ਬਲਾਚੌਰ,20 ਫਰਵਰੀ, 2019: ਗੁਰੂ ਨਾਨਕ ਮਿਸ਼ਨ ਚੈਰੀਟੇਬਲ ਹਸਪਤਾਲ ਕੁੱਕੜਮਾਜਰਾ ਵੱਲੋਂ 550 ਮੁਫਤ ਮੈਡੀਕਲ ਕੈਂਪਾਂ ਦੀ ਚਲਾਈ ਲੜੀ ਤਹਿਤ ਬਲਾਕ ਸੜੋਆ ਦੇ ਪਿੰਡ ਹਿਆਤਪੁਰ ਜੱਟਾਂ ਵਿਖੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਅਤੇ ਪ੍ਰਵਾਸੀ ਭਾਰਤੀ ਜਗਤਾਰ ਸਿੰਘ ਦੁਬਈ ਦੇ ਸਹਿਯੋਗ ਨਾਲ ਮੁਫਤ ਮੈਡੀਕਲ ਕੈਂਪ ਲਗਾਇਆ ਗਿਆ।ਕੈਂਪ ਦੀ ਆਰੰਭਤਾ ਪ੍ਰਵਾਸੀ ਭਾਰਤੀ ਜਗਤਾਰ ਸਿੰਘ ਦੁਬਈ ਅਤੇ ਪਿੰਡ ਦੀਆਂ ਮੋਹਤਵਾਰ ਸ਼ਖਸ਼ੀਅਤਾਂ ਨੇ ਕਰਵਾਈ।ਕੈਂਪ ਮੌਕੇ ਪੁੱਜੇ ਗੁਰੁ ਨਾਨਕ ਮਿਸ਼ਨ ਹਸਪਤਾਲ ਦੇ ਮੁੱਖ ਪ੍ਰਬੰਧਕ ਸ ਰਘਬੀਰ ਸਿੰਘ ਨੇ ਕੈਂਪ 'ਚ ਆਏ ਮਰੀਜ਼ਾਂ ਨੂੰ ਜਿੱਥੇ ਹਸਪਤਾਲ ਵਿੱਚ ਘੱਟ ਖਰਚ ਤੇ ਮਹੁੱਈਆ ਸਿਹਤ ਸਹੂਲਤਾਂ ਦੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਉੱਥੇ ਦੱਸਿਆ ਕਿ ਬੀਬੀ ਸੁਸ਼ੀਲ ਕੌਰ ਦੀ ਅਗਵਾਈ ਹੇਠ ਚੱਲ ਰਹੇ ਗੁਰੁ ਨਾਨਕ ਮਿਸ਼ਨ ਇੰਟਰਨੈਸ਼ਨਲ ਚੈਰੀਟੇਬਲ ਟਰੱਸਟ ਨਵਾਂਗਰਾਂ ਕੁੱਲਪੁਰ ਵੱਲੋਂ ਇਸ ਇਲਾਕੇ ਦੇ ੧੧੦ ਪਿੰਡਾਂ ਵਿੱਚ ਹਰ ਪਿੰਡ ਵਿੱਚ ੫-੫ ਕੈਂਪ ਲਗਾ ਕੇ ਲੋਕਾਂ ਦਾ ਮੁਫਤ ਚੈਕਅੱਪ ਕੀਤਾ ਜਾਵੇਗਾ।ਅਤੇ ਮੁਫਤ ਦਵਾਈਆਂ ਖੁਨ ਦੇ ਟੈਸਟ ਵੀ ਕੀਤੇ ਜਾਣਗੇ । ਸ ਰਘਬੀਰ ਸਿੰਘ ਨੇ ਦੱਸਿਆ ਕਿ ਹਸਪਤਾਲ ਵਿੱਚ ਹਫਤੇ ਦੇ 7 ਦਿਨ ਬੱਚਿਆਂ ਦੇ ਮਾਹਿਰ, ਮੈਡੀਸਨ ਮਾਹਿਰ, ਗਾਇਨੀ, ਦੰਦ, ਅਤੇ ਅੱਖਾਂ ਦੇ ਮਾਹਿਰ ਡਾਕਟਰਾਂ ਦੁਆਰਾ ਚੈਕਅੱਪ ਅਤੇ ਡਾਇਲਸੈਸ ਸੈਂਟਰ ਸਮੇਤ 24 ਘੰਟੇ ਐਮਰਜੈਸੀ ਸੇਵਾਵਾਂ ਮਹੁੱਈਆ ਹਨ। ਇਨਾਂ੍ਹ ਸੇਵਾਵਾਂ ਦਾ ਵੱਧ ਤੋਂ ਵੱਧ ਲਾਭ ਲੈਣਾ ਚਾਹੀਦਾ ਹੈ।ਇਸ ਮੌਕੇ ਜਗਤਾਰ ਸਿੰਘ ਦੁਬਈ ਅਤੇ ਸਰਪੰਚ ਰਘਬੀਰ ਸਿੰਘ ਨੇ ਹਸਪਤਾਲ ਦੇ ਪ੍ਰਬੰਧਕੀ ਮੈਂਬਰਾਂ ਅਤੇ ਆਏ ਡਾਕਟਰੀ ਸਟਾਫ ਨੂੰ ਜੀ ਆਇਆਂ ਆਖਦਿਆਂ ਕਿਹਾ ਕਿ ਸਾਡੇ ਪਿੰਡ ਦੇ ਲੋਕਾਂ ਦਾ ਘਰਾਂ ਵਿੱਚ ਆ ਕੇ ਚੈਕਅੱਪ ਅਤੇ ਮੁਫਤ ਦਵਾਈਆਂ ਦੇਣ ਤੇ ਅਸੀਂ ਸਮੂਹ ਟਰੱਸਟ ਮੈਂਬਰਾਂ ਦੇ ਧੰਨਵਾਦੀ ਹਾਂ।ਕੈਂਪ ਮੌਕੇ ਡਾ ਗੁਰਦੀਪ ਸੈਲੋਪਾਲ (ਮੈਡੀਸਨ), ਡਾ ਗੁਰਿੰਦਰ (ਦੰਦ ਰੋਗਾਂ ਦੇ ਮਾਹਿਰ), ਡਾ ਸੱਤਿਆਪ੍ਰਕਾਸ਼ ਅੱਖਾਂ ਦੇ ਮਾਹਿਰ ਡਾਕਟਰਾਂ ਦੀ ਟੀਮ ਨੇ 163 ਮਰੀਜ਼ਾਂ ਦਾ ਚੈਕਅੱਪ ਕੀਤਾ। ਕੈਂਪ ਵਿੱਚ ਆਏ ਮਰੀਜ਼ਾਂ ਦੇ ਸ਼ੂਗਰ ਟੈਸਟ ਤੋਂ ਇਲਾਵਾ ਦਵਾਈਆਂ ਵੀ ਮੁਫਤ ਦਿੱਤੀਆ ਗਈਆਂ। ਇਸ ਮੌਕੇ ਹੋਰਨਾਂ ਤੋਂ ਇਲਾਵਾ ਚੂਹੜ ਸਿੰਘ ਪ੍ਰਧਾਨ ਬੇਗਮਪੁਰ ਸੁਸਾਇਟੀ,ਕਰਨੈਲ ਸਿੰਘ ਪ੍ਰਧਾਨ ਰਵੀਦਾਸ ਸਭਾ,ਅਵਤਾਰ ਸਿਮਘ ਦੂੜਕਾ, ਗਿਆਨ ਚੰਦ ਭੱਟੀ, ਮਨਜੀਤ ਕੌਰ, ਜਸਪਾਲ ਕੌਰ ਪੰਚ, ਹਰਬੰਸ ਸਿੰਘ ਹੈਡ੍ਹ ਗ੍ਰੰਥੀ, ਪਾਲ ਸਿੰਘ ਦੂੜਕਾ,ਸੁਰਿੰਦਰ ਪਾਲ ਭੱਟੀ, ਅਮਰਜੀਤ ਪੰਚ, ਬਲਵੀਰ ਸਿੰਘ ਗੰਗੜ ਤੋਂ ਇਲਾਵਾ ਹਸਪਤਾਲ ਸਟਾਫ 'ਚ ਸੰਜੇ ਜੋਸ਼ੀ, ਅਮਨਦੀਪ, ਗੁਰਪ੍ਰੀਤ ਕੌਰ,ਸਮੇਤ ਹਿਆਤਪੁਰ ਜੱਟਾਂ ਪਿੰਡ ਦੀਆਂ ਮੋਹਤਵਾਰ ਸ਼ਖਸ਼ੀਅਤਾਂ ਹਾਜ਼ਰ ਸਨ।