ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ, 19 ਫਰਵਰੀ 2019 : ਸਥਾਨਕ ਪ੍ਰੇਮ ਨਗਰ ਵਿਖੇ ਇੱਕ ਵਿਅਕਤੀ ਦੀ ਸਵਾਈਨ ਫਲੂ ਨਾਲ ਸ਼ੱਕੀ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਮਿਸਤਰੀ ਕ੍ਰਿਸ਼ਨ ਕੁਮਾਰ ਪੱਪੂ ਦੇ ਪੱਤਰ ਮਹਿੰਦਰ ਕੁਮਾਰ ਨੇ ਦੱਸਿਆ ਕਿ ਉਸਦਾ ਪਿਤਾ ਪਿਛਲੇ 10 ਦਿਨਾਂ ਤੋਂ ਬਿਮਾਰ ਚੱਲ ਰਿਹਾ ਸੀ ਜਿਸਨੂੰ ਇਲਾਜ ਜਿਲ੍ਹੇ ਤੋਂ ਇਲਾਵਾ ਬਠਿੰਡਾ ਵਿਖੇ ਵੀ ਕਰਵਾਇਆ ਗਿਆ, ਜਿੱਥੋਂ ਇਸਨੂੰ ਸਵਾਈਨ ਫਲੂ ਹੋਣ ਬਾਰੇ ਜਾਣਕਾਰੀ ਮਿਲੀ।
ਉਨ੍ਹਾਂ ਦੱਸਿਆ ਕਿ ਬਠਿੰਡਾ ਤੋਂ ਫਰੀਦਕੋਟ ਵਿਖੇ ਰੈਫਰ ਕਰਕੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਫਰੀਦਕੋਟ ਵਿਖੇ ਇਸਦਾ ਇਲਾਜ ਚੱਲ ਰਿਹਾ ਸੀ ਕਿ ਇਸ ਦੌਰਾਨ ਉਸਦੀ ਮੌਤ ਹੋ ਗਈ ਇਸ ਸਬੰਧੀ ਸੀਨੀਅਰ ਮੈਡੀਕਲ ਅਫਸਰ ਡਾ.ਕੁਲਦੀਪ ਧੀਰ ਨੇ ਦੱਸਿਆ ਕਿ ਉਕਤ ਵਿਅਕਤੀ ਦੀ ਜਾਂਚ ਰਿਪੋਰਟ ਅੱਜ ਆ ਜਾਵੇਗੀ, ਜਿਸ ਤੋਂ ਬਾਅਦ ਹੀ ਇਸਨੂੰ ਸਵਾਈਨ ਫਲੂ ਹੋਣ ਬਾਰੇ ਪੁਸ਼ਟੀ ਹੋ ਸਕੇਗੀ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਹੈਲਥ ਵਰਕਰ ਨੂੰ ਮਾਸਕ ਦੇ ਕੇ ਭੇਜ ਦਿੱਤਾ ਗਿਆ ਹੈ ਅਤੇ ਉਨ੍ਹਾਂ ਦੀ ਨਿਗਰਾਨੀ ਹੇਠ ਹੀ ਮ੍ਰਿਤਕ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। ਜਾਣਕਾਰੀ ਅਨੁਸਾਰ ਅੱਜ ਸਵੇਰੇ ਸਥਾਨਕ ਸਿੱਖਾਂਵਾਲਾ ਰੋਡ 'ਤੇ ਸਥਿੱਤ ਸ਼ਮਸ਼ਾਨਘਾਟ ਵਿਖੇ ਸਿਹਤ ਵਿਭਾਗ ਦੇ ਕਰਮਚਾਰੀਆਂ ਦੀ ਨਿਗਰਾਨੀ ਹੇਠ ਮ੍ਰਿਤਕ ਵਿਅਕਤੀ ਦਾ ਅੰਤਿਮ ਸੰਸਕਾਰ ਕੀਤਾ ਗਿਆ।
ਮ੍ਰਿਤਕ ਮਿਸਤਰੀ ਕ੍ਰਿਸ਼ਨ ਕੁਮਾਰ ਪੱਪੂ