ ਸਮਝੌਤਾ ਵੀ ਕੀਤਾ ਗਿਆ ਸੀ,4 ਮਹੀਨੇ ਬੀਤ ਜਾਣ ਤੋਂ ਬਾਅਦ ਵੀ ਪਾਵਰਕਾਮ ਦੀ ਮੈਨੇਜਮੈਂਟ ਨੇ ਭਰਤੀ ਦੇ ਸਬੰਧੀ ਕੋਈ ਕਾਰਵਾਈ ਨਹੀਂ ਕੀਤੀ, ਲਾਰੇਬਾਜੀ ਕਰਕੇ ਸਮਾਂ ਲੰਘਾਇਆ ਜਾ ਰਿਹਾ ਸੀ ਤੇ ਸਾਡੇ ਸਾਥੀ ਦਿਨੋ ਦਿਨ ਓਵਰਏਜ ਹੋ ਰਹੇ ਸਨ। ਜਿਸ ਦੇ ਰੋਸ ਵਜੋਂ ਅਸੀਂ ਪਾਵਰਕਾਮ ਦੀ ਮੈਨੇਜਮੈਂਟ ਨੂੰ 17 ਫਰਵਰੀ ਤੱਕ ਇਸ਼ਤਿਹਾਰ ਜਾਰੀ ਕਰਨ ਦਾ ਚਿਤਾਵਨੀ ਪੱਤਰ ਦਿੱਤਾਸੀ।ਪਰੰਤੂ ਕੋਈ ਵੀ ਸਮਝੌਤਾ ਜਾਂ ਇਸ਼ਤਿਹਾਰ ਜਾਰੀ ਨਹੀਂ ਕੀਤਾ। ਜਿਸ ਦੇ ਰੋਸ ਵਜੋਂ ਸਾਨੂੰ ਅੱਜ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਣਾ ਪਿਆ।
ਟੈਂਕੀ ਵਾਲੇ ਸਥਾਨ ਤੇ ਐਸ.ਪੀ. ਕੇਸਰ ਸਿੰਘ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੇ ਅਤੇ ਪਾਵਰਕਾਮ ਅਧਿਕਾਰੀਆਂ ਨੇ ਜੱਥੇਬੰਦੀ ਦੇ ਆਗੂਆਂ ਨੇ ਮੀਟਿੰਗ ਕਰਨ ਦੀ ਗੱਲਬਾਤ ਕਰਨ ਅਤੇ ਪਾਵਰਕਾਮ ਦੀ ਮੈਨੇਜਮੈਂਟ ਦੇ ਨਾਲ ਮੀਟਿੰਗ ਕਰਨ ਦਾ ਸੱਦਾ ਦਿੱਤਾ। ਜਿਸ ਮੀਟਿੰਗ ਵਿੱਚ ਡਾਇਰੈਕਟਰ ਪ੍ਰਬੰਧਕੀ ਸ੍ਰੀ ਆਰ.ਪੀ. ਪਾਂਡਵ, ਡਾਇਰੈਕਟਰ ਕਮਰਸ਼ੀਅਲ ਓ.ਪੀ. ਗਰਗ, ਡਿਪਟੀ ਸੈਕਟਰੀ ਬੀ.ਐਸ. ਗੁਰਮ ਅਤੇ ਪ੍ਰਸ਼ਾਸ਼ਨਿਕ ਅਧਿਕਾਰੀ ਵੱਲੋਂ ਮਾਨਯੋਗ ਐਸ.ਪੀ. ਕੇਸਰ ਸਿੰਘ ਅਤੇ ਜੱਥੇਬੰਦੀ ਵੱਲੋਂ ਬੇਰੁਜ਼ਗਾਰ ਲਾਈਨਮੈਨ ਯੂਨੀਅਨ (ਮਾਨ) ਪੰਜਾਬ ਦੇ ਸਰਪ੍ਰਸਤ ਅਤੇ ਇੰਟਕ ਸੂਬਾ ਪ੍ਰਧਾਨ ਮਾਨਯੋਗ ਸੁਖਦੇਵ ਸਿੰਘ ਰੋਪੜ, ਸੂਬਾ ਪ੍ਰੈਸ ਸਕੱਤਰ ਚੋਧਰੀ ਵਿਨੈ ਧਰਵਾਲ ਹੁਸ਼ਿਆਰਪੁਰ, ਜਨਰਲ ਸਕੱਤਰ ਮੇਵਾ ਸਿੰਘ ਮੀਮਸਾ, ਸੂਬਾ ਵਰਕਿੰਗ ਕਮੇਟੀ ਮੈਂਬਰ ਰਣਜੀਤ ਸਿੰਘ ਬੈਂਸ, ਗੁਰਮੀਤ ਕੋਟਲਾ, ਜਸਵਿੰਦਰ ਸਿੰਘ ਕਾਕਾ, ਗੁਰਪ੍ਰੀਤ ਸਿੰਘ ਢੀਂਗੀ, ਜੁਆਇੰਟ ਫੋਰਮ ਦੇ ਆਰ.ਟੀ.ਪੀ. ਦੇ ਮੈਂਬਰ ਕੰਵਲਜੀਤ ਸਿੰਘ ਮੌਜੂਦ ਸਨ। ਮੀਟਿੰਗ ਦੇ ਵਿੱਚ ਪਾਵਰਕਾਮ ਦੀ ਮੈਨੇਜਮੈਂਟ ਨੇ ਕਿਹਾ ਕਿ ਬੀ.ਓ.ਡੀਜ਼ ਵੱਲੋਂ 3500 ਸਹਾਇਕ ਲਾਇਨਮੈਨਾਂ ਦੀ ਮਨਜੂਰੀ ਲਿਖਤੀ ਰੂਪ ਵਿੱਚ ਮਿਲ ਚੁੱਕੀ ਹੈ। ਜਿਸ ਦੇ ਮੈਂਟਸ ਜੱਥੇਬੰਦੀ ਦੇ ਆਗੂ ਸਾਹਿਬਾਨ ਨੂੰ ਦਿਖਾਏ ਗਏ ਅਤੇ ਕਿਹਾ ਕਿ ਜਲਦੀ ਹੀ ਕੁੱਝ ਦਿਨਾਂ ਵਿੱਚ ਇਸ਼ਤਿਹਾਰ ਜਾਰੀ ਕਰ ਦਿੱਤਾ ਜਾਵੇਗਾ ਅਤੇ ਉਮਰ ਹੱਦ 42 ਸਾਲ ਕੀਤੀ ਗਈ ਹੈ। ਇਸ ਤੋਂ ਬਾਅਦ ਜੱਥੇਬੰਦੀ ਆਗੂਆਂ ਪਾਵਰਕਾਮ ਦੀ ਮੈਨੇਜਮੈਂਟ ਵੱਲੋਂ ਵਿਸ਼ਵਾਸ਼ ਦੇਣ ਉਪਰੰਤ ਬਾਅਦ ਵਿੱਚ ਜਿਸ ਟੈਂਕੀ ਦੇ ਉਪਰ ਸੂਬਾ ਪ੍ਰਧਾਨ ਬਲਕੌਰ ਸਿੰਘ ਮਾਨ ਅਤੇ ਸੂਬਾ ਵਰਕਿੰਗ ਕਮੇਟੀ ਮੈਂਬਰ ਹਿਤੇਸ਼ ਕੁਮਾਰ ਫਿਰੋਜਪੁਰ ਚੜੇ ਹੋਏ ਸਨ ਉਹ ਡਾਇਰੈਕਟਰ ਪ੍ਰਬੰਧਕੀ ਆਰ.ਪੀ. ਪਾਂਡਵ, ਡਿਪਟੀ ਸੈਕਟਰੀ ਬੀ.