ਸਪੈਸ਼ਲ ਰਿਪੋਰਟਰ ਅੰਮ੍ਰਿਤ ਪਾਲ ਬਰਾੜ
ਰਾਮਾਂ ਮੰਡੀ 19 ਫਰਵਰੀ 2019 ਗੁਰੂ ਗੋਬਿੰਦ ਸਿੰਘ ਰਿਫਾਇਨਰੀ ਵੱਲੋਂ ਪਸ਼ੂ ਪਾਲਣ ਵਿਭਾਗ ਬਠਿੰਡਾ ਸਹਿਯੋਗ ਨਾਲ ਪਿੰਡ ਮਲਕਾਣਾ ਵਿਖੇ ਪਸ਼ੂ ਧਨ ਨਸਲ ਸਬੰਧੀ ਮਕਾਬਲੇ ਕਰਵਾਏ ਗਏ ਜਿਸ ਵਿੱਚ 156 ਪਸ਼ੂ ਪਾਲਕਾ ਨੇ 476 ਮੱਝਾ, ਗਊਆਂ ਅਤੇ ਬਕਰੀਆਂ ਮੁਕਾਬਲੇ ਲਈ ਲਿਆਦੀਆਂ।
ਡਾਂ:ਅਮਰੀਕ ਸਿੰਘ, ਡਿਪਟੀ ਡਰਾਇਕੈਂਟਰ ਪਸ਼ੂ ਪਾਲਣ ਵਿਭਾਗ ਬਠਿੰਡਾ ਨੇ ਇਸ ਮੌਕੇ ਤੇ ਜੇਤੂ ਪਸ਼ੂ ਪਾਲਕਾ ਨੂੰ ਇਨਾਮ ਵੰਡਣ ਸਮੇਂ ਸਬੋਧਨ ਕਰਦਿਆ ਕਿਹਾ ਕਿ ਚੰਗੇ ਨਸਲ ਦੇ ਦੁਧਾਰੂ ਪਸ਼ੂ ਪਾਲਣ ਨਾਲ ਉਹਨਾਂ ਦੀ ਆਮਦਨ ਦੁਗਣੀ ਹੋ ਸਕਦੀ ਹੈ। ਉਹਨਾ ਇਹ ਵੀ ਕਿਹਾ ਕਿ ਨਸਲਦਾਰ ਪਸ਼ੂ ਪਾਲਣ ਦੇ ਨਾਲ-ਨਾਲ ਪਸ਼ੂਆਂ ਦੀ ਸੰਭਾਲ, ਦੁੱਧ ਤੋਂ ਪਦਾਰਥ ਤਿਆਰ ਕਰਨ, ਕੁਆਲਟੀ ਵੱਲ ਵਿਸ਼ੇਸ਼ ਧਿਆਨ ਦੇਣ ਸਦਕਾ ਕਿਸਾਨਾਂ ਦੇ ਸਮਾਜਿਕ ਅਤੇ ਆਰਥਕ ਹਾਲਾਤ ਸੁਧਰ ਸਕਦੇ ਹਨ।
ਡਾਂ: ਅਮਰੀਕ ਸਿੰਘ ਨੇ ਪੁਸ਼ੂ ਪਾਲਣ ਵਿਭਾਗ ਵੱਲੋਂ ਚਲਾਈਆ ਜਾ ਰਹੀਆਂ ਸਰਕਾਰੀ ਸਹੂਲਤਾਂ ਵਾਰੇ ਵਿਸ਼ਤਾਰ ਪਰੂਵਕ ਦੱਸਿਆ ਅਤੇ ਇਹਨਾਂ ਸਕੀਮਾਂ ਤੋਂ ਪਸ਼ੂ ਪਾਲਕਾਂ ਲਾਭ ਲੈਣ ਲਈ ਪ੍ਰੇਰਤ ਕੀਤਾ। ਉਹਨਾਂ ਦੱਸਿਆਂ ਕਿ ਛੋਟੇ ਪਸ਼ੂ ਪਾਲਕਾਂ ਨੂੰ ਬੀਟਲ ਨਸ਼ਲ ਦੀਆਂ ਬਕਰੀਆਂ ਪਾਲਣ ਲਈ ਵੱਡੀ ਪੱਧਰ ਤੇ ਵਿਭਾਗ ਵੱਲੋਂ ਉਤਸ਼ਹਾਤ ਕੀਤਾ ਜਾ ਰਿਹਾ ਅਤੇ ਬੱਕਰੀ ਪਾਲਣ ਧੰਦਾਂ ਇੱਕ ਲਾਭਾਕਰੀ ਧੰਦਾ ਹੈ।
ਉਹਨਾਂ ਪਸ਼ੂ ਪਾਲਕਾ ਨੂੰ ਮੱਝਾਂ ਅਤੇ ਗਾਵਾਂ ਦੇ ਗਰਭਦਾਨ ਦੇ ਟੀਕੇ ਸਿਰਫ਼ ਸਰਕਾਰੀ ਹਸਪਾਤਲਾਂ ਵਿੱਚੋਂ ਭਰਵਾਉਣ ਲਈ ਵੀ ਕਿਹਾ ਤਾਂ ਜੋ ਨਸਲ ਸੁਧਾਰ ਦਾ ਕੰਮ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਹੋ ਸਕੇ। ਉਹਨਾਂ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਵੱਲੋਂ ਅਜਿਹੇ ਪਸ਼ੂ ਧਨ ਨਸਲ ਸੁਧਾਰ ਮੇਲੇ ਲਗਾਉਣ ਅਤੇ ਲਗਾਤਾਰ ਪਿੰਡਾਂ ਵਿੱਚ ਪਸ਼ੂ ਸਿਹਤ ਸੰਭਾਲ ਸੇਵਾਵਾਂ ਦੇਣ ਲਈ ਸਲਾਘਾ ਕੀਤੀ।ਪਸ਼ੂਆਂ ਦੇ ਮਕੁਬਾਲੇ ਵਿੱਚ ਡਾਕਟਰ ਸੰਜੀਵ ਮੋਰੀਆਂ ਅਤੇ ਡਾਂ:ਰਨਵੀਰ ਪ੍ਰਸਾਦ ਸੀਨੀਅਰ ਵੈਟਨਿਰੀ ਅਧਿਕਾਰੀਆਂ ਨੇ ਜੇਤੂ ਪਸ਼ੂਆਂ ਦੀ ਚੋਣ ਕੀਤੀ ਅਤੇ ਪਸ਼ੂ ਪਾਲਕਾ ਨੂੰ ਨਸ਼ਲਾਂ ਸਬੰਧੀ ਵੀ ਜਾਣਕਾਰੀ ਦਿੱਤੀ।
ਸ੍ਰੀ ਵਿਸ਼ਵ ਮੋਹਨ ਪ੍ਰਸਾਦ ਏ.ਜੀ. ਐਮ ਅਤੇ ਸ੍ਰੀ ਵਾਹਿਗੁਰੂ ਪਾਲ ਸਿੰਘ ਪੀ. ਆਰ.