ਚੰਡੀਗੜ੍ਹ, 21 ਫਰਵਰੀ 2019 - ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੌਰਾਨ ਅੱਜ ਵੀਰਵਾਰ ਨੂੰ ਸ਼੍ਰੋਮਣੀ ਅਕਾਲੀ ਵੱਲੋਂ ਦਲਿਤ ਭਾਈਚਾਰੇ ਨੂੰ ਦਿੱਤੀ ਜਾਂਦੀ ਬਿਜਲੀ ਦੀਆਂ ਮੁਫ਼ਤ ਯੂਨਿਟਾਂ 'ਚ ਹੇਰ ਫੇਰ ਕਰਨ ਦੇ ਮਸਲੇ 'ਤੇ ਅਕਾਲੀ-ਭਾਜਪਾ ਵੱਲੋਂ ਸਦਨ 'ਚੋਂ ਵਾਕ ਆਊਟ ਕੀਤਾ ਗਿਆ। ਅਕਾਲੀ ਦਲ ਦੇ ਵਿਧਾਇਕ ਸਦਨ ਚ ਸੂਬਾ ਸਰਕਾਰ ਦਾ ਵਿਰੋਧ ਕਰਨ ਲਈ ਵੱਖਰੇ ਅੰਦਾਜ਼ ਚ ਪੁੱਜੇ ਸਨ।
ਅਕਾਲੀ ਆਗੂ ਬਿਜਲੀ ਦੇ ਬਿਲਾਂ ਅਤੇ ਆਪਣੀ ਮੰਗਾਂ ਦੇ ਪੋਸਟਰਾਂ ਵਾਲੀ ਆਪਣੀ ਕਾਲੇ ਰੰਗ ਦੀ ਵਰਦੀ ਨੂੰ ਆਪੋ ਆਪਣੇ ਸਰੀਰਾਂ ਤੇ ਬੰਨ੍ਹ ਕੇ ਸਦਨ ਚ ਪੁੱਜੇ ਸਨ।