ਫਰੀਦਕੋਟ, 20 ਫਰਵਰੀ 2019: ਸਿਹਤ ਵਿਭਾਗ ਫਰੀਦਕੋਟ ਅਤੇ ਹੈਲਥ ਫਾਰ ਆਲ ਸੋਸਾਇਟੀ ਵਲੋਂ ਜੈਤੋ ਵਿਖੇ ਸਵ ਸ਼੍ਰੀ ਸਤੀਸ਼ ਕੁਮਾਰ ਗੋਇਲ ਅਤੇ ਸਵ ਸ਼੍ਰੀਮਤੀ ਲਲਿਤਾ ਗੋਇਲ ਜੀ ਦੀ ਨਿੱਘੀ ਯਾਦ ਨੂੰ ਸਮਰਪਿਤ ਤੀਸਰਾ ਮੁਫਤ ਮੈਡੀਕਲ ਚੈੱਕਅਪ ਕੈਂਪ ਦਾ ਆਯੋਜਨ ਕੀਤਾ ਗਿਆ। ਕੈਂਪ ਦੀ ਸ਼ੁਰੂਆਤ ਉਨ੍ਹਾਂ ਦੇ ਸਪੁੱਤਰ ਸ਼੍ਰੀ ਅਰਪਿਤ ਗੋਇਲ ਅਤੇ ਅਰਜਿਤ ਗੋਇਲ ਵਲੋਂ ਸ਼ਰਧਾਂਜਲੀ ਭੇਟ ਕਰਨ ਉਪੰਰਤ ਕੀਤੀ ਗਈ ਇਸ ਤੋਂ ਬਾਅਦ ਕੈਂਪ ਵਿਚ ਸ਼ਾਮਲ ਹੋਣ ਪਹੁੰਚੇ ਹੈਲਥ ਫਾਰ ਆਲ ਸੋਸਾਇਟੀ ਦੇ ਪ੍ਰਧਾਨ ਡਾਕਟਰ ਵਿਸ਼ਵਦੀਪ ਗੋਇਲ ਨੇ ਵੀ ਆਪਣੇ ਸੰਬੋਧਨ ਵਿੱਚ ਸਵ ਸਤੀਸ਼ ਗੋਇਲ ਅਤੇ ਸ਼੍ਰੀ ਮਤੀ ਲਲਿਤਾ ਗੋਇਲ ਨੂੰ ਸ਼ਰਧਾਂਜਲੀ ਅਰਪਿਤ ਕੀਤੀ ਅਤੇ ਕਿਹਾ ਕਿ ਜੈਤੋ ਇਲਾਕਾ ਵਾਸੀਆਂ ਲਈ ਬਹੁਤ ਖੁਸ਼ੀ ਵਾਲੀ ਗੱਲ ਹੈ ਕਿ ਗੋਇਲ ਪਰਿਵਾਰ ਹਰ ਸਾਲ ਆਪਣੇ ਬਜੁਰਗਾਂ ਦੀ ਯਾਦ 'ਚ ਇਸ ਤਰ੍ਹਾਂ ਦਾ ਉਪਰਾਲਾ ਕਰ ਰਹੇ ਹਨ ਉਨ੍ਹਾਂ ਅਰਪਿਤ ਗੋਇਲ ਅਤੇ ਅਰਜਿਤ ਗੋਇਲ ਨੂੰ ਸੱਚਾ ਸ਼ਰਵਨ ਪੁੱਤਰ ਦੱਸਿਆ। ਉਨ੍ਹਾਂ ਕਿਹਾ ਅਰਪਿਤ ਅਤੇ ਅਰਜਿਤ ਜੀ ਬਠਿੰਡਾ ਵਿਚ ਆਪਣਾ ਕਾਰੋਬਾਰ ਚਲਾ ਰਹੇ ਹਨ ਪਰ ਇਸ ਦੇ ਬਾਵਜੂਦ ਵੀ ਉਹ ਆਪਣੀ ਮਿੱਟੀ ਨਾਲ ਜੁੜੇ ਹੋਏ ਹਨ ਅਤੇ ਸਥਾਨਕ ਲੋਕਾਂ ਲਈ ਬਹੁਤ ਕੁੱਝ ਕਰ ਰਹੇ ਹਨ ਅਤੇ ਕਰਨਾ ਚਾਹੁੰਦੇ ਹਨ। ਇਸ ਤੋਂ ਬਾਅਦ ਡਾਕਟਰ ਚੰਦਰ ਸ਼ੇਖਰ ਕੱਕੜ ਸੀਨੀਅਰ ਮੈਡੀਕਲ ਅਫਸਰ ਫਰੀਦਕੋਟ ਨੇ ਆਪਣੇ ਸੰਬੋਧਨ ਦੌਰਾਨ ਗੋਇਲ ਪਰਿਵਾਰ ਨੂੰ ਮੈਡੀਕਲ ਕੈਂਪ ਆਯੋਜਿਤ ਕਰਨ ਲਈ ਵਧਾਈ ਦਿੱਤੀ। ਇਸ ਮੌਕੇ ਪਰਿਵਾਰ ਵਲੋ ਭੰਡਾਰਾ ਵੀ ਲਗਾਇਆ ਗਿਆ ਅਤੇ ਬਜੁਰਗਾਂ ਦੀ ਯਾਦ'ਚ ਵੱਖ ਵੱਖ ਤਰ੍ਹਾਂ ਦੇ ਬੂਟੇ ਲਗਾਏ ਗਏ। ਇਸ ਕੈਂਪ ਵਿੱਚ ਅੱਖਾਂ ਦੇ ਮਾਹਿਰ ਡਾਕਟਰ ਮਨਪ੍ਰੀਤ ਕੌਰ ਨੇ ਮਰੀਜਾਂ ਨੂੰ ਚੈੱਕ ਕੀਤਾ ਅਤੇ ਦਵਾਈ ਦਿੱਤੀ ਅਤੇ ਜਿੰਨ੍ਹਾਂ ਮਰੀਜ਼ਾਂ ਦੇ ਅੱਖਾਂ ਵਿੱਚ ਲੈਂਜ ਪੈਣੇ ਸਨ ਉਨ੍ਹਾਂ ਦੇ ਫ੍ਰੀ ਵਿਚ ਲੈਂਜ ਪਾਉਣ ਲਈ ਫਰੀਦਕੋਟ ਬੁਲਾਇਆ।ਗੋਇਲ ਪਰਿਵਾਰ ਵਲੋਂ ਕੈਂਪ ਵਿਚ ਪਹੁੰਚੇ ਡਾਕਟਰ ਸਾਹਿਬ ਦਾ ਧੰਨਵਾਦ ਕੀਤਾ ਗਿਆ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਗੋਇਲ ਪਰਿਵਾਰ ਵਲੋਂ ਹੈਲਥ ਫਾਰ ਆਲ ਸੋਸਾਇਟੀ ਨੂੰ 5100 ਰੁਪਏ ਦਾ ਸਹਿਯੋਗ ਵੀ ਕੀਤਾ ਗਿਆ। ਇਸ ਕੈਂਪ ਵਿੱਚ 300 ਤੋਂ ਵੱਧ ਮਰੀਜ਼ਾਂ ਦੀ ਜਾਂਚ ਕੀਤੀ ਗਈ ਅਤੇ ਫ੍ਰੀ ਵਿਚ ਦਵਾਈਆਂ ਦਿੱਤੀਆਂ ਗਈਆਂ। ਇਸ ਮੌਕੇ ਵਿਸ਼ੇਸ਼ ਤੌਰ ਹੈਲਥ ਫਾਰ ਆਲ ਸੋਸਾਇਟੀ ਫਰੀਦਕੋਟ ਵਲੋਂ ਡਾਕਟਰ ਗੁਰਲੀਨ ਕੌਰ ਆਯੂਰਵੈਦਿਕ ਡਾਕਟਰ, ਸੁਰਿੰਦਰ ਬਜਾਜ, ਬਲਦੇਵ ਰਾਜ ਗਰੋਵਰ, ਕਸ਼ਮੀਰ ਸਿੰਘ, ਕੁਲਦੀਪ ਸਿੰਘ, ਭੁੱਲਰ ਸਾਹਿਬ, ਸੰਨੀ ਸਿੰਘ, ਨਰੇਸ਼ ਮਿੱਤਲ, ਵਿਜੇ ਸੂਰੀ, ਵਿਜੇ ਫਾਰਮਾਸਿਸਟ ਜੈਤੋ ਨੇ ਕੈਪ ਵਿਚ ਆਪਣੀ ਹਾਜ਼ਰੀ ਲਗਵਾਈ।