ਓ ਅਤੇ ਡਾਂ: ਅਵਤਾਰ ਸਿੰਘ ਮਹਾਲ ਵੈਟਨਰੀ ਆਫੀਸਰ ਗੁਰੂ ਗੋਬਿੰਦ ਰਿਫਾਇਨਰੀ ਨੇ ਦੱਸਿਆ ਕਿ ਰਿਫਾਇਨਰੀ ਦਾ ਮੁੱਖ ਫੋਕਸ ਘਰ-ਘਰ ਤੱਕ ਪਸ਼ੂ ਸਹੂਲਤਾਂ ਪ੍ਰਧਾਨ ਕਰਨਾ ਹੈ। ਡਾਂ: ਮਹਾਲ ਨੇ ਕਿਹਾ ਕਿ ਪਸ਼ੂ ਪਾਲਣ ਦਾ ਧੰਦਾ ਗਰੁਪ ਫਾਰਮਿੰਗ ਅਤੇ ਸੈਲਫ ਹੈਲਫ ਗੁੱਰਪਾਂ ਰਾਹੀਂ ਅਪਨਾਉਣ ਦੀ ਲੋੜ ਹੈ ਤਾਂ ਜੋ ਵਧੇਰੇ ਕਿਸਾਨ ਪਰਿਵਾਰ ਇਸ ਨਾਲ ਜੁੜ ਸਕਣ ਅਤੇ ਸਾਂਝੇ ਤੌਰ ਆਮਦਨ ਦੇ ਵਧੇਰੇ ਸਰੌਤ ਪੈਂਦਾ ਕਰ ਸਕਣ। ਉਹਨਾਂ ਦੱਸਿਆ ਕਿ ਇਸ ਮਕਸਦ ਲਈ ਰਿਫਾਇਨਰੀ ਵੱਲੋਂ ਉਹ ਖੁਦ ਅਤੇ ਡਾਂ:ਜਗਦੀਪ ਸਿੰਘ ਲਗਾਤਾਰ ਪਿੰਡਾਂ ਵਿੱਚ ਦੌਰਾਂ ਕਰਦੇ ਹਨ ਅਤੇ ਘਰ-ਘਰ ਜਾਂ ਕੇ ਛੋਟੇ ਮੱਦ ਵਰਗ ਅਤੇ ਹੋਰ ਲੋੜਬੰਦ ਪਸ਼ੂ ਪਾਲਕ ਪਰਿਵਾਰਾਂ ਨੂੰ ਲੌੜੀਂਦੀ ਡਾਕਟਰੀ ਸਹਾਇਤਾ ਦੇ ਰਹੇ ਹਨ। ਅਤੇ ਇਸ ਤੋਂ ਇਲਾਵਾਂ ਪਸ਼ੂ ਪਾਲਕਾਂ ਨੂੰ ਨਸ਼ਲ ਸੁਧਾਰ ਪ੍ਰਤੀ ਵੀ ਜਾਗਰੂਕਤਾਂ ਲਿਆਉਣ ਦੇ ਨਾਲ-ਨਾਲ ਪਸ਼ੂ ਦੀ ਸਹਿਤ ਸੰਭਾਲ ਅਤੇ ਰੱਖ-ਰਖਾਵ ਵਾਰੇ ਜਾਣਕਾਰੀ ਦਿੰਦੇ ਹਨ। ਇਸ ਤੋਂ ਇਲਾਵਾ ਰਿਫਾਇਨਰੀ ਦੀ ਸੀ.ਐਸ.ਆਰ ਟੀਮ ਵੱਲੋਂ ਪਿੰਡ ਪੱਧਰ ਤੇ ਅਜਿਹੇ ਨਸ਼ਲ ਸੁਧਾਰ ਪ੍ਰਤੀ ਜਾਗਰੂਕਤਾਂ ਅਤੇ ਉਤਸ਼ਾਹਤ ਕਰਨ ਲਈ ਮੁਕਬਲਾ ਮੇਲੇ ਕਰਵਾਏ ਜਾ ਰਹੇ ਹਨ।