ਐਸ. ਗੁਰਮ ਅਤੇ ਪੁਲਿਸ ਪ੍ਰਸ਼ਾਸ਼ਨ ਦੇ ਅਧਿਕਾਰੀਆਂ ਦੀ ਮੌਜੂਦਗੀ ਦੇ ਵਿੱਚ ਮੰਗਾਂ ਮੰਨਣ ਤੋਂ ਬਾਅਦ ਟੈਂਕੀ ਤੋਂ ਥੱਲੇ ਉਤਾਰ ਲਿਆ ਗਿਆ। ਉਸ ਤੋਂ ਬਾਅਦ ਸੂਬਾ ਪ੍ਰਧਾਨ ਬਲਕੌਰ ਸਿੰਘ ਮਾਨ ਨੇ ਧਰਨੇ ਦੇ ਵਿੱਚ ਪਹੁੰਚੇ ਪੰਜਾਬ ਭਰ ਤੋਂ ਆਏ ਹੋਏ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਕੀਤਾ।
ਸੋ ਅਸੀਂ ਮੰਗ ਕਰਦੇ ਹਾਂ ਤੇ ਚੇਤਾਵਨੀ ਵੀ ਦਿੰਦੇ ਹਾਂ ਕਿ ਜੇਕਰ ਸਾਡਾ 3500 ਸਹਾਇਕ ਲਾਈਨਮੈਨਾਂ ਦਾ ਇਸ਼ਤਿਹਾਰ ਜਾਰੀ ਨਾ ਕੀਤਾ ਤਾਂ ਆਪਣੀ ਜਾਨ ਵੀ ਕੁਰਬਾਨ ਕਰ ਦਿਆਗੇ। ਜਿਸ ਦੀ ਜਿੰਮੇਵਾਰੀ ਪੰਜਾਬ ਸਰਕਾਰ ਅਤੇ ਪਾਵਰਕਾਮ ਦੀ ਮੈਨੇਜਮੈਂਟ ਦੀ ਹੋਵੇਗੀ।ਇੱਥੇ ਇਹ ਦੱਸਣ ਯੋਗ ਹੈ ਕਿ ਪ੍ਰਬੰਧਕੀ ਡਾਇਰੈਕਟਰ ਨੇ ਇਸ ਤੇ ਸਪਸ਼ਟੀ ਕਰਨ ਦੇਣ ਵਿੱਚ ਕੋਈ ਦਿਲਚਵੀ ਨਹੀਂ ਦਿਖਾਈ ਹੈ।
ਇਸ ਮੌਕੇ ਉਕਤ ਤੋਂ ਇਲਾਵਾ ਜਰਨੈਲ ਸਿੰਘ ਬੋੜਹਾਈ ਕਲਾਂ, ਸੰਜੀਵ ਭੰਵਰਾ, ਮੁਨੀਸ਼, ਰਜਨੀਸ਼ ਹੁਸ਼ਿਆਰਪੁਰ, ਪ੍ਰਦੀਪ ਬਠਿੰਡਾ, ਸ਼ਿਪੂ ਫਿਰੋਜਪੁਰੀਆ, ਰਾਜਵਿੰਦਰ ਲਵਲੀ, ਸੁਰਿੰਦਰ ਰੰਗੀਲਾ, ਮਨਜਿੰਦਰ ਸ਼ਰਮਾ, ਹਰਦੀਪ ਭੁਪਾਲ, ਜਤਿੰਦਰ ਕੌਂਸ਼ਲ, ਸ਼ਕੀਲ ਅਹਿਮਦ, ਅਮਰੀਕ ਫਾਜਿਲਕਾ, ਲਾਲੀ ਧੂਰੀ, ਕਰਮਜੀਤ ਮੁੱਲੇਵਾਲ ਆਦਿ ਹਾਜਰ ਸਨ।