ਫਰੀਦਕੋਟ 20 ਫ਼ਰਵਰੀ: ਫਰਿਦਕੋਟ ਨਗਰ ਕੌਂਸਲ ਦਾ ਨਵਾਂ ਪ੍ਰਧਾਨ ਅਮਰ ਕੁਮਾਰ ਬੀਨੂ ਨੂੰ ਬਣਾਇਆ ਗਿਆ । ਇਸਦੀ ਵਧਾਈ ਅੱਜ ਸ਼ਹਿਰਵਾਸੀਆ ਵਲੋਂ ਨਵੇਂ ਪ੍ਰਧਾਨ ਨੂੰ ਦਿਤੀ ਗਈ। ਜ਼ਿਕਰਯੋਗ ਹੈ ਕੇ ਪਹਿਲਾ ਇਹ ਪ੍ਰਧਾਨਗੀ ਉਮਾ ਗਰੋਵਰ ਕੋਲ ਸੀ। ਅਮਰ ਕੁਮਾਰ ਬੀਨੂੰ ਨੇ ਫਰੀਦਕੋਟ ਸ਼ਹਿਰ ਦੇ ਵਿਕਾਸ ਲਈ ਹਰ ਸੰਭਵ ਕੋਸ਼ਿਸ਼ ਦਾ ਵਿਸ਼ਵਾਸ ਦਿਵਾਇਆ। ਇਸ ਮੌਕੇ ਤੇ ਜਤਿੰਦਰ ਐਮ ਸੀ, ਮੋਨੂੰ,ਪ੍ਰਸ਼ਾਂਤ, ਸੋਨੂੰ, ਅਤੇ ਢੁੱਲ ਨੇ ਅਮਰ ਕੁਮਾਰ ਬੀਨੂ ਨੂੰ ਨਗਰ ਕੌਸਲ ਦਾ ਪ੍ਰਧਾਨ ਬਣਨ ਤੇ ਵਧਾਈ ਦਿੱਤੀ ਤੇ ਸ਼ਹਿਰ ਨਿਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਅਮਰ ਕੁਮਾਰ ਬੀਨੂ ਸ਼ਹਿਰ ਦੇ ਵਿਕਾਸ ਲਈ ਦਿਨ ਰਾਤ ਮੇਹਨਤ ਕਰਨਗੇ। ਉਨ੍ਹਾਂ ਇਸ ਮੌਕੇ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਦਾ ਵੀ ਧੰਨਵਾਦ ਕੀਤਾ।