ਅੱਜ ਦੇ ਮੁਕਾਬਲੇ ਵਿੱਚ ਮੋਹਰਾਂ ਨਸ਼ਲ ਦੀਆਂ ਮੱਝਾਂ ਵਿੱਚ ਗੁਰਦਿੱਤ ਸਿੰਘ ਦੀ ਮੱਝ ਪਹਿਲੇ, ਰਾਜਿੰਦਰ ਸਿੰਘ ਦੀ ਮੱਝ ਦੂਜੇ , ਮੋਦਨ ਸਿੰਘ ਦੀ ਮੱਝ ਤੀਸਰੇ ਨੰਬਰ ਤੇ ਰਹੀਆਂ। ਝੋਟੀਆਂ ਦੇ ਮੁਕਾਬਲੇ ਵਿੱਚ ਅਮਨਦੀਪ ਸਿੰਘ ਪਹਿਲੇ, ਰਾਜਿੰਦਰ ਸਿੰਘ ਦੂਸਰੇ ਅਤੇ ਤਰਸੇਮ ਸਿੰਘ ਦੀ ਝੋਟੀ ਤੀਸਰੇ ਨੰਬਰ ਤੇ ਆਈਆਂ ਕੱਟੀਆਂ ਦੇ ਮੁਕਾਬਲੇ ਸੁਖਪਾਲ ਸਿੰਘ ਦੇ ਪਹਿਲੇ ਤਰਸੇਮ ਸਿੰਘ ਦੂਸਰੇ ਅਤੇ ਗਰੁਦਿੱਤ ਸਿੰਘ ਦੀ ਕੱਟੀ ਤੀਸਰੇ ਨੰਬਰ ਤੇ ਰਹੀਆਂ ਇਸੇ ਤਰਾਂ ਨੀਲੀ ਰਾਵੀ ਮੱਝਾਂ ਦੀ ਨਸਲ ਵਿੱਚ ਹਰਦੇਵ ਸਿੰਘ ਪਹਿਲੇ ਨਿੱਛਤਰ ਸਿੰਘ ਦੂਜੇ ਅਤੇ ਨਿੱਛਤਰ ਦੀ ਮੱਝ ਤੀਸਰੇ, ਝੋਟੀਆਂ ਦੇ ਮੁਕਾਬਲੇ ਵਿੱਚ ਜਗਤਾਰ ਸਿੰਘ ਪਹਿਲੇ ਸੁਖਜੀਤ ਸਿੰਘ ਦੂਜੇ ਅਤੇ ਹਰਦੇਵ ਸਿੰਘ ਦੀ ਝੋਟੀ ਤੀਸਰੇ ਨੰਬਰ ਤੇ,ਕੱਟੀਆਂ ਦੇ ਮੁਕਾਬਲੇ ਵਿੱਚ ਗਰਦੀਪ ਸਿੰਘ ਪਹਿਲੇ ਆਕਾਸ ਦੀਪ ਸਿੰਘ ਦੀ ਦੂਜੇ ਅਤੇ ਰਣਜੀਤ ਸਿੰਘ ਦੀ ਕੱਟੀ ਤੀਸਰੇ ਨੰਬਰ ਤੇ ਰਹੀ।
ਵਿਲਾਇਤੀ ਗਊਆਂ ਦੇ ਮੁਕਾਬਲੇ ਵਿੱਚ ਹਰਦੀਵ ਸਿੰਘ ਪਹਿਲੇ ਅਮਨਦੀਪ ਸਿੰਘ ਦੂਸਰੇ ਅਤੇ ਅਮਨਦੀਪ ਸਿੰਘ ਦੀ ਗਾਂ ਤੀਸਰੇ ਨੰਬਰ ਤੇ ਆਈ। ਵੈਹਡਾਂ ਦੇ ਮਕੁਬਾਲੇ ਵਿੱਚ ਰਣਜੀਤ ਸਿੰਘ ਪਹਿਲੇ ਗੁਰਦੀਪ ਸਿੰਘ ਦੂਸਰੇ ਅਤੇ ਅਮਨਦੀਪ ਸਿੰਘ ਦੀ ਵੈਹੜ ਤੀਸਰੇ ਨੰਬਰ ਤੇ ਰਹੀ ਵੱਛੀਆਂ ਦੇ ਮੁਕਾਬਲੇ ਵਿੱਚ ਅੰਗਰੇਜ ਸਿੰਘ ਪਹਿਲੇ ਗਗਨਦੀਪ ਸਿੰਘ ਦੂਸਰੇ ਅਤੇ ਕੁਲਦੀਪ ਸਿੰਘ ਦੀ ਵੱਛੀ ਤੀਸਰੇ ਨੰਬਰ ਤੇ ਰਹੀ। ਦੇਸੀਂ ਗਊਆਂ ਵਿੱਚ ਜਗਤਾਰ ਸਿੰਘ ਪਹਿਲੇ ਮਨਸਾ ਦਾਸ ਦੂਸਰੇ ਅਤੇ ਕ੍ਰਿਸ਼ਨ ਰਾਮ ਦੀ ਗਊ ਤੀਸਰੇ ਨੰਬਰ ਵੈਹੜਾਂ ਦੇ ਮਕੁਬਾਲੇ ਵਿੱਚ ਤਰਸੇਮ ਸਿੰਘ ਪਹਿਲੇ ਮਦਨ ਸਿੰਘ ਦੂਸਰੇ ਅਤੇ ਕੁਲਦੀਪ ਸਿੰਘ ਦੀ ਵੈਹੜ ਤੀਸਰੇ ਨੰਬਰ ਤੇ ਰਹੀਂ ਅਤੇ ਵੱਛੀਆਂ ਦੇ ਮੁਕਾਬਲੇ ਵਿੱਚ ਗੁਰਮੀਤ ਸਿੰਘ ਪਹਿਲੇ ਸੰਤੋਖ ਸਿੰਘ ਦੂਜੇ ਅਤੇ ਕ੍ਰਿਸ਼ਨ ਰਾਮ ਦੀ ਵੱਛੀ ਤੀਸਰੇ ਨੰਬਰ ਤੇ ਆਈਆਂ।
ਦੇਸੀ ਬੱਕਰੀਆਂ ਦੇ ਮੁਕਾਬਲੇ ਵਿੱਚ ਜਸਵਿੰਦਰ ਸਿੰਘ ਪਹਿਲੇ ਮਨਪ੍ਰੀਤ ਸਿੰਘ ਦੂਜੇ ਅਤੇ ਮੱਗਰ ਸਿੰਘ ਦੀ ਬੱਕਰੀ ਤੀਸਰੇ ਨੰਬਰ ਤੇ ਆਈਆਂ । ਮਨਦੀਪ ਸਿੰਘ, ਹਰਪ੍ਰੀਤ ਸਿੰਘ, ਅਦਿਤਿਆਂ ਮੇਹਨ ਅਤੇ ਦਰਸ਼ਨ ਸਿੰਘ ਦੀ ਟੀਮ ਵੱਲੋਂ ਮੁਕਾਬਲੇ ਵਿੱਚ ਜੇਤੂ 39 ਪਸ਼ੂ ਪਾਲਕਾਂ ਨੂੰ ਪਸ਼ੂ ਖੁਰਾਕ ਦੇ ਰੂਪ ਵਿੱਚ ਇਨਾਮ ਵੰਡਵਾਏ ਗਏ। ਉਹਨਾਂ ਦੱਸਿਆ ਕਿ ਫਰਵਰੀ ਮਹੀਨੇ ਵਿੱਚ ਪੰਜਾਬ ਅਤੇ ਹਰਿਆਣਾ ਦੇ ਪਿੰਡਾਂ ਵਿੱਚ ਪਸ਼ੂ ਪਾਲਕਾਂ ਨੂੰ ਨਸ਼ਲ ਸੁਧਾਰ ਪ੍ਰਤੀ ਉਤਸ਼ਹਾਤ ਕਰਨ ਲਈ ਅਜਿਹੇ ਛੇਂ ਮੇਲੇ ਲਗਾਏ ਜਾ ਰਹੇ ਹਨ।